ਟਿੱਪਰ ਨੇ ਹਵਾ ਚ ਉਡਾਕੇ ਮਾਰੀ ਕਾਰ, ਦੇਖਦੇ ਹੀ ਦੇਖਦੇ ਲਿਫਾਫੇ ਵਾਂਗ ਪਲਟ ਗਈ ਕਾਰ

ਕਈ ਵਾਹਨ ਚਾਲਕ ਓਵਰਟੇਕ ਕਰਨ ਲੱਗੇ, ਬਿਲਕੁਲ ਹੀ ਪ੍ਰਵਾਹ ਨਹੀਂ ਕਰਦੇ। ਕਈ ਵਾਰ ਤਾਂ ਉਹ ਅੱਗੇ ਲੰਘਣ ਦੇ ਚੱਕਰ ਵਿੱਚ ਦੂਸਰੀ ਗੱਡੀ ਦਾ ਨੁਕਸਾਨ ਵੀ ਕਰ ਦਿੰਦੇ ਹਨ। ਇਹ ਖ਼ੁਦਗਰਜ ਲੋਕ ਹਾਦਸੇ ਤੋਂ ਬਾਅਦ ਖੜ੍ਹਨਾ ਵੀ ਮੁਨਾਸਿਬ ਨਹੀਂ ਸਮਝਦੇ। ਸਗੋਂ ਖਿਸਕਣ ਦੀ ਕੋਸ਼ਿਸ਼ ਕਰਦੇ ਹਨ। ਜਲੰਧਰ ਲੁਧਿਆਣਾ ਰੋਡ ਤੇ ਰਾਮਾ ਮੰਡੀ ਦੇ ਨੇੜੇ ਇੱਕ ਟਿੱਪਰ ਵਾਲੇ ਨੇ ਓਵਰਟੇਕ ਕਰਦੇ ਵਕਤ ਇਕ ਕਾਰ ਨੂੰ ਸਾਈਡ ਮਾਰ ਕੇ ਪਲਟਾ ਦਿੱਤਾ ਅਤੇ ਆਪ ਮੌਕੇ ਤੋਂ ਦੌੜ ਗਿਆ।

ਭਾਵੇਂ ਕਾਰ ਪਲਟ ਗਈ ਪਰ ਕਿਸੇ ਜਾ-ਨੀ ਨੁਕਸਾਨ ਤੋਂ ਬਚਾਅ ਹੀ ਰਿਹਾ। ਕਾਰ ਵਿੱਚ ਪਰਿਵਾਰ ਦੇ ਕਈ ਜੀਅ ਸਵਾਰ ਸਨ। ਟਿੱਪਰ ਦਾ ਨੰਬਰ ਨੋਟ ਹੋ ਗਿਆ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਇਕ ਟਿੱਪਰ ਵਾਲੇ ਨੇ ਕਾਰ ਨੂੰ ਫੇਟ ਮਾਰ ਕੇ ਪਲਟਾ ਦਿੱਤਾ ਹੈ। ਟਿੱਪਰ ਚਾਲਕ ਮੌਕੇ ਤੋਂ ਦੌੜ ਗਿਆ ਹੈ। ਮੌਕੇ ਤੇ ਕੋਈ ਪੁਲਿਸ ਨਹੀਂ ਪਹੁੰਚੀ। ਕਾਰ ਵਾਲੇ ਵਿਅਕਤੀ ਦੇ ਦੱਸਣ ਮੁਤਾਬਕ ਉਹ ਲੁਧਿਆਣਾ ਤੋਂ ਜਲੰਧਰ ਜਾ ਰਹੇ ਸਨ। ਕਾਰ ਵਿੱਚ ਉਸ ਦੀ ਭੂਆ, ਫੁੱਫੜ ਅਤੇ ਪਿਤਾ ਆਦਿ ਸ਼ਾਮਲ ਸਨ। ਇਕ ਟਿੱਪਰ ਵਾਲਾ ਉਨ੍ਹਾਂ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਜਿਸ ਕਰਕੇ ਕਾਰ ਨੂੰ ਫੇਟ ਵੱਜ ਗਈ ਅਤੇ ਕਾਰ ਪਲਟ ਗਈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਟਿੱਪਰ ਚਾਲਕ ਟਿੱਪਰ ਲੈ ਕੇ ਮੌਕੇ ਤੋਂ ਦੌੜ ਗਿਆ। ਟਿੱਪਰ ਦਾ ਨੰਬਰ ਨੋਟ ਕਰ ਲਿਆ ਗਿਆ ਹੈ। ਇਸ ਵਿਅਕਤੀ ਨੇ ਦੱਸਿਆ ਹੈ ਕਿ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਉਸ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਪੁਲਿਸ ਨੂੰ ਫੋਨ ਕੀਤਾ ਪਰ ਪੁਲਿਸ ਨੇ ਫੋਨ ਨਹੀਂ ਸੁਣਿਆ। ਇਸ ਕਰਕੇ ਕੋਈ ਪੁਲਸ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ।

ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਹਰ ਹਾਦਸੇ ਤੋਂ ਬਾਅਦ ਦੋਸ਼ੀ ਵਾਹਨ ਚਾਲਕ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਕਿੰਨਾ ਚੰਗਾ ਹੋਵੇ ਜੇ ਦੂਸਰੀ ਧਿਰ ਦੀ ਮਦਦ ਕੀਤੀ ਜਾਵੇ। ਜੇਕਰ ਕਿਸੇ ਦੇ ਸੱ-ਟ ਲੱਗੀ ਹੈ ਤਾਂ ਉਸ ਨੂੰ ਹਸਪਤਾਲ ਪਹੁੰਚਾਇਆ ਜਾਵੇ ਪਰ ਲੋਕ ਅਜਿਹਾ ਨਹੀਂ ਕਰਦੇ ਅਤੇ ਮੌਕੇ ਤੋਂ ਦੌੜਨ ਨੂੰ ਹੀ ਤਰਜੀਹ ਦਿੰਦੇ ਹਨ। ਜਿੱਥੇ ਵੀ ਕੋਈ ਹਾਦਸਾ ਵਾਪਰਦਾ ਹੈ, ਪੁਲਿਸ ਹਰ ਜਗ੍ਹਾ ਮੌਜੂਦ ਨਹੀਂ ਹੁੰਦੀ। ਜਿਨ੍ਹਾਂ ਵਿਅਕਤੀਆਂ ਦੇ ਸੱ-ਟਾਂ ਲੱਗਦੀਆਂ ਹਨ, ਉਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੁੰਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *