ਵਿਧਵਾ ਸਹੇਲੀ ਨੂੰ ਲਿਆਂਦਾ ਕਾਰਡ ਬਣਵਾਉਣ ਦੇ ਬਹਾਨੇ, ਫੇਰ ਮੁੰਡਿਆਂ ਤੋਂ ਕਰਵਾਈ ਮਾੜੀ ਕਰਤੂਤ

ਕਹਿਣ ਨੂੰ ਤਾਂ ਭਾਰਤ ਇਕ ਲੋਕਤਾਂਤਰਿਕ ਮੁਲਕ ਹੈ। ਇੱਥੇ ਸਾਰੇ ਲੋਕ ਬਰਾਬਰ ਹਨ। ਕਿਸੇ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਹੁੰਦਾ। ਇੱਥੇ ਕਾ-ਨੂੰ-ਨ ਦਾ ਰਾਜ ਹੈ। ਕੀ ਇਹ ਉਪਰੋਕਤ ਸਾਰੀਆਂ ਗੱਲਾਂ ਸੱਚ ਹਨ? ਔਰਤਾਂ ਨਾਲ ਧੱਕਾ ਹੋਣ ਦੀਆਂ ਖ਼ਬਰਾਂ ਹਰ ਰੋਜ਼ ਮੀਡੀਆ ਦੀ ਸੁਰਖ਼ੀ ਬਣਦੀਆਂ ਹਨ। ਇਹ ਸਿਲਸਿਲਾ ਕਦੋਂ ਤੱਕ ਚੱਲਦਾ ਰਹੇਗਾ? ਔਰਤਾਂ ਨੂੰ ਆਜ਼ਾਦੀ ਨਾਲ ਜਿਉਣ ਦਾ ਅਧਿਕਾਰ ਕਦੋਂ ਹਾਸਲ ਹੋਵੇਗਾ? ਕਿੰਨੀਆਂ ਹੀ ਔਰਤਾਂ ਇਨਸਾਫ਼ ਲਈ ਦਰ ਦਰ ਧੱਕੇ ਖਾ ਰਹੀਆਂ ਹਨ।

ਭਾਵੇਂ ਇਸ ਸੰਬੰਧ ਵਿਚ ਕਾ-ਨੂੰ-ਨ ਵੀ ਬਣੇ ਹੋਏ ਹਨ। ਫਿਰ ਵੀ ਇਹ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ। ਅਜਿਹਾ ਹੀ ਇਕ ਮੰਦਭਾਗਾ ਹਾਦਸਾ ਇੱਕ 28 ਸਾਲਾ ਵਿਧਵਾ ਔਰਤ ਵਾਪਰਿਆ। ਜਿੱਥੇ ਕਿ 2 ਔਰਤਾਂ ਸਮੇਤ 4 ਵਿਅਕਤੀਆਂ ਵੱਲੋਂ ਧੋਖੇ ਨਾਲ ਵਿਧਵਾ ਔਰਤ ਨਾਲ ਧੱਕਾ ਕੀਤਾ ਗਿਆ। ਜਿਸ ਤੋਂ ਬਾਅਦ ਵਿਧਵਾ ਔਰਤ ਵੱਲੋਂ ਇਨਸਾਫ਼ ਦੀ ਮੰਗ ਲਈ ਪੁਲਿਸ ਨੂੰ ਦਰਖਾਸਤ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਵਿਧਵਾ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਘਰਵਾਲੇ ਦੀ ਨਸ਼ੇ ਕਾਰਨ ਮੋਤ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ 2 ਬੱਚੇ ਹਨ। ਬੀਤੇ ਦਿਨੀਂ ਉਨ੍ਹਾਂ ਦੇ ਘਰ ਦੋ ਔਰਤਾਂ ਲਵਪ੍ਰੀਤ ਕੌਰ ਅਤੇ ਉਨ੍ਹਾਂ ਦੀ ਨਨਾਣ ਸ਼ਿੰਦਰ ਕੌਰ ਆਈਆਂ। ਜੋ ਉਨ੍ਹਾਂ ਨੂੰ ਕੋਈ ਕਾਰਡ ਬਣਾਉਣ ਦੇ ਬਹਾਨੇ ਧੋਖੇ ਨਾਲ ਪਿੰਡ ਛਾਉਣੀ ਲੈ ਆਈਆਂ। ਜਿੱਥੇ ਉਨ੍ਹਾਂ ਨੂੰ ਸਾਇਟ ਖੋਲ੍ਹਣ ਤੱਕ ਦਾ ਇੰਤਜਾਰ ਕਰਨ ਲਈ ਕਿਹਾ ਗਿਆ। ਲੰਮੇ ਸਮੇਂ ਬਾਅਦ ਔਰਤਾਂ ਵੱਲੋਂ 4 ਲੜਕਿਆ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਕਿਹਾ ਗਿਆ

ਕਿ ਇਹ ਲੜਕੇ ਉਸ ਨੂੰ ਘਰ ਛੱਡ ਦੇਣਗੇ। ਵਿਧਵਾ ਔਰਤ ਨੇ ਦੱਸਿਆ ਕਿ 4 ਲੜਕੇ ਉਸ ਨੂੰ ਸੁੰਨਸਾਨ ਜਗ੍ਹਾ ਉੱਤੇ ਲੈ ਗਏ। ਜਿੱਥੇ ਉਨ੍ਹਾਂ ਨਾਲ ਲਖਵਿੰਦਰ ਸਿੰਘ ਅਤੇ ਕਾਲਾ ਸਿੰਘ ਪੁੱਤਰ ਗੁਰਦਿਆਲ ਸਿੰਘ ਵੱਲੋਂ ਧੱਕਾ ਕੀਤਾ ਗਿਆ। ਜਦੋਂ ਉਨ੍ਹਾਂ ਨੇ ਰੌਲਾ ਪਾਇਆ ਤਾਂ ਨਿਗਰਾਨੀ ਤੇ ਖੜੇ ਦੋ ਵਿਅਕਤੀ ਤਾਂ ਉਸੇ ਸਮੇਂ ਫਰਾਰ ਹੋ ਗਏ। ਇਸ ਲਈ ਉਨ੍ਹਾਂ ਨੇ ਪੁਲੀਸ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਵਾ ਔਰਤ ਉਮਰ 28 ਸਾਲ ਨੇ 5-30 ਵਜੇ 4 ਵਿਅਕਤੀਆਂ ਦੇ ਖਿਲਾਫ ਦਰਖਾਸਤ ਦਿੱਤੀ ਸੀ। ਦਰਖਾਸਤ ਮਿਲਣ ਤੋਂ ਬਾਅਦ ਉਹ ਕੋਰਟ ਵਿੱਚ ਪੇਸ਼ ਹੋਏ। ਜਿਸ ਤੋਂ ਬਾਅਦ ਕੋਰਟ ਦੇ ਹੁਕਮ ਅਨੁਸਾਰ ਵਿਧਵਾ ਔਰਤ ਤੇ ਡਾਕਟਰੀ ਕਾਰਵਾਈ ਕੀਤੀ ਗਈ। ਵਿਧਵਾ ਦੇ ਬਿਆਨਾਂ ਦੇ ਮੁਤਾਬਿਕ 6 ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਜਿਸ ਵਿੱਚ 6 ਵਿਅਕਤੀ ਲਖਵਿੰਦਰ ਸਿੰਘ ਪੁੱਤਰ ਸੁਰਜਨ ਸਿੰਘ, ਕਾਲਾ ਸਿੰਘ

ਪੁੱਤਰ ਗੁਰਦਿਆਲ ਸਿੰਘ ਪਿੰਡ ਚੁੱਘੇ ਹਜਾਰਾ ਸਿੰਘ ਵਾਲਾ ਅਤੇ 2 ਹੋਰ ਵਿਅਕਤੀਆਂ, 2 ਔਰਤਾਂ ਸ਼ਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਲਵਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਸ਼ੀ ਫਰਾਰ ਹਨ। ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਹ ਜਲਦ ਤੋਂ ਜਲਦ ਫੜੇ ਜਾਣਗੇ।

Leave a Reply

Your email address will not be published. Required fields are marked *