ਭਰਾ ਨੇ ਭੈਣ ਨੂੰ ਦਿੱਤੀ ਦਿਲ ਦਹਲਾਉ ਮੋਤ, ਦੇਖੋ ਕਿਸ ਨਾਲ ਕਰਵਾਉਣਾ ਚਾਹੁੰਦਾ ਸੀ ਸਾਲੇ ਦਾ ਵਿਆਹ

ਪਟਿਆਲਾ ਪੁਲਿਸ ਨੇ 2 ਜਾਨਾਂ ਲੈਣ ਦੇ ਮਾਮਲੇ ਵਿੱਚ ਗੁਰਿੰਦਰ ਸਿੰਘ ਨਾਮ ਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਹ ਵਿਅਕਤੀ ਸਨੌਰ ਦੇ ਪਿੰਡ ਬੁੱਲਡ਼ ਕਲਾਂ ਦਾ ਰਹਿਣ ਵਾਲਾ ਹੈ। ਇਸ ਦੇ ਨਾਲ ਫੜੀ ਗਈ ਮਨਜੀਤ ਕੌਰ ਥਾਣਾ ਸਨੌਰ ਦੇ ਪਿੰਡ ਅਸਰਪੁਰ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਹੈ ਕਿ ਫੜੇ ਗਏ ਵਿਅਕਤੀ ਗੁਰਿੰਦਰ ਸਿੰਘ ਅਤੇ ਮਨਜੀਤ ਕੌਰ ਤੋਂ 32 ਬੋਰ ਦਾ ਇਕ ਪ-ਸ-ਤੋ-ਲ,

4 ਕਾ-ਰ-ਤੂ-ਸ ਅਤੇ 2 ਮੈਗਜ਼ੀਨ ਬਰਾਮਦ ਹੋਏ ਹਨ। ਦੂਜੇ ਮਾਮਲੇ ਵਿੱਚ 315 ਬੋਰ ਦੇ 4 ਪ-ਸ-ਤੋ-ਲ ਅਤੇ 16 ਕਾ-ਰ-ਤੂ-ਸ ਮਿਲੇ ਹਨ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਗੁਰਿੰਦਰ ਸਿੰਘ ਦੀ ਚਚੇਰੀ ਭੈਣ ਹਰਨੀਤ ਕੌਰ ਦੇ ਕਿਸੇ ਲੜਕੇ ਸਹਿਜਪ੍ਰੀਤ ਸਿੰਘ ਨਾਲ ਪ੍ਰੇਮ ਸੰਬੰਧ ਹੋਣ ਕਾਰਨ ਗੁਰਿੰਦਰ ਸਿੰਘ ਨੇ 28 ਅਕਤੂਬਰ 2020 ਨੂੰ ਪ-ਸ-ਤੋ-ਲ ਨਾਲ ਹਰਨੀਤ ਕੌਰ ਦੀ ਜਾਨ ਲੈ ਲਈ। ਇਸ ਤੋਂ ਬਾਅਦ ਗੁਰਿੰਦਰ ਨੇ ਆਪਣਾ ਮੋਟਰਸਾਈਕਲ ਨਹਿਰ ਦੀ ਪਟੜੀ ਉੱਤੇ ਖੜ੍ਹਾ ਕਰ ਦਿੱਤਾ ਅਤੇ ਇਕ ਪੱਤਰ ਲਿਖ ਕੇ ਰੱਖ ਦਿੱਤਾ ਕਿ ਉਹ ਆਪਣੀ ਜਾਨ ਦੇ ਰਿਹਾ ਹੈ।

ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਗੁਰਿੰਦਰ ਸਿੰਘ ਨੇ ਦੂਜੇ ਮਾਮਲੇ ਵਿੱਚ 3 ਅਕਤੂਬਰ 2021 ਨੂੰ ਵਰਿੰਦਰ ਸਿੰਘ ਬਾਣੀਆਂ ਨਾਮ ਦੇ ਵਿਅਕਤੀ ਦੀ ਜਾਨ ਲੈ ਲਈ। ਵਰਿੰਦਰ ਸਿੰਘ ਦੇ ਸਾਲੇ ਦੇ ਇਕ ਲੜਕੀ ਨਾਲ ਪ੍ਰੇਮ ਸਬੰਧ ਸਨ ਅਤੇ ਵਰਿੰਦਰ ਸਿੰਘ ਇਨ੍ਹਾਂ ਦਾ ਵਿਆਹ ਕਰਵਾਉਣ ਲਈ ਕੋਸ਼ਿਸ਼ ਕਰ ਰਿਹਾ ਸੀ। ਜਿਸ ਦੇ ਸਿੱਟੇ ਵਜੋਂ ਗੁਰਿੰਦਰ ਸਿੰਘ ਨੇ ਪ-ਸ-ਤੋ-ਲ ਨਾਲ ਵਰਿੰਦਰ ਸਿੰਘ ਨੂੰ ਸਦਾ ਦੀ ਨੀਂਦ ਦੇ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਮਨਜੀਤ ਕੌਰ ਅਤੇ ਗੁਰਿੰਦਰ ਸਿੰਘ ਵਿਚਕਾਰ ਜਾਣ ਪਛਾਣ ਸੀ।

ਮਨਜੀਤ ਕੌਰ ਪਿਛਲੇ ਸਾਲ ਕਿਸੇ ਦੇ ਘਰ ਵਿੱਚ ਕੰਮ ਕਰਦੀ ਸੀ। ਉਸ ਘਰ ਵਿੱਚ ਪ-ਸ-ਤੋ-ਲ ਪਿਆ ਹੋਣ ਬਾਰੇ ਉਸ ਨੇ ਗੁਰਿੰਦਰ ਨੂੰ ਦੱਸ ਦਿੱਤਾ ਅਤੇ ਗੁਰਿੰਦਰ ਨੇ ਉਸ ਤੋਂ ਇਹ ਚੋ-ਰੀ ਕਰਵਾ ਲਿਆ। ਜਿਸ ਬਾਰੇ ਥਾਣਾ ਸਿਵਲ ਲਾਈਨ ਵਿਚ ਮਾਮਲਾ ਦਰਜ ਸੀ। ਇਸ ਤਰ੍ਹਾਂ ਪੁਲਿਸ ਨੇ 2 ਜਾਨਾਂ ਜਾਣ ਅਤੇ ਇਕ ਪ-ਸ-ਤੋ-ਲ ਚੋ-ਰੀ ਹੋਣ ਦਾ ਮਾਮਲਾ ਸੁਲਝਾ ਲਿਆ ਹੈ। ਬਾਕੀ 4 ਪ-ਸ-ਤੋ-ਲਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਨ੍ਹਾਂ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿ-ਮਾਂ-ਡ ਹਾਸਲ ਕੀਤਾ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *