ਥਾਣੇਦਾਰ ਭੁੱਲਿਆ ਔਰਤ ਨਾਲ ਗੱਲ ਕਰਨ ਦੀ ਤਮੀਜ? ਮਹਿਲਾ ਆਗੂ ਨੇ ਦੱਸੀ SHO ਦੀ ਕਰਤੂਤ

ਆਮ ਤੌਰ ਤੇ ਸਾਡੇ ਮੁਲਕ ਵਿੱਚ ਦੇਖਿਆ ਜਾਂਦਾ ਹੈ ਕਿ ਲੋਕ ਆਪਣੇ ਅਹੁਦੇ ਦਾ ਨਾਜਾਇਜ਼ ਫ਼ਾਇਦਾ ਚੁੱਕਦੇ ਹਨ। ਜੇਕਰ ਅਫ਼ਸਰਸ਼ਾਹੀ ਦੀ ਗੱਲ ਕਰੀਏ ਤਾਂ ਕਈ ਵਾਰੀ ਅਜਿਹੇ ਮਾਮਲੇ ਦੇਖਣ ਵਿੱਚ ਆਏ ਹਨ। ਜਿੱਥੇ ਕਿ ਅਫਸਰ ਆਪਣੇ ਅਹੁਦੇ ਦੀ ਗਲਤ ਵਰਤੋਂ ਕਰਦੇ ਹਨ। ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ। ਜਿੰਨਾ ਵਿੱਚ ਪੁਲੀਸ ਅਫਸਰਾਂ ਵੱਲੋਂ ਆਮ ਜਨਤਾ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ। ਅਜਿਹਾ ਹੀ ਇਕ ਤਾਜ਼ਾ ਮਾਮਲਾ ਫਿਰੋਜਪੁਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਕਿ ਇਕ ਐਸ.ਐਚ.ਓ ਵੱਲੋਂ ਕਾਂਗਰਸ ਦੀ ਮਹਿਲਾ ਵਿੰਗ ਦੀ ਪ੍ਰਧਾਨ ਮਾਲਵਾ ਇੰਚਾਰਜ ਸਰਬਜੀਤ ਕੌਰ ਨਾਲ ਦੁ ਰ ਵਿ ਵ ਹਾ ਰ ਕਰਦੇ ਹੋਏ, ਅ ਪ ਸ਼ ਬ ਦ ਵੀ ਵਰਤੇ ਗਏ। ਜਿਸ ਕਰਕੇ ਸਰਬਜੀਤ ਕੌਰ ਵੱਲੋਂ ਇਨਸਾਫ਼ ਦੀ ਮੰਗ ਲਈ ਐਸ ਐੱਸ ਪੀ ਨੂੰ ਦਰਖਾਸਤ ਦੇ ਦਿੱਤੀ ਗਈ। ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸਰਬਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਲੜਕੇ ਨੂੰ ਮਮਦੋਟ ਪੁਲੀਸ ਵੱਲੋਂ ਫੜਿਆ ਗਿਆ ਸੀ।

ਇਸ ਸਬੰਧ ਵਿਚ ਉਨ੍ਹਾਂ ਕੋਲ ਇਕ ਵਿਅਕਤੀ ਮਦਦ ਲੈਣ ਲਈ ਪਹੁੰਚਿਆ। ਇਸ ਕਾਰਨ ਉਹ ਉਸ ਵਿਅਕਤੀ ਨਾਲ ਰਾਤ ਦੇ 11-30 ਵਜੇ ਥਾਣੇ ਵਿੱਚ ਪਹੁੰਚੀ। ਜਿੱਥੇ ਐਸ.ਐਚ.ਓ ਗੁਰਪ੍ਰੀਤ ਸਿੰਘ ਨੇ ਦਾਰੂ ਪੀਤੀ ਹੋਈ ਸੀ ਅਤੇ ਦਾਰੂ ਦੀ ਲੋਰ ਵਿਚ ਉਨ੍ਹਾਂ ਨਾਲ ਦੁ ਰ ਵਿ ਵ ਹਾ ਰ ਕਰਦੇ ਹੋਏ ਅ ਪ ਸ਼ ਬ ਦ ਬੋਲਣ ਲੱਗਾ ਅਤੇ ਐੱਸ.ਐੱਚ.ਓ ਵੱਲੋਂ ਜਾਤੀ ਸੰਬੰਧਿਤ ਅ ਪ ਸ਼ ਬ ਦ ਵੀ ਬੋਲੇ ਗਏ। ਸਰਬਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇੱਕ ਅਹੁਦਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨਾਲ ਅਜਿਹਾ ਦੂ ਰ ਵਿ ਵ ਹਾ ਰ ਕੀਤਾ ਗਿਆ ਹੈ

ਤਾਂ ਆਮ ਜਨਤਾ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾਂਦਾ ਹੋਵੇਗਾ। ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਲਈ ਐਸ.ਐਸ.ਪੀ ਨੂੰ ਦਰਖਾਸਤ ਦੇ ਦਿੱਤੀ ਗਈ। ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਜਾਵੇਗੀ। ਉਨ੍ਹਾਂ ਦਾ ਮੁੱਖ ਮੰਤਰੀ ਨੂੰ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਜਨਤਾ ਨਾਲ ਸਹੀ ਤਰੀਕੇ ਨਾਲ ਪੇਸ਼ ਆਉਣ। ਇਕ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਐਚ.ਓ ਗੁਰਪ੍ਰੀਤ ਸਿੰਘ ਵੱਲੋਂ ਸਰਬਜੀਤ ਕੌਰ ਨਾਲ ਦੁ ਰ ਵਿ ਵ ਹਾ ਰ ਕਰਦੇ ਹੋਏ,

ਅ ਪ ਸ਼ ਬ ਦ ਵੀ ਵਰਤੇ ਗਏ। ਐਸ.ਐਚ.ਓ ਵੱਲੋਂ ਸਰਬਜੀਤ ਕੌਰ ਉਤੇ ਪਰਚਾ ਕੱਟਣ ਦੀ ਗੱਲ ਵੀ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਉਨ੍ਹਾਂ ਕੋਲ ਮਦਦ ਲਈ ਆਉਂਦਾ ਹੈ ਤਾਂ ਉਹ ਹਰ ਇੱਕ ਦੀ ਮਦਦ ਕਰਦੇ ਹਨ। ਇਸ ਕਰਕੇ ਕਦੇ ਉਨ੍ਹਾਂ ਨੂੰ ਥਾਣੇ ਜਾਂ ਕਿਸੇ ਦੇ ਘਰ ਵੀ ਜਾਣਾ ਪੈਂਦਾ ਹੈ। ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਐਸ.ਐਚ.ਓ ਨੂੰ ਨੌਕਰੀ ਤੋਂ ਹਟਾਉਣ ਦੀ ਗਲ ਕੀਤੀ ਗਈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਸਰਬਜੀਤ ਕੌਰ ਵਾਸੀ ਲੱਖੋ ਕੇ ਬਹਿਰਾਮ ਵੱਲੋਂ ਐਸ.ਐਚ.ਓ ਮਮਦੋਟ ਦੇ ਖਿਲਾਫ਼ ਦਰਖਾਸਤ ਦਿੱਤੀ ਗਈ। ਉਨ੍ਹਾਂ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਸਰਬਜੀਤ ਕੌਰ ਨਾਲ ਦੁ ਰ ਵਿ ਵ ਹਾ ਰ ਕੀਤਾ ਗਿਆ। ਉਸ ਦੀ ਪੜਤਾਲ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *