ਹੁਣੇ ਹੁਣੇ CM ਚੰਨੀ ਨੇ ਕਰਤਾ ਵੱਡਾ ਐਲਾਨ- ਸਾਰੇ ਪੰਜਾਬ ਨੂੰ ਚੜ੍ਹਿਆ ਚਾਅ- ਛਾਈ ਖੁਸ਼ੀ ਦੀ ਲਹਿਰ

ਦੀਵਾਲੀ ਦਾ ਤਿਉਹਾਰ ਆ ਰਿਹਾ ਹੈ। ਸਭ ਦੀਆਂ ਨਜ਼ਰਾਂ ਸੂੁਬਾ ਸਰਕਾਰ ਵੱਲ ਲੱਗੀਆਂ ਹੋਈਆਂ ਹਨ ਕਿ ਸਰਕਾਰ ਪੰਜਾਬ ਵਾਸੀਆਂ ਨੂੰ ਕੀ ਤੋਹਫਾ ਦਿੰਦੀ ਹੈ? ਮਹਿੰਗਾਈ ਨੇ ਲੋਕਾਂ ਦਾ ਕਚੂੰਮਰ ਕੱਢਿਆ ਪਿਆ ਹੈ। ਬਿਜਲੀ ਹੀ ਬਹੁਤ ਜ਼ਿਆਦਾ ਮਹਿੰਗੀ ਹੋ ਚੁੱਕੀ ਹੈ। ਇਸ ਸੰਬੰਧ ਵਿਚ ਦੀਵਾਲੀ ਦੇ ਤੋਹਫ਼ੇ ਦੇ ਰੂਪ ਵਿੱਚ ਚੰਨੀ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਬਿਜਲੀ ਦੇ ਰੇਟਾਂ ਵਿਚ ਚੰਨੀ ਸਰਕਾਰ ਵੱਲੋਂ ਭਾਰੀ ਕਮੀ ਕੀਤੀ ਗਈ ਹੈ ਅਤੇ ਨਵੇਂ ਰੇਟ ਹੁਣ ਤੋਂ ਹੀ ਲਾਗੂ ਕਰ ਦਿੱਤੇ ਗਏ ਹਨ।

ਬਿਜਲੀ ਦੇ ਰੇਟਾਂ ਵਿਚ 3 ਰੁਪਏ ਪ੍ਰਤੀ ਯੂਨਿਟ ਕਮੀ ਕੀਤੀ ਗਈ ਹੈ। ਪਹਿਲੀਆਂ 100 ਯੂਨਿਟਾਂ ਦਾ ਰੇਟ 4 ਰੁਪਏ 19 ਪੈਸੇ ਤੋਂ ਘਟਾ ਕੇ 1 ਰੁਪਏ 19 ਪੈਸੇ ਕਰ ਦਿੱਤਾ ਗਿਆ ਹੈ। 100 ਯੂਨਿਟਾਂ ਤੋਂ 300 ਯੂਨਿਟਾਂ ਤੱਕ ਹੁਣ ਪ੍ਰਤੀ ਯੂਨਿਟ 7 ਰੁਪਏ ਦੀ ਬਜਾਏ 4 ਰੁਪਏ ਦੇਣੇ ਹੋਣਗੇ। ਇਸ ਤੋਂ ਉਪਰ ਪ੍ਰਤੀ ਯੂਨਿਟ 5 ਰੁਪਏ 76 ਪੈਸੇ ਲੱਗਣਗੇ। ਜਿਨ੍ਹਾਂ ਦੇ ਇੱਕ ਕਿਲੋਵਾਟ ਤੱਕ ਦੇ ਲੋਡ ਲਈ 200 ਯੂਨਿਟ ਮੁਆਫ ਹਨ, ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।

ਇਹ 200 ਯੂਨਿਟਾਂ ਦੀ ਮੁਆਫੀ ਉਸੇ ਤਰ੍ਹਾਂ ਬਰਕਰਾਰ ਰਹੇਗੀ। ਪੰਜਾਬ ਸਰਕਾਰ ਦੁਆਰਾ ਗੋਇੰਦਵਾਲ ਸਾਹਿਬ ਪਾਵਰ ਲਿਮਟਿਡ ਨੂੰ ਟਰਮੀਨੇਸ਼ਨ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸ ਕੰਪਨੀ ਤੋਂ ਸਰਕਾਰ 6-7 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦਦੀ ਸੀ। ਜਿਸ ਕਰਕੇ ਆਮ ਜਨਤਾ ਨੂੰ ਵੀ ਬਿਜਲੀ ਮਹਿੰਗੇ ਰੇਟ ਤੇ ਹਾਸਲ ਹੁੰਦੀ ਸੀ। ਹੁਣ ਸਰਕਾਰ ਨੇ ਨਵੇਂ ਟੈਂਡਰ ਲਗਾਏ ਹਨ। ਜਿਨ੍ਹਾਂ ਤੋਂ ਸਰਕਾਰ ਨੂੰ 2 ਰੁਪਏ 38 ਪੈਸੇ ਪ੍ਰਤੀ ਯੂਨਿਟ ਬਿਜਲੀ ਹਾਸਲ ਹੋਵੇਗੀ।

ਚੰਨੀ ਸਰਕਾਰ ਦੇ ਇਸ ਫੈਂਸਲੇ ਨੇ ਵਿਰੋਧੀਆਂ ਲਈ ਵੱਡਾ ਪਹਾੜ ਖੜਾ ਕਰ ਦਿੱਤਾ ਹੈ। ਇੱਕ ਐਲਾਨ ਤੋਂ ਬਾਅਦ 3 ਰੁਪਏ ਬਿਜਲੀ ਪ੍ਰਤੀ ਯੂਨਿਟ ਘਟਾ ਦੇਣਾ ਪੰਜਾਬ ਵਾਸੀਆਂ ਲਈ ਵੱਡਾ ਤੋਹਫ਼ਾ ਕਿਹਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੱਲ ਆਪਣੇ ਸ਼ੋਸ਼ਲ ਮੀਡੀਆ ਖਾਤੇ ਤੇ ਪੋਸਟ ਪਾਕੇ ਲਿਖਿਆ ਸੀ ਕਿ ਉਹ ਕੱਲ ਭਾਵ ਅੱਜ 4 ਵਜੇ ਇੱਕ ਇਤਿਹਾਸਿਕ ਫੈਸਲਾ ਲੈਣਗੇ। ਇਸ ਫੈਸਲੇ ਨਾਲ ਪੰਜਾਬ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ।

Leave a Reply

Your email address will not be published. Required fields are marked *