ਮਿਸ ਕੇਰਲਾ ਰਹੀ ਕੁੜੀ ਦੀ ਦਰਦਨਾਕ ਮੋਤ, ਇੱਕ ਹੋਰ ਉਪ ਜੇਤੂ ਦੀ ਵੀ ਹੋਈ ਮੋਤ

ਇਨਸਾਨ ਸੋਚਦਾ ਤਾਂ ਬਹੁਤ ਕੁਝ ਹੈ ਪਰ ਇਸ ਜਿੰਦਗੀ ਦਾ ਕੁਝ ਪਤਾ ਨਹੀਂ। ਸਾਹਾਂ ਦੀ ਡੋਰ ਉਸ ਰੱਬ ਦੇ ਹੱਥ ਹੈ ਪਰ ਬੇਵਕਤੀ ਮੋਤ ਦਾ ਦੁੱਖ ਹੋਰ ਵੀ ਜਿਆਦਾ ਹੁੰਦਾ ਹੈ। ਇਹ ਮੰਦਭਾਗੀ ਖ਼ਬਰ ਕੇਰਲ ਤੋਂ ਆਈ ਹੈ, ਜਿੱਥੇ 2019 ਵਿੱਚ ਮਿਸ ਕੇਰਲ ਰਹਿ ਚੁੱਕੀ ਅਤੇ 2021 ਵਿੱਚ ਸਾਊਥ ਇੰਡੀਆ ਜੇਤੂ ਅੰਸੀ ਕਬੀਰ ਦੀ ਇਕ ਸੜਕ ਹਾਦਸੇ ਵਿੱਚ ਜਾਨ ਚਲੀ ਗਈ ਹੈ। ਜਿਸ ਕਰਕੇ ਉਨ੍ਹਾਂ ਦੇ ਪ੍ਰਸੰਸਕਾਂ ਵਿਚ ਸੋਗ ਦੀ ਲਹਿਰ ਹੈ। ਅੰਸੀ ਕਬੀਰ ਦੀ ਉਮਰ ਸਿਰਫ਼ 24 ਸਾਲ ਸੀ।

ਇਸ ਹਾਦਸੇ ਵਿਚ ਅੰਸੀ ਕਬੀਰ ਨਾਲ ਮਿਸ ਕੇਰਲਾ 2019 ਦੀ ਰਨਰ ਅੱਪ ਰਹੀ ਅੰਜਨਾ ਸ਼ਜਨ ਵੀ ਕਾਰ ਵਿੱਚ ਸਵਾਰ ਸੀ। ਜਿਸ ਦੀ ਉਮਰ 26 ਸਾਲ ਸੀ। ਇਸ ਹਾਦਸੇ ਵਿੱਚ ਇਨ੍ਹਾਂ ਦੋਵੇਂ ਸੈਲੀਬ੍ਰਿਟੀਜ਼ ਦੀ ਜਾਨ ਚਲੀ ਗਈ ਹੈ। ਕਾਰ ਵਿੱਚ 2 ਹੋਰ ਮੈਂਬਰ ਵੀ ਸਵਾਰ ਸਨ। ਜਿਨ੍ਹਾਂ ਦੇ ਸੱ-ਟਾਂ ਲੱਗੀਆਂ ਹਨ। ਇਨ੍ਹਾਂ ਵਿਚੋਂ ਇਕ ਦੀ ਹਾਲਤ ਕਾਫੀ ਖਰਾਬ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਇਕ ਬਾਈਕ ਸਵਾਰ ਨੂੰ ਬਚਾਉਣ ਦੇ ਚੱਕਰ ਵਿੱਚ ਵਾਪਰਿਆ ਹੈ।

ਬਾਈਕ ਸਵਾਰ ਨੂੰ ਬਚਾਉਂਦੇ ਬਚਾਉਂਦੇ ਗੱਡੀ ਬੇਕਾਬੂ ਹੋ ਗਈ ਅਤੇ ਇਹ ਭਾਣਾ ਵਾਪਰ ਗਿਆ। ਸੁੰਦਰਤਾ ਮੁਕਾਬਲੇ ਦੀਆਂ ਦੋਵੇਂ ਜੇਤੂਆਂ ਨੇ ਘਟਨਾ ਸਥਾਨ ਤੇ ਹੀ ਦਮ ਤੋੜ ਦਿੱਤਾ। ਜਿਸ ਨਾਲ ਇਨ੍ਹਾਂ ਦੇ ਪ੍ਰਸੰਸਕਾਂ ਨੂੰ ਝਟਕਾ ਲੱਗਾ ਹੈ। ਘਟਨਾ ਅੱਧੀ ਰਾਤ ਸਮੇਂ ਵਾਪਰੀ ਦੱਸੀ ਜਾਂਦੀ ਹੈ। ਅਜੇ ਕੁਝ ਸਮਾਂ ਪਹਿਲਾਂ ਹੀ ਅੰਸੀ ਕਬੀਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਲਿਖਿਆ ਸੀ ‘ਇਹ ਜਾਣ ਦਾ ਸਮਾਂ ਹੈ’ ਅਤੇ ਉਹ ਹੀ ਗੱਲ ਬਣ ਗਈ।

Leave a Reply

Your email address will not be published. Required fields are marked *