ਲਓ ਜੀ ਆਹ ਚੱਕੋ ਦੀਵਾਲੀ ਗਿਫਟ, ਆ ਗਏ ਅੱਛੇ ਦਿਨ, ਨਿਕਲ ਗਿਆ ਜਲੂਸ

ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਅੱਜ ਫੇਰ 35-35 ਪੈਸੇ ਪ੍ਰਤੀ ਲੀਟਰ ਵਾਧਾ ਹੋ ਗਿਆ ਹੈ। ਅੱਜ ਅਕਤੂਬਰ ਮਹੀਨੇ ਦਾ ਅਖੀਰਲਾ ਦਿਨ ਹੈ। ਇਸ ਮਹੀਨੇ ਦੇ 31 ਦਿਨਾਂ ਵਿੱਚ 25 ਵਾਰ ਡੀਜ਼ਲ ਤੇ ਪੈਟਰੋਲ ਦੇ ਰੇਟ ਵਧ ਚੁੱਕੇ ਹਨ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਸਦਕਾ ਡੀਜ਼ਲ ਪੈਟਰੋਲ ਦੇ ਰੇਟ ਵਧ ਰਹੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਵੇਗਾ।

ਜਿਸ ਨਾਲ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਹੋਰ ਵਧਣ ਦੇ ਆਸਾਰ ਹਨ। ਜੇਕਰ ਤੇਲ ਦੇ ਰੇਟ ਇਸ ਤਰ੍ਹਾਂ ਹੀ ਵਧਦੇ ਰਹੇ ਤਾਂ ਜਾਪਦਾ ਹੈ ਲੋਕ ਵਾਹਨ ਚਲਾਉਣੇ ਬੰਦ ਕਰ ਦੇਣਗੇ। ਗ਼ ਰੀ ਬ ਆਦਮੀ ਲਈ ਤਾਂ ਸਕੂਟਰ ਮੋਟਰਸਾਈਕਲ ਚਲਾਉਣਾ ਹੀ ਸੌਖਾ ਨਹੀਂ ਰਿਹਾ। ਇਸ ਮਹੀਨੇ ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 7.45 ਰੁਪਏ ਵਧੀ ਹੈ ਅਤੇ ਡੀਜ਼ਲ ਦੀ ਕੀਮਤ 7.90 ਰੁਪਏ ਪ੍ਰਤੀ ਲੀਟਰ। ਦਿੱਲੀ ਵਿਚ 1 ਅਕਤੂਬਰ ਨੂੰ ਪੈਟਰੋਲ ਦਾ ਰੇਟ ਪ੍ਰਤੀ ਲੀਟਰ 101.89 ਰੁਪਏ ਅਤੇ ਡੀਜ਼ਲ ਦਾ ਰੇਟ ਪ੍ਰਤੀ ਲੀਟਰ 90.17 ਰੁਪਏ ਸੀ।

ਜੋ 31 ਅਕਤੂਬਰ ਨੂੰ ਪੈਟਰੋਲ 109.34 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 98.07 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਗਿਆ ਹੈ। ਮੁੰਬਈ ਵਿੱਚ ਅੱਜ ਮਹੀਨੇ ਦੇ ਅਖੀਰਲੇ ਦਿਨ ਪੈਟਰੋਲ 115.15 ਰੁਪਏ ਅਤੇ ਡੀਜ਼ਲ 106.23 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸ ਤਰ੍ਹਾਂ ਹੀ ਚੇਨਈ ਵਿੱਚ ਪੈਟਰੋਲ 106.04 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 102.25 ਰੁਪਏ ਪ੍ਰਤੀ ਲੀਟਰ ਵਿਕਣ ਲੱਗਾ ਹੈ। ਜੇਕਰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੀ ਗੱਲ ਕੀਤੀ ਜਾਵੇ ਤਾਂ

ਇਥੇ ਪੈਟਰੋਲ ਦੀ ਕੀਮਤ 109.79 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 101.19 ਰੁਪਏ ਪ੍ਰਤੀ ਲੀਟਰ ਦੱਸੀ ਜਾ ਰਹੀ ਹੈ। ਇਕ ਪਾਸੇ ਤਾਂ ਡੀਜ਼ਲ ਅਤੇ ਪੈਟਰੋਲ ਦੀਆਂ ਵਧ ਰਹੀਆਂ ਕੀਮਤਾਂ ਨੇ ਹੋਰ ਵੀ ਮਹਿੰਗਾਈ ਕਰ ਦਿੱਤੀ ਹੈ, ਦੂਜੇ ਪਾਸੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ 7 ਨਵੰਬਰ ਤੋਂ 15 ਦਿਨਾਂ ਲਈ ਆਪਣੇ ਪੈਟਰੋਲ ਪੰਪ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤਕ ਸਿਰਫ ਇਕ ਸ਼ਿਫਟ ਵਿਚ ਹੀ ਖੋਲ੍ਹਣ ਦਾ ਫ਼ੈਸਲਾ ਲਿਆ ਹੈ।

Leave a Reply

Your email address will not be published. Required fields are marked *