ਕਲਯੁਗੀ ਪਤਨੀ ਨੇ ਬੇਗਾਨੇ ਬੰਦੇ ਪਿੱਛੇ ਲੱਗਕੇ ਕੁਹਾੜੀ ਨਾਲ ਵੱਢ ਦਿੱਤਾ ਘਰਵਾਲਾ

ਘਰ ਨੂੰ ਚਲਾਉਣ ਲਈ ਪਤੀ ਪਤਨੀ ਦਾ ਆਪਸੀ ਸਹਿਯੋਗ ਜ਼ਰੂਰੀ ਹੈ। ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਇਕ ਦੂਜੇ ਪ੍ਰਤੀ ਵਫ਼ਾਦਾਰ ਨਹੀਂ ਤਾਂ ਘਰ ਨਰਕ ਬਣ ਜਾਂਦਾ ਹੈ। ਅਜਿਹੇ ਘਰ ਨੂੰ ਘਰ ਨਹੀਂ ਕਿਹਾ ਜਾ ਸਕਦਾ। ਸਮਾਣਾ ਦੇ ਪਿੰਡ ਕਲਵਾਣੁ ਵਿੱਚ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ ਪਰ ਪਤੀ ਦਾ ਬਚਾਅ ਹੋ ਗਿਆ। ਪਤੀ ਪਟਿਆਲਾ ਦੇ ਹਸਪਤਾਲ ਵਿਚ ਭਰਤੀ ਹੈ। ਜਦਕਿ ਸਮਾਣਾ ਪੁਲਿਸ ਨੇ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਕਾਬੂ ਕਰਕੇ 307 ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਦਾ ਵਿਆਹ ਲਗਪਗ 10 ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਪਤਨੀ ਦੇ ਕਿਸੇ ਹੋਰ ਮਰਦ ਨਾਲ ਪ੍ਰੇਮ ਸਬੰਧ ਬਣ ਗਏ। ਜਿਸ ਕਰਕੇ ਉਹ ਆਪਣੇ ਪਤੀ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ। ਉਸ ਦੇ ਪਤੀ ਨੇ ਦੋਸ਼ ਲਗਾਏ ਹਨ ਕਿ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਹੈ। ਉਸ ਤੇ ਕੁਹਾੜੀ ਨਾਲ ਵਾਰ ਕੀਤਾ ਗਿਆ ਹੈ। ਉਸ ਦੇ ਨੇੜੇ ਦੇ ਲੋਕਾਂ ਦੁਆਰਾ ਉਸ ਨੂੰ ਪਟਿਆਲਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਪਤੀ ਦੇ ਬਿਆਨਾਂ ਦੇ ਆਧਾਰ ਤੇ ਸਮਾਣਾ ਪੁਲਿਸ ਨੇ 307 ਦਾ ਮਾਮਲਾ ਦਰਜ ਕਰਕੇ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਕਾਬੂ ਕਰ ਲਿਆ ਹੈ। ਪਤਨੀ ਨੇ ਪੁਲਿਸ ਕੋਲ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਪਤਨੀ ਨੇ ਮੰਨਿਆ ਹੈ ਕਿ ਉਹ ਆਪਣੇ ਪਤੀ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ। ਜਿਸ ਕਰਕੇ ਉਸ ਨੇ ਆਪਣੀ ਪਤੀ ਤੇ ਕੁਹਾੜੀ ਨਾਲ ਵਾਰ ਕੀਤਾ ਹੈ। ਪਤਨੀ ਨੇ ਇਸ ਮਾਮਲੇ ਵਿੱਚ ਆਪਣੇ ਪ੍ਰੇਮੀ ਨੂੰ ਬੇ ਕ ਸੂ ਰ ਦੱਸਿਆ ਹੈ।

ਦੂਜੇ ਪਾਸੇ ਇਸ ਔਰਤ ਦੇ ਪ੍ਰੇਮੀ ਦਾ ਕਹਿਣਾ ਹੈ ਕਿ ਉਸ ਦਾ ਇਸ ਮਾਮਲੇ ਵਿਚ ਕੋਈ ਹੱਥ ਨਹੀਂ ਹੈ। ਜਦੋਂ ਇਹ ਘਟਨਾ ਵਾਪਰੀ ਹੈ ਤਾਂ ਉਹ ਇਸ ਪਰਿਵਾਰ ਦੇ ਘਰ ਵਿੱਚ ਨਹੀਂ ਸੀ। ਪੁਲਸ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਔਰਤ ਦੀ ਇਸ ਗਲਤ ਹਰਕਤ ਨੇ ਉਸ ਦੇ ਘਰ ਨੂੰ ਉਜਾੜ ਕੇ ਰੱਖ ਦਿੱਤਾ। ਹੁਣ ਨਾ ਤਾਂ ਉਸ ਨੂੰ ਉਸ ਦਾ ਪਤੀ ਮਿਲੇਗਾ ਨਾ ਹੀ ਪ੍ਰੇਮੀ।

Leave a Reply

Your email address will not be published. Required fields are marked *