ਦੀਵਾਲੀ ਮੌਕੇ ਜਿਸ ਘਰ ਚ ਲੱਗਣੀਆਂ ਸੀ ਰੌਣਕਾਂ, ਪੁੱਤ ਦੀ ਮੋਤ ਤੋਂ ਬਾਅਦ ਛਾ ਗਿਆ ਮਾਤਮ

ਇਕ ਪਾਸੇ ਤਾਂ ਤਿਉਹਾਰਾਂ ਦਾ ਸੀਜ਼ਨ ਹੈ। ਹਰ ਘਰ ਵਿੱਚ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਲੋਕ ਆਪਣੀ ਸਮਰੱਥਾ ਮੁਤਾਬਕ ਖ਼ਰਚਾ ਕਰ ਰਹੇ ਹਨ। ਤਿਉਹਾਰਾਂ ਦੇ ਦਿਨਾਂ ਵਿੱਚ ਕੋਈ ਮੰ ਦ ਭਾ ਗੀ ਘਟਨਾ ਵਾਪਰ ਜਾਵੇ ਤਾਂ ਇਹ ਹੋਰ ਵੀ ਰੜਕਦੀ ਰਹਿੰਦੀ ਹੈ। ਨਕੋਦਰ ਦੇ ਸ਼ੰਕਰ ਦੇ ਰਹਿਣ ਵਾਲੇ ਸੋਨੂੰ ਨਾਮ ਦੇ ਇਕ ਨੌਜਵਾਨ ਦੀ ਮ੍ਰਿਤਕ ਦੇਹ ਮਿਲੀ ਹੈ। ਉਸ ਦੀ ਉਮਰ 29 ਸਾਲ ਦੱਸੀ ਜਾਂਦੀ ਹੈ। ਨੌਜਵਾਨ ਦੀ ਜਾਨ ਜਾਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿ੍ਤਕ ਦਾਰੂ ਪੀਣ ਦਾ ਆਦੀ ਸੀ। ਅਸਲੀ ਸਚਾਈ ਤਾਂ ਪੋ ਸ ਟ ਮਾ ਰ ਟ ਮ ਦੀ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸਵੇਰੇ 9 ਵਜੇ ਇਤਲਾਹ ਮਿਲੀ ਸੀ ਕਿ 29 ਸਾਲਾ ਸੋਨੂੰ ਨਾਮ ਦੇ ਨੌਜਵਾਨ ਦੀ ਮ੍ਰਿਤਕ ਦੇਹ ਪਈ ਹੈ। ਮ੍ਰਿਤਕ ਦੇ ਕੋਲੋਂ ਹੀ ਉਸ ਦਾ ਮੋਟਰਸਾਈਕਲ ਮਿਲਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਨੌਜਵਾਨ ਦੀ ਜਾਨ ਜਾਣ ਦਾ ਰਹੱਸ ਅਜੇ ਸਮਝ ਨਹੀਂ ਆਇਆ।

ਇਸ ਬਾਰੇ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਉਸ ਦੀ ਜਾਨ ਕਿਸੇ ਦੁਆਰਾ ਲਈ ਗਈ ਹੈ ਜਾਂ ਜਾਨ ਜਾਣ ਪਿੱਛੇ ਕੋਈ ਹੋਰ ਕਾਰਨ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਮਿ੍ਤਕ ਦਾਰੂ ਪੀਣ ਦਾ ਸ਼ੁਕੀਨ ਸੀ। ਉਸ ਦੀ ਮ੍ਰਿਤਕ ਦੇਹ ਤੇ ਕੋਈ ਨਿਸ਼ਾਨ ਨਹੀਂ ਮਿਲਿਆ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਪੋ ਸ ਟ ਮਾ ਰ ਟ ਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ

ਉਸ ਦੀ ਜਾਨ ਜਾਣ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਮਾਮਲੇ ਦੀ ਸਚਾਈ ਤੱਕ ਪਹੁੰਚਣ ਲਈ ਪੁਲਿਸ ਵੱਲੋਂ ਮ੍ਰਿਤਕ ਦੇ ਮੋਬਾਈਲ ਫੋਨ ਦੀ ਕਾਲ ਡਿਟੇਲ ਵੀ ਕਢਵਾਈ ਜਾ ਰਹੀ ਹੈ। ਘਟਨਾ ਸਥਾਨ ਤੋਂ ਪੁਲਿਸ ਨੂੰ ਹੋਰ ਕੋਈ ਸੁਰਾਗ ਹਾਸਲ ਨਹੀਂ ਹੋਇਆ। ਦੇਖਣਾ ਹੋਵੇਗਾ ਕਿ ਪੁਲਿਸ ਇਸ ਰਹੱਸ ਤੋਂ ਪਰਦਾ ਉਠਾਉਣ ਲਈ ਕਿੰਨਾ ਸਮਾਂ ਲਗਾਉਂਦੀ ਹੈ? ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *