ਪਹਿਲਾਂ 3 ਬੱਚਿਆਂ ਦੀ ਮਾਂ ਨੂੰ ਦਿੱਤੀ ਦਰਦਨਾਕ ਮੋਤ, ਫੇਰ ਆਪ ਵੀ ਚੁੱਕ ਲਿਆ ਗਲਤ ਕਦਮ

ਜਲੰਧਰ ਤੋਂ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ। ਜਿੱਥੇ ਕਿ ਇੱਕ ਵਿਅਕਤੀ ਵੱਲੋਂ ਔਰਤ ਦੀ ਜਾਨ ਲੈ ਲਈ ਗਈ। ਔਰਤ ਦੀ ਜਾਨ ਲੈਣ ਤੋਂ ਬਾਅਦ ਉਸ ਵਿਅਕਤੀ ਨੇ ਆਪਣੇ ਹੱਥ ਵਿੱਚ ਬਿਜਲੀ ਦੀਆਂ ਤਾਰਾਂ ਫੜ ਕੇ ਆਪਣੇ ਆਪ ਨੂੰ ਕਰੰਟ ਲਗਾ ਕੇ ਆਪਣੀ ਵੀ ਜਾਨ ਦੇ ਦਿੱਤੀ। ਜਿਸ ਕਾਰਨ ਪੂਰੇ ਮੁਹੱਲੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਪੁਲਿਸ ਦੀ ਨਿਗਰਾਨੀ ਵਿਚ ਆ ਗਿਆ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਸੁਸ਼ੀਲਾ ਨਾਮਕ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਘਰ ਰਾਧੇ ਨਾਮ ਦਾ ਲੜਕਾ ਆਉਂਦਾ ਜਾਂਦਾ ਰਹਿੰਦਾ ਸੀ। ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੀ ਨੂੰਹ ਸੋਨਮ ਅਤੇ ਰਾਧੇ ਵਿਚਕਾਰ ਕੀ ਹੋਇਆ। ਬੀਤੇ ਦਿਨੀਂ ਰਾਧੇ ਨੇ ਘਰ ਵਿੱਚ ਆਉਂਦੇ ਸਾਰ ਹੀ ਦਰਵਾਜ਼ਾ ਬੰਦ ਕਰ ਲਿਆ ਅਤੇ ਬੱਚਿਆਂ ਨੂੰ ਖਾਣ ਲਈ ਚੀਜ਼ ਦੇ ਦਿੱਤੀ। ਜਿਸ ਤੋਂ ਰਾਧੇ ਨੇ ਉਨ੍ਹਾਂ ਦੀ ਨੂੰਹ ਨਾਲ ਖਿੱਚ ਧੂਹ ਕੀਤੀ ਅਤੇ ਉਸਦੀ ਜਾਨ ਹੀ ਲੈ ਲਈ। ਇਸ ਤੋਂ ਬਾਅਦ ਰਾਧੇ ਵੱਲੋਂ ਵੀ ਖੁਦ ਨੂੰ ਕਰੰਟ ਲੱਗਾ ਲਿਆ ਗਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਾਰੇ ਕੰਮ ਤੇ ਚਲੇ ਗਏ ਸੀ। ਉਨਾ ਦੀ ਗੈਰ-ਮਜ਼ੂਦਗੀ ਵਿੱਚ ਰਾਧੇ ਵਲੋਂ ਅਜਿਹਾ ਕੀਤਾ ਗਿਆ। ਮ੍ਰਿਤਕਾ ਦੇ ਪਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਕੰਮ ਤੇ ਗਏ ਹੋਏ ਸੀ। ਉਨ੍ਹਾਂ ਨੂੰ ਮਹੱਲੇ ਦੀ ਇਕ ਲੜਕੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਜਦੋਂ ਘਰ ਆ ਕੇ ਦੇਖਿਆ ਤਾਂ ਉਨ੍ਹਾਂ ਦੀ ਪਤਨੀ ਮੰਜੇ ਤੇ ਪਈ ਸੀ ਅਤੇ ਉਸ ਦੇ ਸਾਹ ਵੀ ਬੰਦ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਲੜਕੀ ਨੂੰ ਪੁੱਛਿਆ ਤਾਂ ਲੜਕੀ ਨੇ ਦੱਸਿਆ

ਕਿ ਰਾਧੇ ਚਾਚਾ ਵੱਲੋਂ ਉਨ੍ਹਾਂ ਦੀ ਮਾ ਦਾ ਗਲਾ ਦਬਾ ਕੇ ਉਸ ਦੀ ਜਾਨ ਲੈ ਲਈ ਗਈ। ਇਹ ਸਭ ਸੁਣਨ ਤੋਂ ਬਾਅਦ ਉਹ ਤੁਰੰਤ ਹੀ ਰਾਜੇ ਦੇ ਘਰ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ ਰਾਧੇ ਦੇ ਘਰ ਦੀ ਅੰਦਰੋਂ ਅਤੇ ਬਾਹਰੋਂ ਕੁੰਡੀ ਬੰਦ ਕੀਤੀ ਹੋਈ ਸੀ। ਉਨ੍ਹਾਂ ਨੇ ਇਕ ਲੜਕੇ ਨੂੰ ਅੰਦਰ ਜਾ ਕੇ ਕੁੰਡੀ ਖੋਲ੍ਹਣ ਲਈ ਭੇਜਿਆ। ਲੜਕੇ ਨੇ ਅੰਦਰ ਜਾ ਕੇ ਕੁੰਡੀ ਖੋਲ੍ਹੀ ਤਾਂ ਉਨ੍ਹਾਂ ਨੂੰ ਘਰ ਅੰਦਰੋਂ ਅਜੀਬ ਬਦਬੂ ਆਈ। ਇਸ ਤੋਂ ਬਾਅਦ ਉਨ੍ਹਾਂ ਨੇ ਅੰਦਰ ਵਾਲੇ ਗੇਟ ਨੂੰ ਨਹੀਂ ਖੋਲ੍ਹਿਆ

ਅਤੇ ਇਹ ਸਾਰਾ ਮਾਮਲਾ ਪੁਲਿਸ ਉੱਤੇ ਹੀ ਛੱਡ ਦਿੱਤਾ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਸਮੇਂ ਇੱਕ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਦੀ ਮੋਤ ਹੋ ਚੁੱਕੀ ਹੈ। ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਰਾਧੇ ਉਮਰ 35 ਸਾਲ ਦੇ ਕਰੀਬ ਇਕ ਪ੍ਰਵਾਸੀ ਵਿਅਕਤੀ ਵੱਲੋਂ ਆਪਣੇ ਹੱਥ ਵਿੱਚ ਬਿਜਲੀ ਦੀਆਂ ਤਾਰਾਂ ਪਾ ਕੇ ਆਪਣੇ ਆਪ ਨੂੰ ਕਰੰਟ ਲਗਾ ਕੇ

ਆਪਣੀ ਜਾਨ ਦੇ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਇਸ ਸੰਬੰਧੀ ਹੋਰ ਜਾਂਚ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਬਸਤੀ ਬਾਵਾ ਖੇਲ ਥਾਣਾ ਦੇ ਮੁਹੱਲੇ ਵਿਚ ਇਕ ਕਿਸੇ ਵਲੋਂ ਇਕ ਔਰਤ ਦੀ ਜਾਨ ਲੈ ਲਈ ਗਈ ਹੈ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *