ਘਰਵਾਲੀ ਦੀਆਂ ਕਰਤੂਤਾਂ ਤੋਂ ਦੁਖੀ ਹੋ ਪੁਲਿਸ ਵਾਲੇ ਨੇ ਦੇ ਦਿੱਤੀ ਜਾਨ, ਮਾਂ ਕਹਿੰਦੀ ਖਾ ਗਈ ਮੇਰੇ ਪੁੱਤ ਨੂੰ

ਪਤੀ-ਪਤਨੀ ਦਾ ਰਿਸ਼ਤਾ ਸਾਰੇ ਰਿਸ਼ਤਿਆਂ ਵਿੱਚੋਂ ਅਹਿਮ ਰਿਸ਼ਤਾ ਮੰਨਿਆ ਜਾਂਦਾ ਹੈ। ਇਸ ਕਾਰਨ ਪਤੀ ਪਤਨੀ ਵਿੱਚ ਛੋਟੀ ਮੋਟੀ ਨੋਕ ਝੋਕ ਹੋਣਾ ਇੱਕ ਆਮ ਜਿਹੀ ਗੱਲ ਹੈ ਪਰ ਜੇਕਰ ਇਹ ਨੋਕ ਝੋਕ ਵੱਧ ਜਾਵੇ ਤਾਂ ਇੱਕ ਵੱਡੇ ਝ ਗ ੜੇ ਦਾ ਰੂਪ ਲੈ ਲੈਂਦੀ ਹੈ। ਜਿਸ ਦੇ ਚਲਦਿਆਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਕਰਕੇ ਪਤੀ-ਪਤਨੀ ਵਿਚਕਾਰ ਹੋ ਰਹੀ ਅਣਬਣ ਇੱਥੋਂ ਤੱਕ ਨਹੀਂ ਜਾਣੀ ਚਾਹੀਦੀ ਕਿ ਦੋਹਾਂ ਵਿਚੋਂ ਕੋਈ ਆਪਣੀ ਜਾਨ ਦੇਣ ਤੱਕ ਮਜਬੂਰ ਹੋ ਜਾਵੇ।

ਅਜਿਹਾ ਹੀ ਇਕ ਮਾਮਲਾ ਫ਼ਰੀਦਕੋਟ ਸ਼ਹਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਪਤੀ-ਪਤਨੀ ਵਿਚਕਾਰ ਹੋ ਰਹੀ ਨੋਕ-ਝੋਕ ਤੋਂ ਪ੍ਰੇ ਸ਼ਾ ਨ ਹੋ ਕੇ ਪਤੀ ਵੱਲੋਂ ਆਪਣੇ ਆਪ ਨੂੰ ਲਟਕ ਕੇ ਆਪਣੀ ਜਾਨ ਦੇ ਦਿੱਤੀ ਗਈ। ਜਦੋਂ ਪਰਿਵਾਰਿਕ ਮੈਂਬਰਾਂ ਨੂੰ ਇਸ ਮੰ ਦ ਭਾ ਗੀ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਹੀ ਪੁਲੀਸ ਨੂੰ ਇਸ ਦੀ ਸੂਚਨਾ ਦੇ ਦਿੱਤੀ। ਜਿਸ ਤੋਂ ਬਾਅਦ ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਮ੍ਰਿਤਕ ਜਗਜੀਤ ਸਿੰਘ ਦੀ ਮਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ

ਜਗਜੀਤ ਅਤੇ ਉਸ ਦੀ ਪਤਨੀ ਵਿਚਕਾਰ ਨੋਕ-ਝੋਕ ਚਲਦੀ ਰਹਿੰਦੀ ਸੀ। ਜਿਸ ਦੇ ਚੱਲਦਿਆਂ ਉਸ ਦੀ ਪਤਨੀ 2 ਮਹੀਨੇ ਲਈ ਆਪਣੇ ਪੇਕੇ ਪਿੰਡ ਚਲੀ ਗਈ ਸੀ। ਜਿਸ ਤੋਂ ਬਾਅਦ ਉਸ ਨੂੰ ਸਹੁਰੇ ਪਿੰਡ ਵਾਪਸ ਲਿਆਂਦਾ ਗਿਆ ਸੀ। ਕੁਝ ਸਮੇਂ ਬਾਅਦ ਫਿਰ ਦੋਨੋਂ ਪਤੀ-ਪਤਨੀ ਵਿਚਕਾਰ ਨੋਕ ਝੋਂਕ ਸ਼ੁਰੂ ਹੋ ਗਈ। ਫਿਰ ਉਸ ਦੇ ਮਾਂ ਪਿਓ ਉਸ ਨੂੰ ਵਾਪਿਸ ਲੈ ਗਏ। ਉਸ ਦੀ ਮਾਂ ਦੁਆਰਾ ਦੱਸਿਆ ਗਿਆ ਕਿ ਜਗਜੀਤ ਆਪਣੀ ਪਤਨੀ ਨੂੰ ਹਰ ਰੋਜ਼ ਘਰ ਵਾਪਸ ਆਉਣ ਲਈ ਕਹਿੰਦਾ ਸੀ

ਪਰ ਉਸ ਦੀ ਪਤਨੀ ਨੇ ਉਸ ਦੀ ਨਾ ਮੰਨੀ। ਬੀਤੇ ਦਿਨੀਂ ਵੀ ਜਗਜੀਤ ਵੱਲੋਂ ਆਪਣੀ ਪਤਨੀ ਨੂੰ ਘਰ ਵਾਪਿਸ ਆਉਣ ਲਈ ਫ਼ੋਨ ਲਗਾਇਆ ਗਿਆ ਪਰ ਗੱਲ ਨਾ ਹੋਣ ਤੇ ਉਸ ਨੇ ਲਟਕ ਕੇ ਆਪਣੀ ਜਾਨ ਦੇ ਦਿੱਤੀ। ਉਸ ਦੀ ਮਾਂ ਨੇ ਦੱਸਿਆ ਕਿ ਜਗਜੀਤ ਇੱਕ ਪੁਲਿਸ ਮੁਲਾਜ਼ਮ ਸੀ। ਜਿਸ ਦੇ 4 ਬੱਚੇ ਹਨ। 2 ਲੜਕੇ ਅਤੇ 2 ਲੜਕੀਆਂ ਹਨ। ਮ੍ਰਿਤਕ ਦੇ ਪਰਿਵਾਰਿਕ ਮੈਂਬਰ ਮਨਦੀਪ ਕੁਮਾਰ ਨੇ ਦੱਸਿਆ ਕਿ ਜਗਜੀਤ ਸਿੰਘ ਫਰੀਦਕੋਟ ਸਰਕਾਰੀ ਕੁਆਟਰ ਵਿਚ ਰਹਿੰਦਾ ਸੀ।

ਜਗਜੀਤ ਦੀ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਆ ਨੋਕ ਝੋਕ ਚਲ ਰਹੀ ਸੀ। ਜਿਸ ਦੇ ਚਲਦਿਆਂ ਉਸ ਨੇ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜਗਜੀਤ ਸਿੰਘ ਨੂੰ ਪਹਿਲਾਂ ਆਪਣੀ ਮਾਂ ਉਤੇ ਸ਼ੱਕ ਸੀ ਕਿ ਉਨ੍ਹਾਂ ਵਿਚਕਾਰ ਹੁੰਦੀ ਅਨਬਣ ਦਾ ਕਾਰਨ ਉਸ ਦੀ ਮਾਂ ਹੈ। ਇਸ ਕਾਰਨ ਉਸ ਦੀ ਮਾਂ ਅਲਗ ਰਹਿਣ ਲੱਗ ਪਈ। ਉਸ ਦੀ ਪਤਨੀ ਦੇ ਪੇਕੇ ਜਾਣ ਤੋਂ ਬਾਅਦ ਉਸ ਨੂੰ ਡਿਊਟੀ ਦੇ ਨਾਲ ਨਾਲ ਘਰ ਦਾ ਕੰਮ ਵੀ ਕਰਨਾ ਪੈਂਦਾ ਸੀ। ਉਸ ਨੇ ਆਪਣੀ ਪਤਨੀ ਨੂੰ ਵਾਪਸ ਆਉਣ ਲਈ ਕਿਹਾ

ਪਰ ਉਸ ਦੇ ਵਾਪਸ ਨਾ ਆਉਣ ਤੇ ਉਸ ਨੇ ਆਪਣੀ ਜਾਨ ਦੇ ਦਿੱਤੀ। ਮੋਤ ਤੋਂ ਬਾਅਦ ਉਸ ਦੀ ਪਤਨੀ ਤੇ ਉਸ ਦਾ ਪਰਿਵਾਰਿਕ ਮੈਂਬਰ ਕੋਈ ਉਥੇ ਨਾ ਪਹੁੰਚਿਆ। ਉਨ੍ਹਾਂ ਨੇ ਦੱਸਿਆ ਕਿ ਜੀ.ਜੀ.ਐਸ ਮੈਡੀਕਲ ਕਾਲਜ ਵਿੱਚ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕੀਤਾ ਜਾ ਰਿਹਾ ਹੈ। ਉਹ ਮ੍ਰਿਤਕ ਦੇਹ ਲੈਣ ਲਈ ਉਥੇ ਪਹੁੰਚੇ ਹਨ। ਹੋਰ ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *