ਦਿਹਾੜੀ ਕਰਨ ਵਾਲਿਆਂ ਲਈ ਬੁਰੀ ਖਬਰ, ਹੁਣ ਗਰੀਬ ਬੰਦਾ ਵਿਚਾਰਾ ਰੋਟੀ ਕਿਥੋਂ ਖਾਉਗਾ ?

ਮਹਿੰਗਾਈ ਵਧਦੀ ਹੀ ਜਾ ਰਹੀ ਹੈ। ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਨ੍ਹਾਂ ਦੀਆਂ ਕੀਮਤਾਂ ਵਿੱਚ ਹਰ ਰੋਜ਼ ਹੀ ਵਾਧਾ ਹੁੰਦਾ ਹੈ। ਜੇਕਰ ਅਕਤੂਬਰ ਮਹੀਨੇ ਦੀ ਹੀ ਗੱਲ ਕੀਤੀ ਜਾਵੇ ਤਾਂ 2 ਦਰਜਨ ਤੋਂ ਵੀ ਜ਼ਿਆਦਾ ਵਾਰੀ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਧ ਚੁੱਕੀਆਂ ਹਨ। ਜਿਸ ਕਰਕੇ ਗ਼ਰੀਬ ਆਦਮੀ ਦਾ ਜਿਉਣਾ ਮੁਹਾਲ ਹੋ ਚੁੱਕਾ ਹੈ। ਅੱਜ ਫੇਰ ਡੀਜ਼ਲ ਅਤੇ ਪੈਟਰੋਲ ਦੀ ਕੀਮਤ ਵਿੱਚ ਪ੍ਰਤੀ ਲਿਟਰ 35 ਪੈਸੇ ਦਾ ਵਾਧਾ ਹੋਇਆ ਹੈ।

ਇਸ ਮਹੀਨੇ ਹੀ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਪ੍ਰਤੀ ਲਿਟਰ 5 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋ ਚੁੱਕਾ ਹੈ। ਜਿਸ ਕਰਕੇ ਪੈਟਰੋਲ ਦੀ ਕੀਮਤ ਹਰ ਪਾਸੇ ਲਗਪਗ 110 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਅਤੇ ਡੀਜ਼ਲ ਦੀ ਕੀਮਤ ਵੀ ਪ੍ਰਤੀ ਲਿਟਰ ਲਗਭਗ 100 ਰੁਪਏ ਦੇ ਨੇੜੇ ਤੇੜੇ ਹੈ ਪੰਜਾਬ ਦੇ ਸ਼ਹਿਰ ਮੋਗਾ ਵਿਚ ਪੈਟਰੋਲ 110.46 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 100.32 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਉੱਤੋਂ ਤਿਉਹਾਰਾਂ ਦਾ ਸੀਜ਼ਨ ਹੈ। ਹਰ ਪਾਸੇ ਖ਼ਰਚਾ ਹੀ ਖ਼ਰਚਾ ਹੈ ਪਰ ਲੋਕ ਖਰਚਾ ਕਿੱਥੋਂ ਕਰਨ।

ਮਹਿੰਗਾਈ ਤਾਂ ਸਾਹ ਨਹੀਂ ਲੈਣ ਦਿੰਦੀ। ਜਦੋਂ ਡੀਜ਼ਲ ਅਤੇ ਪੈਟਰੋਲ ਦਾ ਰੇਟ ਵੱਧਦਾ ਹੈ। ਤਾਂ ਇਸ ਦਾ ਅਸਰ ਹਰ ਵਸਤੂ ਦੀ ਕੀਮਤ ਉੱਤੇ ਪੈਂਦਾ ਹੈ। ਵਸਤੂ ਦੀ ਢੋਆ ਢੁਆਈ ਮਹਿੰਗੀ ਹੋਣ ਨਾਲ ਇਸ ਦੇ ਰੇਟ ਵਿੱਚ ਵਾਧਾ ਹੁੰਦਾ ਹੈ। ਜਿਸ ਦਾ ਸਿੱਧਾ ਅਸਰ ਗਾਹਕ ਦੀ ਜੇਬ ਤੇ ਪੈਂਦਾ ਹੈ। ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਰੇਟ ਬਹੁਤ ਜ਼ਿਆਦਾ ਵਧ ਚੁੱਕੇ ਹਨ। ਜਿਹੜਾ ਗੈਸ ਸਿਲੰਡਰ ਲਗਭਗ 450 ਰੁਪਏ ਦਾ ਮਿਲਦਾ ਸੀ। ਉਸ ਦੀ ਕੀਮਤ ਹੁਣ ਇੱਕ ਹਜਾਰ ਰੁਪਏ ਦੇ ਨੇੜੇ ਪਹੁੰਚ ਚੁੱਕੀ ਹੈ ਅਤੇ ਸਬਸਿਡੀ ਵੀ ਬੰਦ ਹੋ ਚੁੱਕੀ ਹੈ।

Leave a Reply

Your email address will not be published. Required fields are marked *