20 ਹਜਾਰ ਪਿੱਛੇ ਪਾਪੀ ਨੇ ਮਾਂ ਦਾ ਲਾਡਲਾ ਪੁੱਤ ਮਾਰਕੇ ਸੁੱਟਿਆ ਖੂਹ ਚ, ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ

ਇਨਸਾਨ ਨੂੰ ਪੈਸੇ ਨਾਲ ਇੰਨਾ ਪਿਆਰ ਹੋ ਗਿਆ ਹੈ ਕਿ ਉਹ ਪੈਸੇ ਪਿੱਛੇ ਇੱਕ ਦੂਜੇ ਦੀ ਜਾਨ ਲੈਣ ਲੱਗੇ ਵੀ ਪ੍ਰਵਾਹ ਨਹੀਂ ਕਰਦਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਜਦੋਂ ਪੁਲਿਸ ਦੇ ਧੱਕੇ ਚੜ੍ਹ ਜਾਂਦਾ ਹੈ ਤਾਂ ਪਛਤਾਵੇ ਤੋਂ ਬਿਨਾਂ ਹੋਰ ਕੁਝ ਵੀ ਪੱਲੇ ਨਹੀਂ ਪੈਂਦਾ। ਅਜਨਾਲਾ ਪੁਲਿਸ ਨੇ 2-3 ਦਿਨ ਪਹਿਲਾਂ ਕਿਸੇ ਨਾ ਮਲੂਮ ਵਿਅਕਤੀ ਦੁਆਰਾ ਥਾਮਸ ਮਸੀਹ ਨਾਮ ਦੇ ਲੜਕੇ ਦੀ ਜਾਨ ਲੈ ਲਏ ਜਾਣ ਦੇ ਮਾਮਲੇ ਨੂੰ ਟਰੇਸ ਕਰ ਲਿਆ ਹੈ। ਦੋਸ਼ੀ ਸੰਨੀ ਮਸੀਹ ਨੂੰ ਕਾਬੂ ਕਰਕੇ ਉਸ ਤੋਂ ਘ ਟ ਨਾ ਦੌਰਾਨ ਵਰਤਿਆ ਗਿਆ ਤਿੱਖੀ ਧਾਰ ਵਾਲੀ ਵਸਤੂ ਚਾ-ਕੂ ਵੀ ਬਰਾਮਦ ਕਰ ਲਿਆ ਹੈ।

ਦੋਸ਼ੀ ਨੇ 20 ਹਜ਼ਾਰ ਰੁਪਏ ਪਿੱਛੇ ਇਸ ਘਟਨਾ ਨੂੰ ਅੰ-ਜਾ-ਮ ਦਿੱਤਾ ਹੈ। ਪੁਲਿਸ ਨੇ ਬਹੁਤ ਜਲਦੀ ਇਸ ਰ-ਹੱ-ਸ ਤੋਂ ਪਰਦਾ ਉਠਾ ਦਿੱਤਾ ਹੈ। ਮ੍ਰਿਤਕ ਥੋਮਸ ਮਸੀਹ ਪਿੰਡ ਗੁੱਜਰਪੁਰਾ ਦਾ ਰਹਿਣ ਵਾਲਾ ਸੀ। ਉਸ ਦੀ ਮ੍ਰਿਤਕ ਦੇਹ ਸਵੇਰ ਸਮੇਂ ਪਿੰਡ ਦੇ ਹੀ ਖੇਤਾਂ ਵਿੱਚ ਪਈ ਮਿਲੀ ਸੀ। ਉਹ ਰਾਤ ਨੂੰ ਕਿਸੇ ਲੜਕੇ ਨੂੰ ਆਪਣਾ ਮੋਬਾਇਲ ਵੇਚਣ ਲਈ ਗਿਆ ਸੀ ਪਰ ਘਰ ਵਾਪਸ ਨਹੀਂ ਸੀ ਆਇਆ। ਪਰਿਵਾਰ ਸਮਝਦਾ ਰਿਹਾ ਕਿ ਉਹ ਕਿਸੇ ਦੋਸਤ ਕੋਲ ਸੌਂ ਗਿਆ ਹੋਵੇਗਾ ਪਰ ਅਗਲੀ ਸਵੇਰ ਉਸ ਦੀ ਮ੍ਰਿਤਕ ਦੇਹ ਖੇਤਾਂ ਵਿੱਚ ਪਈ ਮਿਲੀ।

ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਮ੍ਰਿਤਕ ਦੇ ਭਰਾ ਕਰਨ ਮਸੀਹ ਨੇ ਦਰ-ਖਾਸ-ਤ ਲਿਖਾਈ ਸੀ ਕਿ ਥੋਮਸ ਮਸੀਹ ਦੀ ਕਿਸੇ ਨੇ ਜਾਨ ਲੈ ਲਈ ਹੈ। ਜਿਸ ਕਰਕੇ ਅਜਨਾਲਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਜਾਂਚ ਦੌਰਾਨ ਪਤਾ ਲੱਗਾ ਕਿ ਥੋਮਸ ਮਸੀਹ ਕੋਲ ਇਕ ਆਈਫੋਨ ਸੀ, ਜਿਸ ਨੂੰ ਉਹ ਵੇਚਣਾ ਚਾਹੁੰਦਾ ਸੀ। ਇਸ ਆਈਫੋਨ ਦੀ ਕੀਮਤ 20 ਹਜ਼ਾਰ ਰੁਪਏ ਸੀ। ਮੋਬਾਈਲ ਖਰੀਦਣ ਵਾਲਾ ਸੰਨੀ ਮਸੀਹ ਮੋਬਾਈਲ ਤਾਂ ਲੈਣਾ ਚਾਹੁੰਦਾ ਸੀ ਪਰ ਉਹ ਮੋਬਾਈਲ ਦੀ ਕੀਮਤ ਨਹੀਂ ਸੀ ਦੇਣਾ ਚਾਹੁੰਦਾ।

ਜਿਸ ਕਰਕੇ ਸਨੀ ਮਸੀਹ ਨੇ ਚਾ-ਕੂ ਦਾ ਵਾਰ ਕਰਕੇ ਥੋਮਸ ਮਸੀਹ ਦੀ ਜਾਨ ਲੈ ਲਈ ਅਤੇ ਮ੍ਰਿਤਕ ਦੇਹ ਨੂੰ ਖੇਤਾਂ ਵਿਚ ਸੁੱਟ ਦਿੱਤਾ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਸੰਨੀ ਮਸੀਹ ਕਿਸੇ ਕੈਫੇ ਵਿਚ ਕੰਮ ਕਰਦਾ ਹੈ। ਪੁਲਿਸ ਨੇ ਸੰਨੀ ਮਸੀਹ ਨੂੰ ਕਾ-ਬੂ ਕਰ ਲਿਆ ਹੈ ਅਤੇ ਉਸ ਤੋਂ ਚਾ-ਕੂ ਵੀ ਬਰਾਮਦ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *