ਪੰਜਾਬ ਚ ਇਸ ਜਗ੍ਹਾ ਮਚੇ ਭਾਂਬੜ, ਤਬਾਹੀ ਦਾ ਮੰਜਰ ਦੇਖ ਕੰਬੇਆ ਸਾਰਾ ਸ਼ਹਿਰ

ਪਟਿਆਲਾ ਸ਼ਹਿਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਲੱਕੜਮੰਡੀ ਇਲਾਕੇ ਵਿੱਚ ਪਲਾਸਟਿਕ ਦੇ ਇੱਕ ਗੋਦਾਮ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਕੁਝ ਸਮੇਂ ਬਾਅਦ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ। ਜਿਨ੍ਹਾਂ ਵੱਲੋਂ ਅੱਗ ਬੁਝਾਉਣ ਵਿੱਚ ਕਾਬੂ ਪਾਇਆ ਗਿਆ। ਇਸ ਮੌਕੇ ਅੱਗ ਤੇ ਤਾਂ ਕਾਬੂ ਪਾ ਲਿਆ ਗਿਆ ਪਰ ਇਸ ਹਾਦਸੇ ਦੌਰਾਨ ਕਰੋੜਾਂ ਦਾ ਨੁਕਸਾਨ ਹੋ ਗਿਆ। ਗੁਦਾਮ ਦੇ ਮਾਲਕ ਵੱਲੋਂ ਜਾਣਕਾਰੀ ਦਿੱਤੀ ਗਈ ਕਿ

ਉਹਨਾਂ ਨੂੰ 1:30 ਵਜੇ ਦੇ ਕਰੀਬ ਫੋਨ ਆਇਆ ਕਿ ਪਲਾਸਟਿਕ ਦੇ ਗੋਦਾਮ ਵਿੱਚ ਅੱਗ ਲੱਗ ਗਈ ਹੈ। ਜਿਸ ਤੋਂ ਬਾਅਦ ਉਹ ਤੁਰੰਤ ਹੀ ਘਟਨਾ ਸਥਾਨ ਉੱਤੇ ਪਹੁੰਚੇ। ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ 16 ਗੱਡੀਆਂ ਨੇ ਘਟਨਾ ਸਥਾਨ ਉੱਤੇ ਪਹੁੰਚ ਕੇ ਅੱਗ ਬਚਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕੇ ਉਨ੍ਹਾਂ ਨੂੰ ਅੱਗ ਲੱਗਣ ਦੇ ਕਾਰਨਾਂ ਬਾਰੇ ਕੁਝ ਵੀ ਨਹੀਂ ਪਤਾ ਪਰ ਇਸ ਹਾਦਸੇ ਦੌਰਾਨ ਉਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ।

ਉਨ੍ਹਾਂ ਵੱਲੋਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਉਨ੍ਹਾਂ ਦਾ ਕਿੰਨਾ ਹੀ ਮਾਲ ਸੜ ਕੇ ਸੁਆਹ ਹੋ ਗਿਆ। ਫਾਇਰ ਅਫਸਰ ਰਜਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ 3:30 ਵਜੇ ਦੇ ਕਰੀਬ ਇਸ ਸੰਬੰਧੀ ਸੂਚਨਾ ਮਿਲੀ। ਉਨ੍ਹਾਂ ਨੇ ਤੁਰੰਤ ਹੀ ਸਾਰੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ ਉੱਤੇ ਭੇਜ ਦਿੱਤੀਆਂ। ਉਹਨਾਂ ਦੀਆਂ 18 ਤੋਂ 20 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਰਾਤ ਦਾ ਸਮਾਂ ਹੋਣ ਕਾਰਨ ਉਨ੍ਹਾਂ ਨੂੰ ਟਰੈਫਿਕ ਦੀ ਕੋਈ ਵੀ ਦਿੱਕਤ ਨਹੀਂ ਆਈ

ਪਰ ਤਿਉਹਾਰਾਂ ਕਾਰਨ ਦਿਨ ਦੇ ਸਮੇਂ ਉਨ੍ਹਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਗ ਲੱਗਣ ਦੇ ਕਾਰਨਾਂ ਬਾਰੇ ਕੁਝ ਨਹੀਂ ਪਤਾ ਪਰ ਇਸ ਸਬੰਧੀ ਤਹਿਕੀਕਾਤ ਕਰਨ ਤੋਂ ਬਾਅਦ ਪਤਾ ਲਗਾਇਆ ਜਾਵੇਗਾ। ਮੌਕੇ ਤੇ ਹਾਜਰ ਇੱਕ ਹੋਰ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੱਕੜ ਮੰਡੀ ਦੇ ਇਲਾਕੇ ਵਿੱਚ ਪਲਾਸਟਿਕ ਗੁਦਾਮ ਨੂੰ ਅੱਗ ਲੱਗਣ ਕਾਰਨ ਗੋਦਾਮ ਮਾਲਕਾਂ ਦਾ ਬਹੁਤ ਨੁਕਸਾਨ ਹੋਇਆ। ਇਸ ਹਾਦਸੇ ਨੂੰ ਦੇਖਦੇ ਹੋਏ ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਤਿਉਹਾਰ ਸ਼ਰਧਾ ਨਾਲ ਮਨਾਇਆ ਜਾਵੇ।

ਇਸ ਮੌਕੇ ਲੋਕਾਂ ਵੱਲੋਂ ਆਪਣੇ ਸਾਮਾਨ ਦੀ ਵਿਕਰੀ ਲਈ ਦੁਕਾਨਾਂ ਲਗਾਈਆਂ ਜਾ ਰਹੀਆਂ ਹਨ, ਜੋ ਸਾਰਿਆਂ ਲਈ ਜ਼ਰੂਰੀ ਹੈ ਪਰ ਉਨ੍ਹਾਂ ਦੀ ਬੇਨਤੀ ਹੈ ਕੇ ਦੁਕਾਨਾਂ ਬਾਹਰ ਨਾ ਲਗਾਈਆਂ ਜਾਣ ਤਾਂ ਜੋ ਅਜਿਹੀ ਸਥਿਤੀ ਵਿਚ ਫਾਇਰ ਬ੍ਰਿਗੇਡ ਤੁਰੰਤ ਹੀ ਘਟਨਾ ਸਥਾਨ ਉਤੇ ਪਹੁੰਚ ਜਾਵੇ ਅਤੇ ਕਿਸੇ ਦਾ ਕੋਈ ਨੁਕਸਾਨ ਵੀ ਨਾ ਹੋਵੇ l ਉਨ੍ਹਾਂ ਨੇ ਦੱਸਿਆ ਕਿ ਅੱਗ ਉੱਤੇ ਫਾਇਰ ਟੈਂਕਰਾਂ ਵੱਲੋਂ ਪੂਰੀ ਮਿਹਨਤ ਸਦਕਾ ਕਾਬੂ ਪਾਇਆ ਗਿਆ ਪਰ ਇਸ ਹਾਦਸੇ ਦੌਰਾਨ ਕਰੋੜਾਂ ਦਾ ਨੁਕਸਾਨ ਹੋ ਗਿਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *