ਦੀਵਾਲੀ ਤੋਂ ਪਹਿਲਾਂ ਬੁਝੇ 3 ਘਰਾਂ ਦੇ ਚਿਰਾਗ, ਕਾਰ ਤੇ ਟਰੱਕ ਦੀ ਜਬਰਦਸਤ ਟੱਕਰ, ਕਾਰ ਚੋਂ ਮਸਾਂ ਕੱਢੀਆਂ ਲਾਸ਼ਾਂ

ਕੋਈ ਵੀ ਨਹੀਂ ਜਾਣਦਾ ਕਿ ਉਸ ਦਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ। ਅਗਰ ਇਸ ਬਾਰੇ ਕੋਈ ਜਾਣਦਾ ਹੈ ਤਾਂ ਉਹ ਸਿਰਫ ਪਰਮਾਤਮਾ ਹੀ ਹੈ। ਆਉਣ ਵਾਲੇ ਭਵਿੱਖ ਬਾਰੇ ਨਾ ਪਤਾ ਹੋਣ ਦੇ ਬਾਵਜੂਦ ਵੀ ਹਰ ਇਨਸਾਨ ਇਸ ਬਾਰੇ ਚੰਗੀ ਕਾਮਨਾ ਹੀ ਕਰਦਾ ਹੈ ਪਰ ਇਨਸਾਨ ਨਾਲ ਕਿਸ ਵੇਲੇ ਭਾਣਾ ਵਾਪਰ ਜਾਵੇ, ਇਸ ਬਾਰੇ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ। ਇਹ ਤਾਂ ਸਿਰਫ ਸਮਾਂ ਆਉਣ ਤੇ ਹੀ ਪਤਾ ਲਗਦਾ ਹੈ। ਅਜਿਹਾ ਹੀ ਇਕ ਹਾਦਸਾ ਫਿਰੋਜਪੁਰ ਵਿੱਖੇ 3 ਨੌਜਵਾਨਾਂ ਨਾਲ ਵਾਪਰਿਆ।

ਇਹ ਨੌਜਵਾਨ ਫਿਰੋਜ਼ਪੁਰ ਤੋਂ ਮੱਲਾਂਵਾਲਾ ਕੁਝ ਸਮਾਨ ਲੈਣ ਲਈ ਜਾ ਰਹੇ ਸੀ। ਇਸ ਦੌਰਾਨ ਉਨ੍ਹਾਂ ਦੀ ਗੱਡੀ ਇਕ ਟਰੱਕ ਨਾਲ ਜਾ ਟਕਰਾਈ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਹੀ ਤਿੰਨੇ ਹੀ ਨੌਜਵਾਨਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਜਿਸ ਕਾਰਨ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਅਮਰਜੀਤ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨੇ ਨੌਜਵਾਨ ਸਵਿਫ਼ਟ ਕਾਰ ਵਿੱਚ ਸਵਾਰ ਹੋ ਕੇ ਸ਼ਹਿਰ ਨੂੰ ਜਾ ਰਹੇ ਸਨ।

ਇਸ ਦੌਰਾਨ ਉਹਨਾਂ ਦੀ ਅੱਗੇ ਤੋਂ ਆ ਰਹੇ ਇਕ ਟਰੱਕ ਨਾਲ ਟੱਕਰ ਹੋ ਗਈ। ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ ਤਿੰਨਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੋਤ ਹੋ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਟਰੱਕ ਤੇਜ ਰਫਤਾਰ ਵਿੱਚ ਸੀ ਜਾਂ ਧੀਮੀ ਵਿਚ। ਮਨੂੰ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਮੱਲਾਂਵਾਲਾ ਗਏ ਹੋਏ ਸੀ ਕਿ ਉਨ੍ਹਾਂ ਨੂੰ ਇਸ ਹਾਦਸੇ ਸਬੰਧੀ ਫੋਨ ਤੇ ਸੂਚਨਾ ਮਿਲੀ।

ਇਸ ਦੌਰਾਨ ਉਹ ਤੁਰੰਤ ਹੀ ਘਟਨਾ ਸਥਾਨ ਉਤੇ ਪਹੁੰਚੇ। ਜਿੱਥੇ ਨੌਜਵਾਨ ਹਾਦਸੇ ਦੌਰਾਨ ਗੱਡੀ ਵਿੱਚ ਫਸੇ ਹੋਏ ਸਨ। ਉਨ੍ਹਾਂ ਵੱਲੋਂ ਬੜੀ ਮੁ ਸ਼ ਕਿ ਲ ਨਾਲ ਨੌਜਵਾਨਾਂ ਨੂੰ ਗੱਡੀ ਵਿੱਚੋਂ ਖਿੱਚ ਕੇ ਬਾਹਰ ਕੱਢਿਆ ਗਿਆ। ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਐਂਮਬੂਲੈਂਸ ਘਟਨਾ ਸਥਾਨ ਤੇ ਪਹੁੰਚ ਗਈ ਸੀ। ਜੋ ਕਿ ਘਟਨਾ ਸਥਾਨ ਤੋਂ ਥੋੜ੍ਹੀ ਦੂਰੀ ਤੇ ਖੜੀ ਸੀ। ਐਂਮਬੂਲੈਂਸ ਦੇ ਕਿਸੇ ਵੀ ਅਧਿਕਾਰੀ ਵੱਲੋਂ ਨੌਜਵਾਨਾਂ ਨੂੰ ਗੱਡੀ ਵਿੱਚੋਂ ਬਾਹਰ ਕੱਢਣ ਵਿੱਚ ਕੋਈ ਮ-ਦ-ਦ ਨਹੀਂ ਕੀਤੀ ਗਈ।

ਸਤਪਾਲ ਚਾਵਲਾ ਨਾਮਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਦੋਸਤ ਅਤੇ ਛੋਟੇ ਭਰਾ ਲੁਧਿਆਣੇ ਤੋਂ ਕੁਝ ਸਮਾਨ ਲੈਣ ਲਈ ਗਏ ਸਨ। ਜਦੋਂ ਉਹ ਸਮਾਨ ਲੈ ਕੇ ਵਾਪਸ ਆ ਰਹੇ ਸੀ ਤਾਂ ਉਨ੍ਹਾ ਦੀ ਇਕ ਟਰੱਕ ਨਾਲ ਟੱਕਰ ਹੋ ਗਈ। ਇਸ ਟੱਕਰ ਦੌਰਾਨ ਤਿੰਨੇ ਨੌਜਵਾਨਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਇਸ ਹਾਦਸੇ ਨੇ ਕਈ ਘਰਾਂ ਦੇ ਜਵਾਨ ਚਿਰਾਗ ਬੁਝਾ ਦਿੱਤੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *