ਸਸਤੀ ਬਿਜਲੀ ਤੋਂ ਬਾਅਦ CM ਚੰਨੀ ਦਾ ਇਕ ਹੋਰ ਧਮਾਕਾ, ਇਕੱਲੇ ਇਕੱਲੇ ਨੂੰ ਦੇ ਦਿੱਤਾ 3100 ਦਾ ਸ਼ਗਨ

ਜਿਸ ਦਿਨ ਤੋਂ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਉਸ ਦਿਨ ਤੋਂ ਹੀ ਉਹ ਲੋਕ ਹਿੱਤ ਵਿਚ ਫੈਸਲੇ ਲੈ ਰਹੇ ਹਨ। ਦੀਵਾਲੀ ਦੇ ਸ਼ੁਭ ਮੌਕੇ ਤੇ ਉਨ੍ਹਾਂ ਨੇ ਸੂਬੇ ਦੇ 3 ਲੱਖ 17 ਹਜ਼ਾਰ ਉਨ੍ਹਾਂ ਵਿਅਕਤੀਆਂ ਨੂੰ 3100 ਰੁਪਏ ਦੇ ਹਿਸਾਬ ਨਾਲ ਸ਼ਗਨ ਦੇਣ ਦਾ ਫ਼ੈਸਲਾ ਕੀਤਾ ਹੈ। ਜਿਹੜੇ ਵਿਅਕਤੀ ਪੰਜਾਬ ਸਰਕਾਰ ਕੋਲ ਇਮਾਰਤ ਉਸਾਰੀ ਦੇ ਕਾਮਿਆਂ ਵਜੋਂ ਰਜਿਸਟਰਡ ਹਨ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕੰਸਟਰੱਕਸ਼ਨ ਵਰਕਰਜ਼ ਨੂੰ 3100 ਰੁਪਏ ਦੇ ਹਿਸਾਬ

ਨਾਲ ਦੀਵਾਲੀ ਦੇ ਸ਼ੁਭ ਮੌਕੇ ਤੇ ਸ਼ਗਨ ਦਿੱਤਾ ਜਾਵੇਗਾ। ਸਾਡੇ ਮੁਲਕ ਵਿੱਚ ਦੀਵਾਲੀ ਨੂੰ ਤਿਉਹਾਰਾਂ ਵਿਚੋਂ ਮੁੱਖ ਤਿਉਹਾਰ ਮੰਨਿਆ ਜਾਂਦਾ ਹੈ। ਇਸ ਤਿਉਹਾਰ ਨੂੰ ਹਰ ਕੋਈ ਆਪਣੀ ਸਮਰੱਥਾ ਮੁਤਾਬਕ ਖ਼ਰਚਾ ਕਰਦਾ ਹੈ। ਜਿਸ ਕਰ ਕੇ ਪੰਜਾਬ ਸਰਕਾਰ ਨੇ ਇਨ੍ਹਾਂ ਗ਼ਰੀਬ ਲੋਕਾਂ ਦਾ ਖਿਆਲ ਕਰਦੇ ਹੋਏ, ਇਨ੍ਹਾ ਨੂੰ ਦੀਵਾਲੀ ਸਮੇਂ 3100 ਰੁਪਏ ਦੇ ਹਿਸਾਬ ਨਾਲ ਪ੍ਰਤੀ ਪਰਿਵਾਰ ਸ਼ਗਨ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਸ਼ਗਨ ਉਨ੍ਹਾਂ ਵਿਅਕਤੀਆਂ ਨੂੰ ਹੀ ਮਿਲੇਗਾ ਜਿਨ੍ਹਾਂ ਦੇ ਨਾਮ ਪੰਜਾਬ ਸਰਕਾਰ ਕੋਲ ਕੰਸਟਰੱਕਸ਼ਨ ਵਰਕਰ ਦੇ ਤੌਰ ਤੇ ਦਰਜ ਹਨ।

ਪੰਜਾਬ ਦੇ ਮੁੱਖ ਮੰਤਰੀ ਪਹਿਲਾਂ ਵੀ ਬਿਜਲੀ ਦੇ ਬਿੱਲਾਂ ਵਿੱਚ ਕਟੌਤੀ ਕਰਕੇ ਲੋਕ ਹਿੱਤ ਵਿੱਚ ਫੈਸਲਾ ਲੈ ਚੁੱਕੇ ਹਨ। ਪਿਛਲੇ ਦਿਨੀਂ ਉਨ੍ਹਾਂ ਨੇ ਬਿਜਲੀ ਦੇ ਰੇਟਾਂ ਵਿੱਚ ਪ੍ਰਤੀ ਯੂਨਿਟ 3 ਰੁਪਏ ਦੀ ਕਟੌਤੀ ਕਰਕੇ ਆਮ ਜਨਤਾ ਨੂੰ ਵੱਡੀ ਰਾਹਤ ਦਿੱਤੀ ਸੀ। ਹੁਣ ਉਨ੍ਹਾਂ ਨੇ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ ਇਕ ਹੋਰ ਕਦਮ ਚੁੱਕਿਆ ਹੈ। ਮਹਿੰਗਾਈ ਸਾਰੇ ਹੱਦਾਂ ਬੰਨੇ ਟੱਪ ਚੁੱਕੀ ਹੈ। ਗ਼ਰੀਬ ਆਦਮੀ ਨੂੰ ਕੁਝ ਵੀ ਨਹੀਂ ਸੁੱਝ ਰਿਹਾ। ਇਸ ਸਮੇਂ ਜੇਕਰ ਸਰਕਾਰ ਗ਼ਰੀਬ ਦੀ ਬਾਂਹ ਨਹੀਂ ਫੜੇਗੀ ਤਾਂ ਜਨਤਾ ਹੋਰ ਕਿਸ ਤੋਂ ਉਮੀਦ ਰੱਖੇਗੀ?

ਮੁੱਖ ਮੰਤਰੀ ਖੁਦ ਜ਼ਮੀਨ ਨਾਲ ਜੁੜੇ ਹੋਏ ਨੇਤਾ ਹਨ। ਉਹ ਗ਼ਰੀਬ ਆਦਮੀ ਦੀ ਹਾਲਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਜਿਸ ਕਰਕੇ ਉਨ੍ਹਾਂ ਨੇ ਅਜਿਹਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਵੀ.ਆਈ.ਪੀ ਕਲਚਰ ਨੂੰ ਛੱਡ ਕੇ ਆਮ ਲੋਕਾਂ ਵਿੱਚ ਵਿਚਰਨ ਦੀ ਕੋਸ਼ਿਸ਼ ਕਰਦੇ ਹਨ। ਜਿਸ ਕਰਕੇ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ। ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਲੋਕ ਹਿੱਤ ਵਿੱਚ ਹੋਰ ਕੀ ਕੀ ਫ਼ੈਸਲਾ ਲੈਂਦੇ ਹਨ?

Leave a Reply

Your email address will not be published. Required fields are marked *