ਸਕਿਉਰਟੀ ਗਾਰਡ ਤੇ ਲੁਟੇਰਿਆਂ ਚ ਮੁਕਾਬਲਾ, ਗਾਰਡ ਨੇ ਲੁਟੇਰਾ ਉਤਾਰਿਆ ਮੋਤ ਦੇ ਘਾਟ

ਅੱਜ ਕਲ ਦੇਖਿਆ ਜਾਵੇ ਤਾਂ ਲੁੱਟਾਂ ਖੋਹਾਂ ਆਮ ਹੋ ਗਈਆਂ ਹਨ। ਜਦ ਕਿ ਪੁਲੀਸ ਵੱਲੋਂ ਕਿੰਨੇ ਹੀ ਲੁਟੇਰਿਆਂ ਨੂੰ ਫੜ ਲਿਆ ਗਿਆ ਹੈ। ਫਿਰ ਵੀ ਮਾੜੇ ਕਿਸਮ ਦੇ ਅਨਸਰ ਨਹੀਂ ਸੁਧਰਦੇ, ਸਗੋਂ ਹੁਣ ਤਾਂ ਦਿਨ-ਦਿਹਾੜੇ ਹੀ ਅਜਿਹਾ ਕਾਂਡ ਕਰਦੇ ਹਨ। ਕਈ ਲੋਕ ਇਨ੍ਹਾਂ ਲੁਟੇਰਿਆਂ ਅੱਗੇ ਚੁੱਪ ਕਰ ਜਾਂਦੇ ਹਨ। ਬਹੁਤ ਘੱਟ ਲੋਕ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਆਪਣਾ ਕੀਮਤੀ ਸਮਾਨ ਬਚਾਉਣ ਲਈ ਇਨ੍ਹਾਂ ਲੁਟੇਰਿਆਂ ਦਾ ਸਾਹਮਣਾ ਕਰਦੇ ਹਨ।

ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਮੁਥੂਟ ਫਾਇਨਾਂਸ ਗੋਲਡ ਲੋਨ ਵਿੱਚ ਗੋਲਡ ਲੈਣ ਦੇ ਬਹਾਨੇ ਚੋਰੀ ਕਰਨ ਆਏ 3 ਲੁਟੇਰਿਆ ਨੂੰ ਮੂੰਹ ਦੀ ਖਾਣੀ ਪਈ। ਜਦੋਂ ਉਨ੍ਹਾਂ ਦਾ ਸਾਹਮਣਾ ਰਾਖੀ ਕਰ ਰਹੇ ਗਾਰਡ ਨਾਲ ਹੋਇਆ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਵੇਰੇ 10 ਵਜੇ ਦੇ ਕਰੀਬ 3 ਲੁਟੇਰੇ ਮੁਥੂਟ ਫਾਇਨਾਂਸ ਸ਼ੋਅਰੂਮ ਵਿੱਚ ਗੋਲਡ ਲੋਨ ਲੈਣ ਦੇ ਬਹਾਨੇ ਆਏ।

ਜਿਸ ਤੋਂ ਬਾਅਦ 3 ਲੁਟੇਰੇ ਮੈਨੇਜਰ ਦੇ ਕਮਰੇ ਵਿਚ ਜਾ ਪਹੁੰਚੇ। ਮੈਨੇਜਰ ਦੇ ਕਮਰੇ ਤੋਂ ਬਾਅਦ ਉਹ 3 ਲੁਟੇਰੇ, ਉਥੇ ਜਾਣ ਲੱਗੇ, ਜਿਥੇ ਸਾਰਾ ਸੋਨਾ ਰੱਖਿਆ ਹੋਇਆ ਸੀ। ਜਦੋਂ ਮਨੇਜਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਲੁਟੇਰਿਆਂ ਨੇ ਮੈਨੇਜਰ ਨੂੰ ਗੋਲੀ ਮਾਰ ਦਿੱਤੀ ਅਤੇ ਗੋਲੀ ਮੈਨੇਜਰ ਦੀ ਬਾਂਹ ਵਿੱਚ ਜਾ ਲੱਗੀ। ਜਦੋ ਰਾਖੀ ਕਰ ਰਹੇ ਗਾਰਡ ਨੂੰ ਇਹ ਸਾਰੇ ਕਾਂਡ ਬਾਰੇ ਪਤਾ ਲੱਗ ਗਿਆ ਤਾ ਉਸ ਨੇ ਫੁਰਤੀ ਨਾਲ ਸ਼ੋਅਰੂਮ ਦਾ ਸ਼ਟਰ ਸੁੱਟ ਦਿੱਤਾ।

ਜਦੋਂ ਲੁਟੇਰੇ ਭੱਜਣ ਲੱਗੇ ਤਾਂ ਗਾਰਡ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਗੋਲੀ ਮਾਰ ਦਿੱਤੀ, ਅਤੇ 2 ਲੁਟੇਰੇ ਛੱਤ ਤੋਂ ਹੁੰਦੇ ਹੋਏ ਨਾਲ ਵਾਲੀ ਬਿਲਡਿੰਗ ਤੋਂ ਭੱਜਣ ਵਿਚ ਕਾਮਯਾਬ ਹੋ ਗਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ 3 ਲੁਟੇਰਿਆਂ ਵਿੱਚੋ ਇਕ ਦੀ ਮੌਤ ਹੋ ਗਈ ਅਤੇ 2 ਫਰਾਰ ਹੋ ਗਏ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਲੁਟੇਰਿਆਂ ਨੂੰ ਵੀ ਜਲਦ ਹੀ ਫੜ ਲਿਆ ਜਾਵੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *