ਡਾਕਟਰਨੀ ਨੂੰ ਆਏ ਇਕ ਫੋਨ ਨੇ ਉਡਾਈ ਨੀਂਦ, ਸੱਚ ਸਾਹਮਣੇ ਆਇਆ ਤਾਂ ਉੱਡ ਗਏ ਹੋਸ਼

ਕੁਝ ਮਾੜੇ ਅਨਸਰ ਪੈਸਿਆਂ ਲਈ ਕੁਝ ਵੀ ਕਰ ਸਕਦੇ ਹਨ। ਉਨ੍ਹਾਂ ਦਾ ਕੰਮ ਹੀ ਗਲਤ ਤਰੀਕੇ ਨਾਲ ਪੈਸੇ ਕਮਾਉਣਾ ਹੁੰਦਾ ਹੈ। ਭਾਂਵੇ ਉਹ ਕੰਮ ਚੋਰੀ ਹੋਵੇ ਜਾਂ ਫਿਰ ਕਿਸੇ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦਾ ਹੋਵੇ। ਉਹ ਸਿਰਫ ਆਪਣੇ ਕੰਮ ਤੱਕ ਮਤਲਬ ਰੱਖਦੇ ਹਨ। ਉਨ੍ਹਾਂ ਨੂੰ ਅਮੀਰ ਜਾਂ ਗਰੀਬ ਦਾ ਕੋਈ ਫਰਕ ਨਹੀਂ ਪੈਂਦਾ। ਪਤਾ ਨਹੀਂ ਇਨ੍ਹਾਂ ਲੋਕਾ ਦਾ ਜ਼ਮੀਰ ਕਿਵੇਂ ਇਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ। ਅਜਿਹਾ ਹੀ ਇਕ ਮਾਮਲਾ ਮੁਕਤਸਰ ਤੋਂ ਸਾਹਮਣੇ ਆਇਆ ਹੈ

ਜਿੱਥੇ ਕਿ 3 ਵਿਅਕਤੀਆਂ ਵੱਲੋਂ ਮਿਲ ਕੇ ਅਜਿਹੀ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਨ੍ਹਾਂ ਵਿਅਕਤੀਆਂ ਨੇ ਸਾਜਿਸ਼ ਨਾਲ ਮਹਿਲਾ ਡਾਕਟਰ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ। ਡਾਕਟਰ ਵੱਲੋਂ ਇਹ ਸਾਰੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੂਟਾ ਸਿੰਘ ਵਾਸੀ ਮੁਕਤਸਰ ਪਿੰਡ ਸੋਥਾ ਨੇ ਆਪਣੇ 3 ਦੋਸਤ ਜਿਨ੍ਹਾਂ ਵਿੱਚੋਂ 2 ਫਿਰੋਜ਼ਪੁਰ ਦੇ ਪਿੰਡ ਗਿੱਲ ਦੇ ਰਹਿਣ ਵਾਲੇ ਅਤੇ ਇੱਕ ਦੁਬਈ ਦਾ ਰਹਿਣ ਵਾਲਾ ਹੈ।

ਇਨ੍ਹਾਂ ਤਿੰਨਾਂ ਨੇ ਫਿਰੌਤੀ ਮੰਗਣ ਸਬੰਧੀ ਸਲਾਹ ਬਣਾਈ। ਜਿਸ ਤੋਂ ਬਾਅਦ ਦੁਬਈ ਰਹਿਣ ਵਾਲੇ ਦੋਸਤ ਵੱਲੋਂ ਡਾਕਟਰ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਬੂਟਾ ਸਿੰਘ ਦੇ ਦੋਨੋਂ ਬੱਚਿਆਂ ਦੀ ਡਿਲੀਵਰੀ ਇਸ ਹਸਪਤਾਲ ਵਿਚ ਹੋਈ ਸੀ। ਜਿਥੇ ਡਾਕਟਰ ਪਰਮਜੀਤ ਕੌਰ ਲੱਗੇ ਹੋਏ ਸਨ। ਜਿਸ ਕਾਰਨ ਉਹ ਡਾਕਟਰ ਪਰਮਜੀਤ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਸ ਤੋਂ ਬਾਅਦ ਬੂਟਾ ਸਿੰਘ ਵੱਲੋਂ ਡਾਕਟਰ ਸਬੰਧੀ ਹੋਰ ਵੀ ਜਾਣਕਾਰੀ ਹਾਸਿਲ ਕੀਤੀ ਗਈ।

ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਦੋਸ਼ੀਆਂ ਵੱਲੋਂ ਡਾਕਟਰ ਨੂੰ ਫਿਰੌਤੀ ਸਬੰਧੀ ਫੋਨ ਕਰਨੇ ਸ਼ੁਰੂ ਕਰ ਦਿੱਤੇ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੂਟਾ ਸਿੰਘ ਕਾਰਾਂ ਦੀ ਸੇਲ ਪ੍ਰਚੇਜ਼ ਦਾ ਕੰਮ ਕਰਦਾ ਹੈ ਅਤੇ ਗੁਰਪ੍ਰੀਤ ਵੀ ਇਹੋ ਕੰਮ ਕਰਦਾ ਹੈ। ਜਿਸ ਕਾਰਨ ਦੋਨੋਂ ਇੱਕ ਦੂਸਰੇ ਨੂੰ ਜਾਣਦੇ ਸਨ। ਪੁਲਿਸ ਵੱਲੋਂ 3 ਦੋਸ਼ੀਆਂ ਨੂੰ ਫੜ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਹੋਰ ਵੀ ਤਫਤੀਸ਼ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਅਜਿਹਾ ਫੋਨ ਆਉਂਦਾ ਹੈ

ਤਾਂ ਉਹ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦੇਣ। ਤਾਂ ਜੋ ਉਨ੍ਹਾਂ ਵੱਲੋਂ ਅਜਿਹੇ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਜਾਂਚ  ਦੌਰਾਨ ਜੋ ਵੀ ਤੱਥ ਸਾਹਮਣੇ ਅਉਣਗੇ, ਉਨ੍ਹਾਂ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇ ਗਈ। ਉਹ ਡਾਕਟਰ ਪਰਮਜੀਤ ਕੌਰ ਦੀ ਵੀ ਤਰੀਫ਼ ਕਰਦੇ ਹਨ ਕਿ ਜਿਨ੍ਹਾਂ ਵੱਲੋ ਇਹ ਸਾਰੀ ਜਾਣਕਾਰੀ ਪੁਲੀਸ ਦੀ ਨਿਗਰਾਨੀ ਵਿੱਚ ਲਿਆ ਦਿੱਤੀ ਗਈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *