ਧੀ ਤੇ ਗੰਦੀ ਨਜਰ ਰੱਖਣ ਵਾਲੇ ਪ੍ਰੇਮੀ ਨੂੰ ਨੀਂਦ ਦੀ ਗੋਲੀ ਦੇ ਕੇ ਪੈਟਰੋਲ ਛਿੜਕ ਲਾ ਦਿੱਤੀ ਅੱਗ

ਅਸੀਂ ਆਮ ਹੀ ਸੁਣਦੇ ਹਾਂ ਕਿ ਮਾੜੇ ਕੰਮਾਂ ਦਾ ਨਤੀਜਾ ਵੀ ਮਾੜਾ ਹੀ ਹੁੰਦਾ ਹੈ। ਕਈ ਵਾਰ ਮਾੜੇ ਕੰਮਾਂ ਕਾਰਨ ਇਨਸਾਨ ਨੂੰ ਜਾਨ ਵੀ ਗੁਆਉਣੀ ਪੈ ਸਕਦੀ ਹੈ। ਫ਼ਰੀਦਾਬਾਦ ਵਿੱਚ ਇਕ ਔਰਤ ਨੇ ਆਪਣੇ ਪ੍ਰੇਮੀ ਦੀਆਂ ਕਰਤੂਤਾਂ ਨੂੰ ਦੇਖਦੇ ਹੋਏ ਉਸ ਨੂੰ ਸਦਾ ਦੀ ਨੀਂਦ ਦੇ ਦਿੱਤੀ। ਅਸਲ ਵਿੱਚ ਕੁਝ ਦਿਨ ਪਹਿਲਾਂ ਫਰੀਦਾਬਾਦ ਪੁਲਿਸ ਨੂੰ 75 ਸੈਕਟਰ ਦੇ ਸੁੰਨਸਾਨ ਇਲਾਕੇ ਵਿੱਚੋਂ ਇੱਕ ਅੱਧ ਸੜੀ ਹੋਈ ਮ੍ਰਿਤਕ ਦੇਹ ਮਿਲੀ ਸੀ। ਇਸ ਮ੍ਰਿਤਕ ਦੇਹ ਦੀ ਪਛਾਣ ਬੱਲਭਗੜ੍ਹ ਦੇ ਪਵਨ ਵਜੋਂ ਹੋਈ ਸੀ।

ਮਾਮਲੇ ਦੀ ਜਾਂਚ ਕਰਦੀ ਹੋਈ ਪੁਲਿਸ ਪਵਨ ਦੀ ਪ੍ਰੇਮਿਕਾ ਤੱਕ ਪਹੁੰਚ ਗਈ, ਜੋ ਕਿ ਫ਼ਰੀਦਾਬਾਦ ਵਿਖੇ ਹੀ ਇਕ ਫੈਕਟਰੀ ਵਿਚ ਕੰਮ ਕਰਦੀ ਹੈ। ਮੁੱਢਲੀ ਪੁੱਛ ਗਿੱਛ ਦੌਰਾਨ ਹੀ ਇਹ ਔਰਤ ਮੰਨ ਗਈ ਕਿ ਉਸ ਨੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇਹ ਔਰਤ ਮੂਲ ਰੂਪ ਵਿੱਚ ਪੰਜਾਬ ਨਾਲ ਸਬੰਧ ਰੱਖਦੀ ਹੈ ਅਤੇ ਇਸ ਦੇ ਮ੍ਰਿਤਕ ਨਾਲ ਪ੍ਰੇਮ ਸਬੰਧ ਸਨ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਸ ਔਰਤ ਦੀ ਇੱਕ ਬੇਟੀ ਵੀ ਹੈ। ਜਿਸ ਦੀ ਉਮਰ 13 ਸਾਲ ਹੈ ਅਤੇ ਇਸ ਔਰਤ ਦਾ ਪਤੀ 2018 ਵਿੱਚ ਸਦੀਵੀ ਵਿਛੋੜਾ ਦੇ ਗਿਆ ਸੀ।

ਇਸ ਤੋਂ ਬਾਅਦ ਔਰਤ ਦੇ ਪਵਨ ਨਾਲ ਸਬੰਧ ਬਣ ਗਏ। ਔਰਤ ਨੂੰ ਪਤਾ ਲੱਗਾ ਕਿ ਪਵਨ ਉਸ ਦੀ ਬੇਟੀ ਤੇ ਵੀ ਬੁਰੀ ਨਜ਼ਰ ਰੱਖਦਾ ਹੈ। ਇਸ ਕਰਕੇ ਇਨ੍ਹਾਂ ਦੋਵਾਂ ਵਿਚਕਾਰ ਤੂੰ ਤੂੰ ਮੈਂ ਮੈਂ ਹੋ ਗਈ। ਔਰਤ ਨੇ ਪਵਨਾ ਨੂੰ ਸਬਕ ਸਿਖਾਉਣ ਦੀ ਧਾਰ ਲਈ। ਉਹ ਸਾ-ਜ਼ਿ-ਸ਼ ਨਾਲ ਪਵਨ ਨੂੰ ਸੈਕਟਰ 75 ਦੇ ਸੁੰਨਸਾਨ ਇਲਾਕੇ ਵਿਚ ਲੈ ਗਈ। ਔਰਤ ਨੇ ਪਵਨ ਨੂੰ ਨੀਂਦ ਦੀ ਦਵਾਈ ਦੇ ਕੇ ਉਸ ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਪਰ ਉਹ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਨਹੀਂ ਪਾ ਸਕੀ।

ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹੈ। ਔਰਤ ਨੇ ਪੁਲਿਸ ਕੋਲ ਮੰਨਿਆ ਹੈ ਕਿ ਉਸ ਨੇ ਹੀ ਘਟਨਾ ਨੂੰ ਅੰਜਾਮ ਦਿੱਤਾ ਹੈ। ਔਰਤ ਨੇ ਇਸ ਦਾ ਕਾਰਨ ਬਿਆਨ ਕਰਦੇ ਹੋਏ ਦੱਸਿਆ ਹੈ ਕਿ ਪਵਨ ਉਸ ਦੀ 13 ਸਾਲਾ ਬੇਟੀ ਤੇ ਬੁਰੀ ਨਜ਼ਰ ਰੱਖਦਾ ਸੀ। ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਹੁਣ ਔਰਤ ਨੂੰ ਜੇ-ਲ੍ਹ ਦੀ ਹਵਾ ਖਾਣੀ ਪਵੇਗੀ।

Leave a Reply

Your email address will not be published. Required fields are marked *