ਪਰਿਵਾਰਾਂ ਨੂੰ ਵੀਡੀਓ ਕਾਲਾਂ ਕਰਕੇ ਰੋਈਆਂ ਔਰਤਾਂ, ਪੱਤਰਕਾਰ ਵੀ ਰਹਿ ਗਏ ਹੈਰਾਨ

ਅਫ਼ਗਾਨਿਸਤਾਨ ਵਿੱਚੋਂ ਅਮਰੀਕਾ ਦੀਆਂ ਫੌਜਾਂ ਨਿਕਲ ਜਾਣ ਤੋਂ ਬਾਅਦ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ। ਤਾਲਿਬਾਨ ਦੀਆਂ ਫੌਜਾਂ ਦਾ ਉਥੇ ਕਬਜ਼ਾ ਹੋ ਗਿਆ ਹੈ। ਇਸ ਸਮੇਂ ਅਫਗਾਨਿਸਤਾਨ ਵਿੱਚ ਹਾਲਾਤ ਕਾਫੀ ਖਰਾਬ ਹਨ। ਲੋਕਾਂ ਦੇ ਕਾਰੋਬਾਰ ਬੰਦ ਹੋ ਚੁੱਕੇ ਹਨ। ਬਹੁਤ ਸਾਰੇ ਲੋਕ ਮੁਲਕ ਛੱਡ ਕੇ ਜਾ ਚੁੱਕੇ ਹਨ। ਲੁਧਿਆਣਾ ਵਿਚ ਇਕ ਲੜਕੀ ਦੱਸ ਰਹੀ ਹੈ ਕਿ ਉਨ੍ਹਾਂ ਦਾ ਪਰਿਵਾਰ ਅਫਗਾਨਿਸਤਾਨ ਚੋਂ ਭਾਰਤ ਆਇਆ ਹੋਇਆ ਹੈ।

ਉਨ੍ਹਾਂ ਦਾ ਪਿਤਾ ਅਫਗਾਨਿਸਤਾਨ ਵਿਚ ਹੀ ਕਿਸੇ ਗੁਰਦੁਆਰੇ ਵਿੱਚ ਹੈ। ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਨਾ ਤਾਂ ਉਨ੍ਹਾਂ ਕੋਲ ਕੋਈ ਪੈਸਾ ਹੈ ਅਤੇ ਨਾ ਹੀ ਉਹ ਕਿੱਧਰੇ ਜਾ ਸਕਦੇ ਹਨ ਜਦ ਕਿ ਉਨ੍ਹਾਂ ਨੂੰ ਦਵਾਈ ਦੀ ਜ਼ਰੂਰਤ ਹੈ। ਇੱਥੋਂ ਡਾਕਟਰ ਵੀ ਜਾ ਚੁੱਕੇ ਹਨ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਜੋ 14 ਬਾਕੀ ਮੈਂਬਰ ਅਤੇ ਹੋਰ ਸਿੱਖ ਪਰਿਵਾਰ ਉੱਥੇ ਹਨ। ਉਨ੍ਹਾਂ ਨੂੰ ਵੀ ਭਾਰਤ ਲਿਆਂਦਾ ਜਾਵੇ। ਇਕ ਬਜ਼ੁਰਗ ਔਰਤ ਨੇ ਦੱਸਿਆ ਹੈ ਕਿ ਉਨ੍ਹਾ ਦੇ ਪੋਤੇ ਉਨ੍ਹਾ ਦੇ ਨਾਲ ਹਨ।

ਉਨ੍ਹਾਂ ਨੂੰ ਇੱਥੇ ਮੋਦੀ ਸਰਕਾਰ ਨੇ ਲਿਆਂਦਾ ਹੈ। ਉਨ੍ਹਾ ਦੇ 2 ਪੁੱਤਰ ਅਤੇ ਨੂੰਹ ਅਜੇ ਅਫ਼ਗ਼ਾਨਿਸਤਾਨ ਵਿੱਚ ਹੀ ਹਨ। ਉਨ੍ਹਾਂ ਦੇ ਪੁੱਤਰਾਂ ਦਾ ਉੱਥੇ ਦੇਸੀ ਦਵਾਈਆਂ ਦਾ ਕਾਰੋਬਾਰ ਹੈ। ਜੋ ਹੁਣ ਬੰਦ ਹੋ ਚੁੱਕਾ ਹੈ। ਭਾਵੇਂ ਹਾਲਾਤ ਕੁਝ ਠੀਕ ਹਨ ਪਰ ਪਤਾ ਨਹੀਂ ਕਦੋਂ ਖ਼ਰਾਬ ਹੋ ਜਾਣ। ਉਹ ਸਿਰਫ਼ 3 ਕੱਪੜਿਆਂ ਵਿਚ ਭਾਰਤ ਆਏ ਹਨ ਅਤੇ ਆਪਣੀ ਕੁੜਮਣੀ ਕੋਲ ਕਿਰਾਏ ਤੇ ਰਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤਿਲਕ ਨਗਰ ਦੇ ਗੁਰਦੁਆਰਾ ਸਾਹਿਬ ਦਿੱਲੀ ਆਏ ਸਨ।

ਉਨ੍ਹਾਂ ਨੂੰ ਸਿੱਖਾਂ ਨੇ ਤਨਖਾਹ ਦੇਣ ਦੀ ਗੱਲ ਆਖੀ ਸੀ ਪਰ 3 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕੁਝ ਨਹੀਂ ਮਿਲਿਆ। ਇਕ ਹੋਰ ਵਿਆਹੁਤਾ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਦਾ ਉਥੇ ਬਿਜ਼ਨਸ ਠੀਕ ਸੀ ਪਰ ਹੁਣ ਤਾਂ ਆਉਣ ਜਾਣ ਦਾ ਕੋਈ ਸਾਧਨ ਵੀ ਨਹੀਂ ਹੈ। ਉਥੇ 212 ਮੈਂਬਰ ਹਨ। ਜੋ ਕਿਸੇ ਵੀ ਮੁਲਕ ਵਿੱਚ ਨਹੀਂ ਜਾ ਸਕਦੇ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਮੈਂਬਰਾਂ ਨੂੰ ਭਾਰਤ ਲਿਆਂਦਾ ਜਾਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *