ਗਰਮ ਸਰੀਏ ਨਾਲ ਪੁਲਿਸ ਨੇ ਮੁੰਡੇ ਦੀ ਪਿੱਠ ਤੇ ਦੇਖੋ ਕੀ ਲਿਖ ਦਿੱਤਾ, ਪੱਤਰਕਾਰ ਵੀ ਦੇਖਕੇ ਦੰਗ ਰਹਿ ਗਏ

ਹਰ ਇਨਸਾਨ ਦੇ ਕੁਝ ਮਨੁੱਖੀ ਅਧਿਕਾਰ ਹਨ। ਜਿਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਖੋਹਿਆ ਨਹੀਂ ਜਾ ਸਕਦਾ। ਮਾਮਲਾ ਬਰਨਾਲਾ ਦੀ ਸਬ ਜੇ-ਲ੍ਹ ਦਾ ਹੈ। ਜਿੱਥੇ ਐੱਨ ਡੀ ਪੀ ਐੱਸ ਦੇ ਮਾਮਲੇ ਵਿੱਚ ਬੰਦ ਕਰਮਜੀਤ ਸਿੰਘ ਨੇ ਆਪਣੇ ਨਾਲ ਧੱਕਾ ਹੋਣ ਦੇ ਦੋਸ਼ ਲਗਾਉਂਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਮਹਿਲਾ ਦੇ ਦੱਸਣ ਮੁਤਾਬਕ ਕਰਮਜੀਤ ਸਿੰਘ ਐਪਲੀਕੇਸ਼ਨ ਲੈ ਕੇ ਆਇਆ ਹੈ। ਉਸ ਨੇ ਸਾਰੀ ਗੱਲਬਾਤ ਜੱਜ ਸਾਹਿਬ ਨੂੰ ਦੱਸੀ ਹੈ। ਸਬ ਜੇ-ਲ੍ਹ ਵਿੱਚ ਉਸ ਦੀ ਖਿੱਚ ਧੂਹ ਕੀਤੀ ਗਈ ਹੈ ਅਤੇ ਉਸ ਦੀ ਪਿੱਠ ਤੇ ਗ਼-ਲ-ਤ ਸ਼ਬਦ ਲਿਖੇ ਗਏ ਹਨ।

ਜੱਜ ਸਾਹਿਬ ਨੇ ਜੁਡੀਸ਼ੀਅਲ ਮੈਜਿਸਟ੍ਰੇਟ ਬਰਨਾਲਾ ਨੂੰ ਜਾਂਚ ਕਰਨ ਲਈ ਕਿਹਾ ਹੈ। ਕਰਮਜੀਤ ਸਿੰਘ ਦਾ ਮੈਡੀਕਲ ਕਰਵਾਇਆ ਜਾਵੇਗਾ। ਕਰਮਜੀਤ ਸਿੰਘ ਨੇ ਦੱਸਿਆ ਹੈ ਕਿ ਜੇ-ਲ੍ਹ ਵਿੱਚ ਸੁਪਰਡੈਂਟ ਬਲਵੀਰ ਸਿੰਘ ਦੁਆਰਾ ਉਥੇ ਬੰਧਕ ਬੰਦਿਆਂ ਨਾਲ ਧੱਕਾ ਕੀਤਾ ਜਾਂਦਾ ਹੈ। ਕਰਮਜੀਤ ਸਿੰਘ ਦੇ ਦੱਸਣ ਮੁਤਾਬਕ 24 ਤਰੀਕ ਨੂੰ ਕੁਝ ਬੰਦਿਆਂ ਨੇ ਇਕੱਠੇ ਹੋ ਕੇ ਜੇ-ਲ੍ਹ ਸੁਪਰਡੈਂਟ ਬਲਵੀਰ ਸਿੰਘ ਤੋਂ ਮੰਗ ਕੀਤੀ ਸੀ ਕਿ ਪੀ ਸੀ ਓ ਦਾ ਸਮਾਂ 2-4 ਮਿੰਟ ਵਧਾ ਦਿੱਤਾ ਜਾਵੇ ਪਰ ਜੇ-ਲ੍ਹ ਸੁਪਰਡੈਂਟ ਨੇ ਪੁਲਿਸ ਲਾਈਨ ਤੋਂ ਗਾਰਦ ਬੁਲਾ ਕੇ ਇਨ੍ਹਾਂ ਬੰਦਿਆਂ ਦੀ ਖੂਬ ਖਿੱਚ ਧੂਹ ਕਰਵਾਈ।

ਜਿਸ ਕਰਕੇ 13 ਮੁਲਾਜ਼ਮਾਂ ਤੇ ਪਰਚਾ ਹੋ ਗਿਆ। ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਜਿਨ੍ਹਾਂ ਬੰਦਿਆਂ ਨਾਲ ਜੇ-ਲ੍ਹ ਵਿਚ ਧੱਕਾ ਹੋਇਆ ਹੈ, ਉਨ੍ਹਾਂ ਨੇ ਉਪਰੋਕਤ ਬੰਦਿਆਂ ਦੇ ਹੱਕ ਵਿਚ ਆਵਾਜ਼ ਉਠਾਈ ਸੀ। ਜਿਸ ਦੀ ਸ-ਜ਼ਾ ਉਨ੍ਹਾ ਨੂੰ ਭੁਗਤਣੀ ਪਈ ਹੈ। ਉਨ੍ਹਾਂ ਦੀ ਖਿੱਚ ਧੂਹ ਕੀਤੀ ਗਈ ਹੈ। ਉਨ੍ਹਾਂ ਦੀ ਪਿੱਠ ਉੱਤੇ ਗਲਤ ਸ਼ਬਦ (ਅੱ-ਤ-ਵਾ-ਦੀ) ਲਿਖ ਦਿੱਤੇ ਗਏ ਹਨ। ਕਰਮਜੀਤ ਸਿੰਘ ਨੇ ਦੱਸਿਆ ਹੈ ਕਿ ਜੇ-ਲ੍ਹ ਵਿੱਚ ਕੈਦੀਆਂ ਨੂੰ ਸਬਜ਼ੀ ਬਿਲਕੁਲ ਨਹੀਂ ਦਿੱਤੀ ਜਾਂਦੀ। ਦੋਵੇਂ ਡੰਗ ਦਾਲ ਹੀ ਮਿਲਦੀ ਹੈ।

ਕਦੇ ਮਾਂਹਾਂ ਦੀ ਅਤੇ ਕਦੇ ਮੂੰਗੀ ਦੀ। ਜਿਸ ਕਰ ਕੇ ਕੈਦੀਆਂ ਦੀ ਸਿਹਤ ਵਿੱਚ ਵਿਗਾੜ ਪੈਦਾ ਹੋ ਰਿਹਾ ਹੈ। ਜਿਹੜੇ ਵਿਅਕਤੀ ਏ-ਡ-ਜ਼ ਅਤੇ ਕਾਲਾ ਪੀਲੀਆ ਦੀ ਲਪੇਟ ਵਿੱਚ ਹਨ, ਉਨ੍ਹਾਂ ਨੂੰ ਵੀ ਹੋਰ ਕੈਦੀਆਂ ਨਾਲੋਂ ਵੱਖਰੇ ਨਹੀਂ ਰੱਖਿਆ ਜਾਂਦਾ। ਇਸ ਤਰ੍ਹਾਂ ਉਨ੍ਹਾਂ ਦੀ ਸਿਹਤ ਨਾਲ ਖਿ-ਲ-ਵਾ-ੜ ਕੀਤਾ ਜਾ ਰਿਹਾ ਹੈ। ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਜੇ-ਲ੍ਹ ਵਿੱਚ ਕੈਦੀਆਂ ਨੂੰ ਗੁਰੂਘਰ ਵਿੱਚ ਪਾਠ ਨਹੀਂ ਕਰਨ ਦਿੱਤਾ ਜਾਂਦਾ। ਆਪਣੇ ਕੋਲ ਗੁਟਕਾ ਸਾਹਿਬ ਰੱਖਣ ਦੀ ਆਗਿਆ ਨਹੀਂ ਮਿਲਦੀ।

ਗੁਰੂਘਰ ਵਿਚ ਬੈਠਣ ਨਹੀਂ ਦਿੱਤਾ ਜਾਂਦਾ। ਇੱਥੋਂ ਤੱਕ ਕਿ ਪੱਗਾਂ ਉਤਾਰ ਦਿੱਤੀਆਂ ਜਾਂਦੀਆਂ ਹਨ। ਜੇਕਰ ਕੋਈ ਇਸ ਪ੍ਰਤੀ ਆਵਾਜ਼ ਉਠਾਉਂਦਾ ਹੈ ਤਾਂ ਉਸ ਦੀ ਖਿੱਚ ਧੂਹ ਕੀਤੀ ਜਾਂਦੀ ਹੈ। ਕਰਮਜੀਤ ਸਿੰਘ ਨੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ, ਏ ਡੀ ਜੀ ਪੀ ਜੇ-ਲ੍ਹਾਂ ਅਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *