ਸੈਲਫੀ ਦੇ ਚੱਕਰ ਚ ਦਰਿਆ ਚ ਡੁੱਬੇ 2 ਦੋਸਤ, ਗੋਤਾਖੋਰ ਕਰ ਰਹੇ ਭਾਲ, ਦੇਖੋ ਤਸਵੀਰਾਂ

ਨੌਜਵਾਨ ਪੀੜ੍ਹੀ ਵਿੱਚ ਸੈਲਫੀ ਲੈਣ ਦਾ ਬਹੁਤ ਹੀ ਰਿਵਾਜ ਹੋ ਗਿਆ ਹੈ। ਇਹ ਨੌਜਵਾਨ ਜਿੱਥੇ ਕਿਤੇ ਵੀ ਜਾਂਦੇ ਹਨ, ਉੱਥੋਂ ਦੇ ਦ੍ਰਿਸ਼ ਨੂੰ ਆਪਣੇ ਕੈਮਰੇ ਵਿਚ ਕੈਦ ਕਰਨਾ ਚਾਹੁੰਦੇ ਹਨ। ਜਿਸ ਕਰਕੇ ਇਹ ਉੱਥੇ ਸੈਲਫੀ ਲੈਂਦੇ ਹਨ। ਸੈਲਫੀ ਲੈਂਦੇ ਵਕਤ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਕਈ ਵਾਰ ਸੈਲਫੀ ਲੈਣਾ ਮਹਿੰਗਾ ਪੈ ਜਾਂਦਾ ਹੈ। ਇੱਥੋਂ ਤੱਕ ਕਿ ਜਾਨ ਵੀ ਗਵਾਉਣੀ ਪੈ ਸਕਦੀ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਵਿੱਚ ਸੈਲਫੀ ਲੈਂਦੇ ਹੋਏ 2 ਸਕੂਲੀ ਵਿਦਿਆਰਥੀਆਂ ਨਾਲ ਜੋ ਵਾਪਰਿਆ ਹੈ, ਉਸ ਨੂੰ ਬਿਆਨ ਕਰਨਾ ਸੌਖਾ ਨਹੀਂ।

ਸੈਲਫੀ ਲੈਣ ਦੇ ਚੱਕਰ ਵਿਚ 2 ਲੜਕੇ ਇਥੇ ਬਿਆਸ ਦਰਿਆ ਵਿੱਚ ਡੁੱਬ ਗਏ। ਇਨ੍ਹਾਂ ਲੜਕਿਆਂ ਦੇ ਨਾਮ ਅੰਸ਼ੁਲ ਅਤੇ ਆਯੂਸ਼ ਦੱਸੇ ਜਾ ਰਹੇ ਹਨ। ਇਹ 5 ਵਿਦਿਆਰਥੀ ਆਪਸ ਵਿੱਚ ਦੋਸਤ ਸਨ ਅਤੇ ਬਿਆਸ ਦਰਿਆ ਤੇ ਘੁੰਮਣ ਆਏ ਸਨ ਪਰ ਸੈਲਫੀ ਲੈਣ ਦੇ ਚੱਕਰ ਵਿੱਚ ਇਨ੍ਹਾਂ ਵਿੱਚੋਂ 2 ਦੋਸਤ ਬਿਆਸ ਨਦੀ ਵਿੱਚ ਰੁੜ੍ਹ ਗਏ। ਦੱਸਿਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਇਨ੍ਹਾਂ ਦਾ ਪੈਰ ਸਲਿੱਪ ਕਰ ਗਿਆ ਅਤੇ ਇਹ ਬਿਆਸ ਨਦੀ ਵਿੱਚ ਰੁੜ੍ਹ ਗਏ।

ਦੱਸਿਆ ਜਾ ਰਿਹਾ ਹੈ ਕਿ ਅੰਸ਼ੁਲ ਕਠਿਆਡਾ ਪਿੰਡ ਦਾ ਰਹਿਣ ਵਾਲਾ ਸੀ ਅਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਹ ਮੰ-ਦ-ਭਾ-ਗੀ ਘ-ਟ-ਨਾ ਹਿਮਾਚਲ ਪ੍ਰਦੇਸ਼ ਦੇ ਦੇਹਰਾ ਇਲਾਕੇ ਵਿੱਚ ਵਾਪਰੀ ਦੱਸੀ ਜਾਂਦੀ ਹੈ। ਇਨ੍ਹਾਂ ਨੂੰ ਲੱਭਣ ਲਈ ਐੱਨ ਡੀ ਆਰ ਐੱਫ ਦੀ 16 ਮੈਂਬਰੀ ਟੀਮ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਦੀ ਭਾਲ ਕਰ ਰਹੀ ਟੀਮ ਨੂੰ ਇੱਥੋਂ ਇਨ੍ਹਾਂ ਦੇ ਕੱਪੜੇ, ਇਕ ਮੋਬਾਇਲ ਅਤੇ ਕੋਲਡ ਡਰਿੰਕਸ ਦੀ ਬੋਤਲ ਵੀ ਮਿਲੀ ਹੈ।

ਇਹ ਵੀ ਪਤਾ ਲੱਗਾ ਹੈ ਕਿ ਇਹ ਵਿਦਿਆਰਥੀ ਸਕੂਲ ਤੋਂ ਨਹੀਂ, ਬਲਕਿ ਆਪਣੇ ਘਰ ਤੋਂ ਹੀ ਬਿਆਸ ਦਰਿਆ ਤੇ ਗਏ ਸਨ। ਜਿੱਥੇ ਇਹ ਸੈਲਫੀਆਂ ਲੈਣ ਲੱਗੇ ਅਤੇ 2 ਵਿਦਿਆਰਥੀ ਪੈਰ ਸਲਿੱਪ ਹੋ ਜਾਣ ਕਾਰਨ ਨਦੀ ਵਿਚ ਡਿੱਗ ਪਏ। ਐੱਨ ਡੀ ਆਰ ਐੱਫ ਦੀ ਗੋਤਾਖੋਰ ਟੀਮ ਨੂੰ ਅਜੇ ਤੱਕ ਕੋਈ ਸਫ਼ਲਤਾ ਹਾਸਿਲ ਨਹੀਂ ਹੋਈ। ਬੱਚਿਆਂ ਦੇ ਡੁੱਬ ਜਾਣ ਕਾਰਨ ਮਾਤਾ ਪਿਤਾ ਦੇ ਦਿਲ ਤੇ ਜੋ ਬੀਤ ਰਹੀ ਹੈ, ਉਸ ਬਾਰੇ ਉਹ ਹੀ ਜਾਣਦੇ ਹਨ। ਐਨ ਡੀ ਆਰ ਐਫ ਦੇ 16 ਮੈਂਬਰਾਂ ਦੀ ਟੀਮ ਵਿਦਿਆਰਥੀਆਂ ਦੀ ਭਾਲ ਕਰ ਰਹੀ ਹੈ।

Leave a Reply

Your email address will not be published. Required fields are marked *