MLA ਸਾਬ ਨੇ ਫੋਨ ਤੇ ਕੱਢੀਆਂ ਅਫਸਰ ਨੂੰ ਗਾਲਾਂ? ਤੈਨੂੰ ਮੈਂ ਬਣਾਉਂ ਬੰਦੇ ਦਾ ਪੁੱਤ

ਸੋਸ਼ਲ ਮੀਡੀਆ ਤੇ ਇਕ ਆਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਵਿਅਕਤੀ ਬਿਜਲੀ ਵਿਭਾਗ ਦੇ ਕਿਸੇ ਅਧਿਕਾਰੀ ਨੂੰ ਝਿੜਕ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੱਲਬਾਤ ਵਿਧਾਨ ਸਭਾ ਹਲਕਾ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਬਿਜਲੀ ਵਿਭਾਗ ਦੇ ਸਥਾਨਕ ਐੱਸ ਡੀ ਓ ਵਿਚਕਾਰ ਹੋ ਰਹੀ ਹੈ। ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਹੀ ਹੈ। ਆਡੀਓ ਸੁਣਨ ਤੋਂ ਪਤਾ ਲੱਗਦਾ ਹੈ ਕਿ ਇਸ ਐੱਸ ਡੀ ਓ ਨੇ ਤੁੰਗ ਪਿੰਡ ਵਿੱਚ ਕਿਸੇ ਵਿਅਕਤੀ ਨੂੰ ਜੁਰਮਾਨਾ ਕਰ ਦਿੱਤਾ ਹੈ।

ਜਿਸ ਤੋਂ ਵਿਧਾਇਕ ਖ਼ਫ਼ਾ ਹਨ ਅਤੇ ਉਨ੍ਹਾਂ ਵੱਲੋਂ ਕਾਫ਼ੀ ਕੁਰੱਖ਼ਤ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ। ਵਿਧਾਇਕ ਵੱਲੋਂ ਐਸ ਡੀ ਓ ਨੂੰ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ। ਬਿੱਲ ਮੁਆਫ ਕਰ ਰਹੀ ਹੈ। ਫੇਰ ਤੁਸੀਂ ਲੋਕਾਂ ਨੂੰ ਜੁਰਮਾਨੇ ਕਿਉਂ ਕਰ ਰਹੇ ਹੋ? ਐੱਸ ਡੀ ਓ ਦੇ ਪੁੱਛਣ ਤੇ ਵਿਧਾਇਕ ਦੱਸਦੇ ਹਨ ਕਿ ਤੁੰਗ ਪਿੰਡ ਦਾ ਮਾਮਲਾ ਹੈ। ਜਦੋਂ ਐਸ ਡੀ ਓ ਦੱਸਦੇ ਹਨ ਕਿ ਉਹ ਤਾਂ ਮੌਕਾ ਦੇਖਣ ਗਏ ਸਨ ਪਰ ਪਰਿਵਾਰ ਨੇ ਉਨ੍ਹਾਂ ਨੂੰ ਕਿਸਾਨਾਂ ਦਾ ਘੇਰਾ ਪੁਆ ਦਿੱਤਾ।

ਇਸ ਤੇ ਭੜਕ ਕੇ ਵਿਧਾਇਕ ਕਹਿੰਦੇ ਹਨ ਕਿ ਘੇਰਾ ਤਾਂ ਹੁਣ ਮੈਂ ਪਵਾਵਾਂਗਾ। ਉਹ ਐਸ ਡੀ ਓ ਨੂੰ ਪਰਚਾ ਦਰਜ ਕਰਵਾਉਣ ਦੀ ਵੀ ਧ ਮ ਕੀ ਦਿੰਦੇ ਹਨ। ਉਹ ਐੱਸ ਡੀ ਓ ਨੂੰ ਕਹਿੰਦੇ ਹਨ ਕਿ ਤੈਨੂੰ ਅਜਿਹੀ ਜਗ੍ਹਾ ਸੁੱਟਾਂਗਾ, ਜਿੱਥੇ ਪਾਣੀ ਵੀ ਨਾ ਮਿਲੇ। ਵਿਧਾਇਕ ਵੱਲੋਂ ਪਿੰਡ ਵਿੱਚ ਵੜ ਕੇ ਦਿਖਾਉਣ ਦੀ ਗੱਲ ਕਹੀ ਜਾਂਦੀ ਹੈ। ਵਿਧਾਇਕ ਕਹਿੰਦੇ ਹਨ ਕਿ ਉਹ ਉਸ ਨੂੰ ਸਿੱਧਾ ਕਰ ਦੇਣਗੇ। ਇਸ ਤੋਂ ਬਾਅਦ ਐੱਸ ਡੀ ਓ ਦਾ ਕੋਈ ਜਵਾਬ ਨਹੀਂ ਆਉਂਦਾ।

ਇਹ ਆਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈਲ ਰਹੀ ਹੈ। ਲੋਕ ਇਸ ਸੰਬੰਧ ਵਿਚ ਵੱਖ ਵੱਖ ਕੁਮੈਂਟ ਕਰ ਰਹੇ ਹਨ। ਕਈ ਲੋਕ ਵਿਧਾਇਕ ਦੇ ਪੱਖ ਵਿਚ ਖੜ੍ਹੇ ਹਨ ਅਤੇ ਕਈਆਂ ਦਾ ਕਹਿਣਾ ਹੈ ਕਿ ਵਿਧਾਇਕ ਨੂੰ ਇਸ ਹੱਦ ਤਕ ਨਹੀਂ ਸੀ ਜਾਣਾ ਚਾਹੀਦਾ। ਇਸ ਆਡੀਓ ਦੇ ਸਬੰਧ ਵਿੱਚ ਨਾ ਤਾਂ ਅਜੇ ਤਕ ਵਿਧਾਇਕ ਦਾ ਹੀ ਕੋਈ ਪ੍ਰਤੀਕਰਮ ਆਇਆ ਹੈ ਅਤੇ ਨਾ ਹੀ ਐੱਸ ਡੀ ਓ ਦਾ। ਇਹ ਗੱਲ ਦਾਅਵੇ ਨਾਲ ਨਹੀਂ ਕਹੀ ਜਾ ਸਕਦੀ ਕਿ ਇਹ ਅਵਾਜ਼ ਹਰਮਿੰਦਰ ਸਿੰਘ ਗਿੱਲ ਦੀ ਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *