ਰਾਜਾ ਵੜਿੰਗ ਦੇ ਮੂੰਹ ਤੇ ਬਜ਼ੁਰਗਾਂ ਨੇ ਕਹਿ ਦਿੱਤੀ ਆਹ ਗੱਲ, ਰਾਜਾ ਵੜਿੰਗ ਨੇ ਕਿਹਾ ਹੁਣ ਨੀਂਦ ਵਧੀਆ ਆਉ

ਸੋਸ਼ਲ ਮੀਡੀਆ ਤੇ ਜਿੰਨੀ ਚਰਚਾ ਵਿਚ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਹਨ, ਉਨ੍ਹਾਂ ਸ਼ਾਇਦ ਕੋਈ ਵੀ ਮੰਤਰੀ ਨਹੀਂ ਹੈ। ਉਹ ਜਿਸ ਦਿਨ ਤੋਂ ਟਰਾਂਸਪੋਰਟ ਮੰਤਰੀ ਬਣੇ ਹਨ, ਉਸ ਦਿਨ ਤੋਂ ਹੀ ਮੀਡੀਆ ਦੀਆਂ ਸੁਰਖ਼ਆਂ ਵਿੱਚ ਬਣੇ ਹੋਏ ਹਨ। ਲੋਕ ਹਰ ਰੋਜ਼ ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਕਰਦੇ ਹਨ। ਹੁਣ ਫੇਰ ਉਨ੍ਹਾਂ ਦੀ ਇਕ ਵੀਡੀਓ ਨਜ਼ਰ ਆਈ ਹੈ। ਜਿਸ ਵਿੱਚ ਇੱਕ ਬਜ਼ੁਰਗ ਜੋੜਾ ਰਾਜਾ ਵੜਿੰਗ ਦੀ ਤਾਰੀਫ਼ ਕਰ ਰਿਹਾ ਹੈ। ਬਜ਼ੁਰਗ ਔਰਤ ਦੁਆਰਾ ਰਾਜਾ ਵੜਿੰਗ ਨੂੰ ਕਿਹਾ ਜਾ ਰਿਹਾ ਹੈ,

ਕੰਮ ਤੁਸੀਂ ਕਰਦੇ ਹੋ, ਮਾਣ ਸਾਨੂੰ ਹੋ ਰਿਹਾ ਹੈ। ਸਾਡੀ ਸਟੇਟ ਸੁਧਰ ਰਹੀ ਹੈ। ਕੋਈ ਤਾਂ ਬੰਦਾ ਨਿਕਲਿਆ ਜਿਹੜਾ ਕੰਮ ਕਰ ਰਿਹਾ ਹੈ। ਇਸ ਦੇ ਜਵਾਬ ਵਿੱਚ ਰਾਜਾ ਵੜਿੰਗ ਕਹਿੰਦੇ ਹਨ, ਅੱਜ ਉਨ੍ਹਾਂ ਨੂੰ ਨੀਂਦ ਬੜੀ ਸੌਖੀ ਆਵੇਗੀ ਅਤੇ ਕੱਲ੍ਹ ਨੂੰ ਉਹ ਹੋਰ ਜ਼ੋਰ ਲਗਾ ਕੇ ਕੰਮ ਕਰਨਗੇ। ਰਾਜਾ ਵੜਿੰਗ ਆਪਣੇ ਵਿਭਾਗ ਵਿੱਚ ਚੁਸਤੀ ਲਿਆ ਰਹੇ ਹਨ। ਵਧੀਆ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਮਾਣ ਵੀ ਕਰਦੇ ਹਨ। ਜਿਸ ਅੰਗ੍ਰੇਜ ਸਿੰਘ ਨਾਮ ਦੇ ਬੱਸ ਕੰਡਕਟਰ ਨੇ ਕਿਸੇ ਸਵਾਰੀ ਦਾ ਮੋਬਾਈਲ ਵਾਪਸ ਕੀਤਾ ਸੀ।

ਰਾਜਾ ਵੜਿੰਗ ਨੇ ਉਸ ਦੀ ਪ੍ਰਸੰਸਾ ਕੀਤੀ ਸੀ। ਉਨ੍ਹਾਂ ਨੇ ਉਹ ਸਾਰੀਆਂ ਪ੍ਰਾਈਵੇਟ ਬੱਸਾਂ ਬੰਦ ਕਰ ਦਿੱਤੀਆਂ, ਜਿਨ੍ਹਾਂ ਨੇ ਟੈਕਸ ਨਹੀਂ ਸੀ ਭਰਿਆ ਹੋਇਆ। ਉਨ੍ਹਾਂ ਦੇ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਵਿਭਾਗ ਦੀ ਆਮਦਨ ਵਿੱਚ ਚੋਖਾ ਵਾਧਾ ਹੋਇਆ ਹੈ। ਕੁਝ ਹੀ ਦਿਨਾਂ ਵਿੱਚ ਉਨ੍ਹਾਂ ਨੇ ਵਿਭਾਗ ਵਿੱਚ ਚੰਗੇ ਸੁਧਾਰ ਕੀਤੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਡਰਾਈਵਰਾਂ ਕੰਡਕਟਰਾਂ ਨੂੰ ਸਨਮਾਨਤ ਕਰਨ ਦਾ ਐਲਾਨ ਕੀਤਾ ਸੀ।

ਕਦੇ ਉਹ ਬੱਸ ਅੱਡਿਆਂ ਵਿੱਚੋਂ ਨਾਜਾਇਜ਼ ਕਬਜ਼ੇ ਹਟਾਉਂਦੇ ਦੇਖੇ ਜਾਂਦੇ ਹਨ। ਕਦੇ ਅਧਿਕਾਰੀਆਂ ਨੂੰ ਬੱਸਾਂ ਅਤੇ ਬੱਸ ਅੱਡਿਆਂ ਵਿੱਚ ਸਫ਼ਾਈ ਰੱਖਣ ਦੇ ਆਦੇਸ਼ ਦਿੰਦੇ ਹਨ। ਜਿਸ ਤਰ੍ਹਾਂ ਦੇ ਉਹ ਕੰਮ ਕਰ ਰਹੇ ਹਨ- ਇਸ ਤੋਂ ਜਾਪਦਾ ਹੈ ਉਹ ਜਲਦੀ ਹੀ ਟਰਾਂਸਪੋਰਟ ਵਿਭਾਗ ਨੂੰ ਬੁਲੰਦੀਆਂ ਤੇ ਲੈ ਜਾਣਗੇ। ਪੰਜਾਬ ਦੀ ਜਨਤਾ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਜੇਕਰ ਕੋਈ ਮੰਤਰੀ ਚਰਚਾ ਵਿੱਚ ਹੈ ਤਾਂ ਉਹ ਰਾਜਾ ਵੜਿੰਗ ਹੀ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *