ਦੀਵਾਲੀ ਤੋਂ ਪਹਿਲਾਂ ਮੌਸਮ ਬਾਰੇ ਆਈ ਵੱਡੀ ਖਬਰ, ਹੁਣ ਕੱਢ ਲਵੋ ਗਰਮ ਕੱਪੜੇ ਤੇ ਕੰਬਲ

ਇਕ ਪਾਸੇ ਤਾਂ ਮੁਲਕ ਵਿੱਚ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਜਿਸ ਕਰਕੇ ਦੁਕਾਨਦਾਰਾਂ ਦੇ ਕਮਾਈ ਕਰਨ ਦਾ ਸਮਾਂ ਹੈ। ਦੂਜੇ ਪਾਸੇ ਝੋਨੇ ਦੀ ਫਸਲ ਮੰਡੀਆਂ ਵਿੱਚ ਆ ਰਹੀ ਹੈ। ਜਿਨ੍ਹਾਂ ਨੇ ਫ਼ਸਲ ਕੱਟ ਲਈ ਹੈ, ਉਹ ਕਣਕ ਦੀ ਬਿਜਾਈ ਦੀ ਤਿਆਰੀ ਕਰ ਰਹੇ ਹਨ ਪਰ ਹੁਣ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਪੱਛਮੀ ਗੜਬੜੀ ਕਾਰਨ ਹਿਮਾਲਾ ਖੇਤਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਕਰਕੇ ਪੰਜਾਬ ਵਿੱਚ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਠੰਢ ਵਧ ਸਕਦੀ ਹੈ ਅਤੇ ਹਲਕੀ ਬਾਰਸ਼ ਵੀ ਹੋ ਸਕਦੀ ਹੈ।

ਮੁਲਕ ਵਿਚ ਕਈ ਪਾਸੇ ਤਾਂ ਦੀਵਾਲੀ ਵਾਲੇ ਦਿਨ ਵੀ ਮੀਂਹ ਪੈਣ ਦੀ ਉਮੀਦ ਹੈ। ਅੱਜ ਰਾਤ ਤੋਂ ਹੀ ਅਤੇ ਅਗਲੇ ਦਿਨ ਵੀ ਮੀਂਹ ਪੈ ਸਕਦਾ ਹੈ। ਸਮੁੰਦਰੀ ਇਲਾਕੇ ਵਿੱਚ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਹਨ। ਜਿਸ ਕਾਰਨ ਸਮੁੰਦਰ ਦੇ ਨੇੜੇ ਲੱਗਦੇ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਇਨ੍ਹਾਂ ਇਲਾਕਿਆਂ ਵਿੱਚ ਤਾਮਿਲਨਾਡੂ, ਪਾਂਡੀਚਰੀ, ਕੇਰਲਾ, ਦੱਖਣੀ ਕਰਨਾਟਕ ਅਤੇ ਕੁਝ ਆਂਧਰਾ ਪ੍ਰਦੇਸ਼ ਦਾ ਇਲਾਕਾ ਦੱਸਿਆ ਜਾ ਰਿਹਾ ਹੈ।

ਇਸ ਭਾਰੀ ਬਾਰਸ਼ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਦੂਰ ਦੂਰ ਤੱਕ ਹੋਵੇਗਾ। ਇਸ ਕਰਕੇ ਠੰਢ ਵਿੱਚ ਵਾਧਾ ਹੋਵੇਗਾ। ਤੇਲੰਗਾਨਾ, ਕਰਨਾਟਕ, ਗੋਆ ਅਤੇ ਦੱਖਣੀ ਮੱਧ ਪ੍ਰਦੇਸ਼ ਵਿੱਚ 4 ਨਵੰਬਰ ਨੂੰ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ। ਜਿਸ ਕਰਕੇ ਆਉਂਦੇ ਦਿਨਾਂ ਵਿੱਚ ਠੰਢ ਹੋਰ ਵਧੇਗੀ ਅਤੇ ਤਾਪਮਾਨ ਵਿੱਚ ਗਿਰਾਵਟ ਆਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਜਨਤਾ ਨੂੰ ਜਲਦੀ ਹੀ ਸਰਦੀਆਂ ਦੇ ਕੱਪੜੇ ਪਾਉਣੇ ਪੈਣਗੇ।

Leave a Reply

Your email address will not be published. Required fields are marked *