ਅਣਖ ਖਾਤਰ ਕੁੜੀ ਦੇ ਪਿਓ ਨੇ ਮਾਰਤਾ ਮੁੰਡਾ, ਮੋਤ ਤੋਂ ਪਹਿਲਾਂ ਮੁੰਡਾ ਕਰ ਗਿਆ ਵੱਡਾ ਖੁਲਾਸਾ

ਹਰਚਰਨ ਸਿੰਘ ਦੀ ਜਾਨ ਜਾਣ ਵਾਲਾ ਮਾਮਲਾ ਅਜੇ ਤਕ ਠੰਡਾ ਵੀ ਨਹੀਂ ਸੀ ਹੋਇਆ ਕਿ ਫਿਰੋਜ਼ਪੁਰ ਤੋਂ ਇਕ ਅਜਿਹਾ ਹੀ ਦਿਲ ਦ ਹਿ ਲਾ ਉ ਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਸਬੁਆਣਾ ਦੇ ਰਹਿਣ ਵਾਲੇ ਇਕ ਲੜਕੇ ਨਾਲ ਵੀ ਅਜਿਹਾ ਹੀ ਸਲੂਕ ਕੀਤਾ ਗਿਆ। ਜਿਸ ਤੋਂ ਬਾਅਦ ਲੜਕੇ ਨੇ ਆਪਣੇ ਮੂੰਹੋਂ ਬਿਆਨ ਦਰਜ ਕਰਵਾ ਕੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਲਈ ਥਾਣੇ ਦੇ ਬਾਹਰ ਲੜਕੇ ਦੀ ਮ੍ਰਿਤਕ ਦੇਹ ਰੱਖ ਕੇ ਧਰਨਾ ਲਗਾ ਦਿੱਤਾ ਗਿਆ ਹੈ।

ਮ੍ਰਿਤਕ ਲੜਕਾ ਜੋਬਨ ਉਮਰ 16 ਸਾਲ ਦੇ ਮਾਪਿਆਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਲੜਕੇ ਦੀ ਮਾਂ ਨੇ ਦੱਸਿਆ ਕਿ ਜੋਬਨ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਜਿਸ ਦੀ ਬਲਵੀਰ ਸਿੰਘ, ਪੰਮੂ ਅਤੇ ਕੋਮਲ ਵੱਲੋਂ ਘਰ ਬੁਲਾ ਕੇ ਖਿੱਚ ਧੂਹ ਕੀਤੀ ਗਈ। ਜਦੋਂ ਉਹ ਬਲਵੀਰ ਸਿੰਘ ਦੇ ਘਰ ਗਈ ਤਾਂ ਦੋਸ਼ੀ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਲੜਕੇ ਦੀ ਜਾਨ ਲੈ ਕੇ ਭੇਜਣਾ ਸੀ ਪਰ ਜਿੰਦਾ ਭੇਜ ਦਿੱਤਾ। ਮ੍ਰਿਤਕ ਦੇ ਪਿਤਾ ਜੱਸਾ ਨੇ ਦੱਸਿਆ ਕਿ ਲੜਕੀ ਨੇ ਉਨ੍ਹਾਂ ਦੇ ਲੜਕੇ ਨੂੰ ਫੋਨ ਕਰਕੇ ਘਰ ਬੁਲਾਇਆ ਸੀ।

ਲੜਕੀ ਦੇ ਮਾਪਿਆਂ ਵੱਲੋਂ ਲੜਕੇ ਨਾਲ ਖਿੱਚ-ਧੂਹ ਕਰਨ ਉਪਰੰਤ ਕੋਈ ਚੀਜ਼ ਉਸ ਦੇ ਮੂੰਹ ਵਿੱਚ ਪਾ ਦਿੱਤੀ ਗਈ। ਮ੍ਰਿਤਕ ਦੀ ਭੈਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋਬਨ ਉਨ੍ਹਾਂ ਦਾ ਇਕਲੌਤਾ ਭਰਾ ਸੀ। ਜਿਸ ਨੂੰ ਲੜਕੀ ਨੇ ਫੋਨ ਕਰਕੇ ਆਪਣੇ ਘਰ ਬੁਲਾਇਆ। ਘਰ ਬੁਲਾਉਣ ਉਪਰੰਤ ਲੜਕੀ ਦੇ ਮਾਪਿਆਂ ਵੱਲੋਂ ਉਸ ਦੇ ਭਰਾ ਨਾਲ ਖਿੱਚ ਧੂਹ ਕੀਤੀ ਗਈ ਅਤੇ ਧੱਕੇ ਨਾਲ ਕੋਈ ਚੀਜ਼ ਉਸ ਦੇ ਮੂੰਹ ਵਿੱਚ ਪਾ ਦਿੱਤੀ ਗਈ। ਜਦੋਂ ਉਸ ਦਾ ਭਰਾ ਆਪਣੀ ਜਾਨ ਬਚਾਕੇ ਭੱਜਿਆ ਤਾਂ ਲੜਕੀ ਦਾ ਪਰਿਵਾਰ ਉਸ ਦੇ ਪਿੱਛੇ ਸੋਟੀਆਂ ਲੈ ਕੇ ਆ ਰਿਹਾ ਸੀ।

ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਲਈ ਮ੍ਰਿਤਕ ਦੇਹ ਨੂੰ ਸਦਰ ਥਾਣਾ ਦੇ ਬਾਹਰ ਰੱਖ ਕੇ ਧਰਨਾ ਲਗਾ ਦਿੱਤਾ ਗਿਆ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋਬਨ ਦੀ ਕਿਸੇ ਲੜਕੀ ਨਾਲ ਮਾਮੂਲੀ ਜਿਹੀ ਦੋਸਤੀ ਸੀ ਪਰ ਲੜਕੀ ਦੇ ਮਾਪਿਆਂ ਨੇ ਲੜਕੀ ਤੋਂ ਫੋਨ ਕਰਵਾ ਕੇ ਉਸ ਨੂੰ ਘਰ ਬੁਲਾਇਆ। ਲੜਕੇ ਨੂੰ ਘਰ ਬੁਲਾਉਣ ਉਪਰੰਤ ਉਸ ਦੇ ਮੂੰਹ ਵਿੱਚ ਕੋਈ ਚੀਜ਼ ਪਾ ਦਿੱਤੀ ਅਤੇ ਖਿੱਚ ਧੂਹ ਕਰਕੇ ਘਰ ਤੋਂ ਬਾਹਰ ਕੱਢ ਦਿੱਤਾ। ਜਦੋਂ ਉਹ ਬੇ ਹੋ ਸ਼ੀ ਦੀ ਹਾਲਤ ਵਿੱਚ ਘਰ ਆਇਆ ਤਾਂ ਉਸ ਨੇ ਇਹ ਸਾਰੀ ਜਾਣਕਾਰੀ ਆਪਣੇ ਪਿਤਾ ਨੂੰ ਦੇ ਦਿੱਤੀ।

ਪਰਿਵਾਰ ਵੱਲੋਂ ਲੜਕੇ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਮੈਡੀਸਿਟੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਪਰ ਹਾਲਤ ਵਿੱਚ ਸੁਧਾਰ ਨਾ ਹੁੰਦਾ ਦੇਖ ਕੇ ਲੜਕੇ ਨੂੰ ਫਰੀਦਕੋਟ ਮੈਡੀਕਲ ਕਾਲਜ ਵਿੱਚ ਭੇਜਿਆ ਗਿਆ। ਜਿੱਥੇ ਲੜਕਾ ਦੋਸ਼ੀ ਪਰਿਵਾਰ ਦੇ ਖਿਲਾਫ ਆਪਣੇ ਮੂੰਹੋਂ ਬਿਆਨ ਦਰਜ ਕਰਵਾ ਕੇ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਵਿਅਕਤੀ ਦਾ ਕਹਿਣਾ ਹੈ ਕਿ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਦਿੱਤਾ ਗਿਆ ਹੈ।

ਪਰ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀ ਫੜੇ ਨਹੀਂ ਜਾਂਦੇ ਉਦੋਂ ਤੱਕ ਉਹ ਥਾਣੇ ਦੇ ਬਾਹਰ ਮ੍ਰਿਤਕ ਦੇਹ ਰੱਖ ਕੇ ਧਰਨਾ ਦੇਣਗੇ ਅਤੇ ਮ੍ਰਿਤਕ ਦੇਹ ਦਾ ਸਸਕਾਰ ਵੀ ਨਹੀਂ ਕਰਨਗੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਕੋਲ ਮਾਮਲਾ ਦਰਜ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਲੜਕੇ ਦੀ ਹਾਲਤ ਗੰਭੀਰ ਹੋਣ ਤੇ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਭੇਜ ਦਿੱਤਾ ਗਿਆ ਸੀ। ਜਿੱਥੇ ਲੜਕੇ ਦੀ ਜਾਨ ਚਲੀ ਗਈ।

ਮ੍ਰਿਤਕ ਦੇਹ ਨੂੰ ਪੋ ਸ ਟ ਮਾ ਰ ਟ ਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀ ਪਰਿਵਾਰ ਦੇ ਖਿਲਾਫ ਮ੍ਰਿਤਕ ਲੜਕੇ ਵੱਲੋਂ ਖੁਦ ਬਿਆਨ ਦਰਜ ਕਰਵਾਏ ਗਏ ਸਨ। ਉਸ ਦੇ ਬਿਆਨਾਂ ਅਨੁਸਾਰ ਮੁਕੱਦਮੇ ਵਿੱਚ 302 ਆਈ ਪੀ.ਸੀ ਦਾ ਵਾਧਾ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਫਰਾਰ ਹਨ ਪਰ ਉਹ ਜਲਦ ਹੀ ਫੜੇ ਜਾਣਗੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *