ਦਿਨ ਦੁਪਹਿਰੇ ਟਾਵਰ ਤੇ ਚੜ ਕਰਤਾ ਅਜਿਹਾ ਕੰਮ, ਪਿੰਡ ਦੇ ਲੋਕ ਤੇ ਪੁਲਿਸ ਵਾਲੇ ਵੀ ਪਏ ਚੱਕਰਾਂ ਚ

ਸਮੇਂ ਦੀਆਂ ਸਰਕਾਰਾਂ ਲੋਕਾਂ ਨਾਲ ਵਾਅਦੇ ਤਾਂ ਕਰ ਲੈਂਦੀਆਂ ਹਨ ਪਰ ਨਿਭਾਏ ਨਹੀਂ ਜਾਂਦੇ। ਲੱਗਦਾ ਹੈ ਡੰਗ ਟਪਾਉਣ ਲਈ ਹੀ ਵਾਅਦੇ ਕੀਤੇ ਜਾਂਦੇ ਹਨ। ਹਰ ਸਰਕਾਰ ਦਾ ਇਕ ਹੀ ਉਦੇਸ਼ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਆਪਣਾ 5 ਸਾਲ ਦਾ ਸਮਾਂ ਲੰਘਾਇਆ ਜਾਵੇ। ਪੰਜਾਬ ਦੀ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਹੈ। ਕਿੰਨੇ ਹੀ ਬੇਰੁਜ਼ਗਾਰ ਨੌਕਰੀਆਂ ਮੰਗ ਰਹੇ ਹਨ। ਥਾਂ ਥਾਂ ਤੇ ਧਰਨੇ ਲੱਗ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਕਿੰਨੇ ਹੀ ਬੇਰੁਜ਼ਗਾਰਾਂ ਤੇ ਡਾਂਗ ਘੁੰਮਦੀ ਰਹੀ ਹੈ।

ਚਰਨਜੀਤ ਸਿੰਘ ਚੰਨੀ ਦੇ ਸਮੇਂ ਭਾਵੇਂ ਪੁਰਾਣੇ ਮੁਖ ਮੰਤਰੀ ਜਿੰਨੀ ਸਖ਼ਤਾਈ ਨਹੀਂ ਹੋਈ ਪਰ ਨੌਕਰੀ ਵੀ ਨਹੀਂ ਦਿੱਤੀ ਗਈ। ਤਾਜ਼ਾ ਖ਼ਬਰ ਪਠਾਨਕੋਟ ਦੀ ਹੈ, ਜਿੱਥੇ ਬਹਿਰਾਜ ਸੰਘਰਸ਼ ਕਮੇਟੀ ਦੇ 2 ਬਜ਼ੁਰਗ ਵਿਅਕਤੀ ਲਗਭਗ 200 ਫੁੱਟ ਉੱਚੇ ਟਾਵਰ ਤੇ ਚੜ੍ਹ ਗਏ। ਇਨ੍ਹਾਂ ਬਜ਼ੁਰਗਾਂ ਦੀ ਉਮਰ 75-80 ਸਾਲ ਦੇ ਲਗਪਗ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਅੱਜ ਤੋਂ 30 ਸਾਲ ਪਹਿਲਾਂ ਛਾਪਰ ਕੰਢੀ ਤੋਂ ਲੈ ਕੇ 7 ਕਿਲੋਮੀਟਰ ਨਹਿਰ ਬਣਾਈ ਗਈ ਸੀ ਤਾਂ ਇਨ੍ਹਾਂ ਲੋਕਾਂ ਦੀ ਉਸ ਨਹਿਰ ਵਿਚ ਜ਼ਮੀਨ ਆ ਗਈ ਸੀ।

ਉਸ ਸਮੇਂ ਦੀ ਸਰਕਾਰ ਨੇ ਇਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀ ਦਿੱਤੀ ਜਾਵੇਗੀ ਪਰ 30 ਸਾਲ ਬੀਤ ਜਾਣ ਦੇ ਬਾਵਜੂਦ ਵੀ ਨੌਕਰੀ ਨਹੀਂ ਦਿੱਤੀ ਗਈ। ਇਨ੍ਹਾਂ ਲੋਕਾਂ ਨੂੰ ਇਹ ਵੀ ਸ਼ਿ ਕ ਵਾ ਹੈ ਕਿ ਸਥਾਨਕ ਲੋਕਾਂ ਦੀ ਬਜਾਏ ਬਾਹਰ ਦੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਜਿਸ ਕਰਕੇ ਆਪਣੀਆਂ ਮੰਗਾਂ ਮਨਵਾਉਣ ਲਈ 2 ਬਜ਼ੁਰਗ 200 ਫੁੱਟ ਉੱਚੇ ਬਿਜਲੀ ਦੇ ਟਾਵਰਾਂ ਤੇ ਚੜ੍ਹ ਗਏ। ਇਹ ਲੋਕ ਰੋ-ਸ ਜਤਾਉਂਦੇ ਹਨ ਕਿ ਜ਼ਮੀਨਾਂ ਤਾਂ ਉਨ੍ਹਾਂ ਦੀਆਂ ਗਈਆਂ ਹਨ ਪਰ ਨੌਕਰੀਆਂ ਹੋਰ ਲੋਕ ਕਰ ਰਹੇ ਹਨ।

ਇੱਥੋਂ ਤਾਂ ਰਿਪੋਰਟਾਂ ਤਿਆਰ ਹੋ ਜਾਂਦੀਆਂ ਹਨ ਪਰ ਚੰਡੀਗੜ੍ਹ ਤੋਂ ਕੋਈ ਜਵਾਬ ਹੀ ਨਹੀਂ ਆਉਂਦਾ। ਜੇਕਰ ਇਨ੍ਹਾਂ ਬਜ਼ੁਰਗਾਂ ਦੀ ਜਾਨ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਡੈਮ ਪ੍ਰਸ਼ਾਸਨ ਦੀ ਹੋਵੇਗੀ। ਇਨ੍ਹਾਂ ਲੋਕਾਂ ਦੇ ਦੱਸਣ ਮੁਤਾਬਕ ਪਿਛਲੇ ਸਮੇਂ ਦੌਰਾਨ ਜਦੋਂ ਇੱਕ ਵਾਰ ਐਸ ਡੀ ਐਮ ਦੁਆਰਾ ਜਾਂਚ ਕੀਤੀ ਗਈ ਸੀ ਤਾਂ ਨੌਕਰੀ ਕਰਨ ਵਾਲੇ 50 ਬੰਦੇ ਗਲਤ ਪਾਏ ਗਏ ਸਨ ਪਰ ਹੁਣ ਤਕ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਹੋਈ। ਇਹ ਲੋਕ ਇਨਸਾਫ ਦੀ ਮੰਗ ਕਰ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *