ਦਾਜ ਮੰਗਣ ਵਾਲੀ ਸੱਸ ਨੇ ਕਢਾਈਆਂ ਨੂੰਹ ਦੀਆਂ ਚੀਕਾਂ, ਰੋ ਰੋ ਨੂੰਹ ਮੰਗੇ ਇਨਸਾਫ

ਸੂਬੇ ਵਿੱਚ ਦਾਜ ਦੀ ਮੰਗ ਨਾਲ ਜੁੜੇ ਹੋਏ ਹਰ ਰੋਜ਼ ਅਨੇਕਾਂ ਮਾਮਲੇ ਪੁਲਿਸ ਤਕ ਪਹੁੰਚਦੇ ਹਨ। ਭਾਵੇਂ ਦਾਜ ਮੰਗਣ ਵਾਲਿਆਂ ਤੇ ਕਾ ਨੂੰ ਨੀ ਕਾਰਵਾਈ ਕੀਤੀ ਜਾਂਦੀ ਹੈ ਪਰ ਫੇਰ ਵੀ ਇਹ ਮਾਮਲੇ ਰੁਕ ਨਹੀਂ ਰਹੇ। ਇਹ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿਸ ਵਿੱਚ ਸਾਕਸ਼ੀ ਨਾਂ ਦੀ ਵਿਆਹੁਤਾ ਨੇ ਆਪਣੇ ਸਹੁਰੇ ਪਰਿਵਾਰ ਤੇ ਦਾਜ ਮੰਗਣ ਅਤੇ ਉਸ ਦੀ ਖਿੱਚ ਧੂਹ ਕਰਨ ਦੇ ਦੋਸ਼ ਲਗਾਏ ਹਨ। ਸਾਕਸ਼ੀ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਵਿਆਹ 2016 ਵਿੱਚ ਹੋਇਆ ਸੀ।

ਉਸ ਦੇ ਪੇਕੇ ਉੱਤਰ ਪ੍ਰਦੇਸ਼ ਵਿਚ ਹਨ। ਉਸ ਦੀ ਇਕ ਬੇਟੀ ਵੀ ਹੈ। ਉਸ ਦੀ ਸੱਸ, ਸਹੁਰਾ, ਪਤੀ ਅਤੇ ਦਿਓਰ ਉਸ ਨੂੰ ਕਈ ਕਈ ਦਿਨਾਂ ਲਈ ਘਰ ਤੋਂ ਬਾਹਰ ਕੱਢ ਦਿੰਦੇ ਹਨ। ਉਸ ਨੂੰ ਘਰ ਦੇ ਪਿਛਲੇ ਪਾਸੇ ਇਕ ਕਮਰਾ ਦਿੱਤਾ ਹੋਇਆ ਹੈ। ਜਿਸ ਵਿਚ ਉਹ ਆਪਣੀ ਬੱਚੀ ਸਮੇਤ ਰਹਿੰਦੀ ਹੈ। ਸਾਕਸ਼ੀ ਦੇ ਦੱਸਣ ਮੁਤਾਬਕ ਉਸ ਦੇ ਸਹੁਰੇ ਕਹਿੰਦੇ ਹਨ ਕਿ ਉਹ ਦਾਜ ਵਿੱਚ ਕਾਰ ਨਹੀਂ ਲਿਆਈ। ਇਸ ਲਈ ਉਹ ਉਸ ਨੂੰ ਆਪਣੀ ਕਾਰ ਵਿੱਚ ਨਹੀਂ ਬੈਠਣ ਦੇਣਗੇ।

ਉਸ ਨੇ ਆਪਣੇ ਨਾਲ ਵਧੀਕੀ ਹੋਣ ਸਬੰਧੀ ਕਈ ਵਾਰ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਉਸ ਦੇ ਸਹੁਰੇ ਕਹਿੰਦੇ ਹਨ ਕਿ ਪੁਲਿਸ ਉਨ੍ਹਾਂ ਦਾ ਕੁਝ ਨਹੀਂ ਵਿ ਗਾ ੜ ਸਕਦੀ। ਉਹ ਪੈਸੇ ਖ਼ਰਚ ਕਰ ਲੈਣਗੇ। ਸਾਕਸ਼ੀ ਨੇ ਦੱਸਿਆ ਹੈ ਕਿ ਜਿਸ ਕਮਰੇ ਵਿੱਚ ਉਹ ਰਹਿੰਦੀ ਹੈ, ਉੱਥੇ ਧੁੱਪ ਨਹੀਂ ਆਉਂਦੀ। ਉਸ ਨੇ ਆਪਣੀ ਬੱਚੀ ਦੇ ਕੱਪੜੇ ਧੋ ਕੇ ਧੁੱਪ ਵਿੱਚ ਪਾ ਦਿੱਤੇ ਪਰ ਉਸ ਦੀ ਸੱਸ ਨੇ ਕੱਪੜੇ ਚੁੱਕ ਕੇ ਮਿੱਟੀ ਵਿੱਚ ਸੁੱਟ ਦਿੱਤੇ।

ਇਸ ਤੋਂ ਬਾਅਦ ਪਰਿਵਾਰ ਨੇ ਉਸ ਦੀ ਖਿੱਚ ਧੂਹ ਕੀਤੀ। ਉਸ ਦਾ ਖ਼ਰਚਾ ਵੀ ਉਸ ਦੇ ਪੇਕੇ ਪਰਿਵਾਰ ਵਾਲੇ ਕਰ ਰਹੇ ਹਨ। ਸਾਕਸ਼ੀ ਨੇ ਇਨਸਾਫ ਦੀ ਮੰਗ ਕੀਤੀ ਹੈ। ਸੁਨੀਤਾ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਉਹ ਨਿਊ ਕਲੋਨੀ ਦੇ ਰਹਿਣ ਵਾਲੇ ਹਨ। ਸੁਨੀਤਾ ਨੇ ਪੁਸ਼ਟੀ ਕੀਤੀ ਹੈ ਕਿ ਸਾਕਸ਼ੀ ਦੀ ਖਿੱਚ ਧੂਹ ਕੀਤੀ ਗਈ ਹੈ। ਸਾਕਸ਼ੀ ਦੀ ਸੱਸ ਨੇ ਕੱਪੜੇ ਵੀ ਸੁੱਟੇ ਹਨ। ਸੁਨੀਤਾ ਦਾ ਕਹਿਣਾ ਹੈ ਕਿ ਪਹਿਲਾਂ ਵੀ ਸਾਕਸ਼ੀ ਅਤੇ ਉਸਦੇ ਸਹੁਰੇ ਪਰਿਵਾਰ ਵਿਚਕਾਰ ਸਮਝੌਤਾ ਹੋਇਆ ਸੀ।

ਜਿਸ ਮੁਤਾਬਕ ਸਹੁਰੇ ਪਰਿਵਾਰ ਨੇ ਸਾਕਸ਼ੀ ਨੂੰ 5 ਹਜ਼ਾਰ ਰੁਪਏ ਮਹੀਨਾ ਖਰਚਾ ਦੇਣ ਅਤੇ ਬੱਚੀ ਦੀ ਸਕੂਲ ਫੀਸ ਭਰਨ ਦੀ ਜ਼ਿੰਮੇਵਾਰੀ ਲਈ ਸੀ ਪਰ ਹੁਣ ਕੁਝ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਹੁਣ ਪੁਲਿਸ ਵੱਲੋ ਇਸ ਮਾਮਲੇ ਵਿਚ ਕੀ ਕਾਰਵਾਈ ਕੀਤੀ ਜਾਂਦੀ ਹੈ, ਇਹ ਤਾਂ ਆਉਣ ਵਾਲੇ ਸਮੇਂ ਵਿਚ ਪਤਾ ਲੱਗੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *