ਟਰੈਕਟਰ ਟਰਾਲੀ ਤੇ ਕਾਰ ਦੀ ਜਬਰਦਸਤ ਟੱਕਰ, ਮਾਂ ਪੁੱਤ ਦੀ ਹੋਈ ਮੋਤ, ਮੱਥਾ ਟੇਕ ਕੇ ਆ ਰਹੇ ਸੀ ਵਾਪਿਸ

ਇਨਸਾਨ ਚੰਗੇ ਭਵਿੱਖ ਦੀ ਉਮੀਦ ਲਈ ਧਾਰਮਿਕ ਸਥਾਨਾਂ ਤੋਂ ਬਖਸ਼ਿਸ਼ਾਂ ਮੰਗਦਾ ਹੈ। ਪਾਠ ਪੂਜਾ ਵੀ ਕਰਦਾ ਹੈ ਪਰ ਕਈ ਵਾਰ ਅਜਿਹਾ ਵਾਪਰ ਜਾਂਦਾ ਹੈ। ਜਿਸ ਦੀ ਉਮੀਦ ਹੀ ਨਹੀਂ ਕੀਤੀ ਹੁੰਦੀ। ਸੰਗਰੂਰ ਪਟਿਆਲਾ ਰੋਡ ਤੇ ਪਿੰਡ ਖੁਰਾਣਾ ਨੇੜੇ ਵਾਪਰੇ ਸੜਕ ਹਾਦਸੇ ਵਿਚ ਇਕ ਹੀ ਪਰਿਵਾਰ ਦੇ 2 ਮੈਂਬਰ ਸਦਾ ਦੀ ਨੀਂਦ ਸੌਂ ਗਏ। ਇਕ ਮੈਂਬਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਦਸਾ ਆਲਟੋ ਕਾਰ ਅਤੇ ਟਰੈਕਟਰ ਟਰਾਲੀ ਵਿਚਕਾਰ ਹੋਇਆ ਹੈ।

ਮ੍ਰਿਤਕਾਂ ਵਿੱਚ ਮਾਂ ਪੁੱਤਰ ਹਨ ਅਤੇ ਮ੍ਰਿਤਕ ਦੀ ਪਤਨੀ ਹਸਪਤਾਲ ਵਿੱਚ ਭਰਤੀ ਹੈ। ਸੰਜੇ ਕੁਮਾਰ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਦੋਸਤ ਕਾਕਾ ਰਾਮ ਦਾ ਭਤੀਜਾ ਕਾਲਾ ਆਪਣੀ ਮਾਂ ਅਤੇ ਪਤਨੀ ਸਮੇਤ ਪਟਿਆਲਾ ਦੇ ਕਾਲੀ ਦੇਵੀ ਮੰਦਿਰ ਤੋਂ ਮੱਥਾ ਟੇਕ ਕੇ ਵਾਪਸ ਸੰਗਰੂਰ ਵੱਲ ਨੂੰ ਆਲਟੋ ਕਾਰ ਵਿੱਚ ਆ ਰਹੇ ਸਨ। ਸੰਜੇ ਦਾ ਕਹਿਣਾ ਹੈ ਕਿ ਇੱਕ ਟਰਾਲੀ ਦੇ ਗ਼ਲਤ ਮੁੜ ਜਾਣ ਕਾਰਨ ਇਹ ਹਾਦਸਾ ਵਾਪਰ ਗਿਆ। ਜਿਸ ਕਰਕੇ ਕਾਲਾ ਅਤੇ ਉਸ ਦੀ ਮਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ

ਜਦਕਿ ਕਾਲੇ ਦੀ ਪਤਨੀ ਨੂੰ ਹਸਪਤਾਲ ਭੇਜਿਆ ਗਿਆ ਹੈ। ਹਸਪਤਾਲ ਦੇ ਡਾਕਟਰ ਦੇ ਦੱਸਣ ਮੁਤਾਬਕ ਪਿੰਡ ਖੁਰਾਣਾ ਨੇੜੇ ਇਕ ਹਾਦਸਾ ਹੋਇਆ ਹੈ। ਉਨ੍ਹਾਂ ਕੋਲ 3 ਮੈਂਬਰ ਲਿਆਂਦੇ ਗਏ ਸਨ। ਜਿਨ੍ਹਾਂ ਵਿੱਚੋਂ 2 ਤਾਂ ਮ੍ਰਿਤਕ ਹਾਲਤ ਵਿੱਚ ਸਨ ਅਤੇ ਤੀਸਰੇ ਮੈਂਬਰ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਡਾਕਟਰ ਨੇ ਦੱਸਿਆ ਹੈ ਕਿ ਮ੍ਰਿਤਕਾਂ ਵਿਚੋਂ ਇਕ ਦੀ ਉਮਰ 70 ਸਾਲ ਅਤੇ ਦੂਸਰੇ ਦੀ 40 ਸਾਲ ਦੇ ਲਗਭਗ ਹੈ। ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ।

ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਵੇਗੀ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਟਿਆਲਾ ਤੋਂ ਸੰਗਰੂਰ ਨੂੰ ਆ ਰਹੀ ਆਲਟੋ ਕਾਰ ਅਤੇ ਟਰੈਕਟਰ ਟਰਾਲੀ ਵਿਚਕਾਰ ਹਾਦਸਾ ਵਾਪਰਿਆ ਹੈ। ਹਾਦਸੇ ਵਿੱਚ 2 ਕਾਰ ਸਵਾਰਾਂ ਦੀ ਜਾਨ ਚਲੀ ਗਈ ਹੈ ਅਤੇ ਇੱਕ ਦੇ ਸੱਟਾਂ ਲੱਗੀਆਂ ਹਨ। ਪੁਲਿਸ ਵੱਲੋਂ ਪਰਚਾ ਦਰਜ ਕੀਤਾ ਜਾਵੇਗਾ। ਮਾਮਲੇ ਦੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *