ਘਰ ਚ ਵਡ਼ਕੇ 80 ਸਾਲਾ ਬੇਬੇ ਦਾ ਗਲਾ ਕੱਟਕੇ ਲੈ ਗਏ ਗਹਿਣੇ, ਸਾਰੇ ਪਾਸੇ ਮਚੀ ਹਾਹਾਕਾਰ

ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਹੁਣ ਤਾਂ ਇਨਸਾਨ ਆਪਣੇ ਘਰ ਵਿੱਚ ਵੀ ਸੁਰੱਖਿਅਤ ਨਹੀਂ ਹੈ। ਪਤਾ ਨਹੀਂ ਕਦੋਂ ਖੋਹ ਹੋ ਜਾਣੀ ਹੈ। ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਉੱਤੇ ਮਾਹਲਾ ਪਿੰਡ ਦੀ ਧਾਰੀਵਾਲ ਪੱਤੀ ਵਿੱਚ ਰਹਿੰਦੀ ਇੱਕ ਬਜ਼ੁਰਗ ਔਰਤ ਸ਼ਾਂਤੀ ਦੇਵੀ ਧਵਨ ਦੀ ਕਿਸੇ ਨਾਮਾਲੂਮ ਵਿਅਕਤੀ ਨੇ ਜਾਨ ਲੈ ਲਈ ਹੈ। ਸ਼ਾਂਤੀ ਦੇਵੀ ਦੀ ਉਮਰ ਲਗਭਗ 80 ਸਾਲ ਸੀ। ਘਟਨਾ ਨੂੰ ਅੰਜਾਮ ਦੇਣ ਵਾਲੇ ਉਸ ਦੀਆਂ ਸੋਨੇ ਦੀਆਂ ਚੂੜੀਆਂ ਅਤੇ ਹੋਰ ਗਹਿਣੇ ਲੈ ਗਏ ਹਨ।

ਔਰਤ ਦੇ ਕੰਨ ਅਤੇ ਗਲੇ ਤੇ ਕੱਟ ਦੇ ਨਿਸ਼ਾਨ ਹਨ। ਮ੍ਰਿਤਕ ਸ਼ਾਂਤੀ ਦੇਵੀ ਦੇ ਪੁੱਤਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਮਾਤਾ ਪਿਤਾ ਉਨ੍ਹਾਂ ਤੋਂ ਅਲੱਗ ਰਹਿ ਰਹੇ ਸਨ। ਉਨ੍ਹਾਂ ਦੇ ਪਿਤਾ ਜੀ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਪਤਨੀ ਉਨ੍ਹਾਂ ਦੇ ਪਿਤਾ ਜੀ ਕੋਲ ਸੀ ਅਤੇ ਉਨ੍ਹਾਂ ਨੂੰ ਖੁਦ ਨੂੰ ਬੁਖਾਰ ਸੀ। ਉਨ੍ਹਾਂ ਦੀ ਬਜ਼ੁਰਗ ਮਾਤਾ ਘਰ ਵਿਚ ਇਕੱਲੀ ਸੀ। ਕੋਈ ਬਜ਼ੁਰਗ ਮਾਤਾ ਦੀਆਂ ਸੋਨੇ ਦੀਆਂ ਚੂੜੀਆਂ ਅਤੇ ਕੰਨਾਂ ਦੇ ਗਹਿਣੇ ਲੈ ਗਿਆ ਹੈ।

ਜਾਂਦੇ ਵਕਤ ਉਨ੍ਹਾਂ ਦੀ ਗਰਦਨ ਅਤੇ ਕੰਨ ਵੀ ਕੱਟ ਗਿਆ ਹੈ। ਅਲਮਾਰੀ ਨੂੰ ਵੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਅਲਮਾਰੀ ਵਿਚਲੇ ਗਹਿਣੇ ਬਚ ਗਏ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਇੱਥੇ ਸੀ.ਸੀ.ਟੀ.ਵੀ ਨਹੀਂ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਬੇ ਨ ਕਾ ਬ ਕੀਤਾ ਜਾਵੇ। ਸੁਨੀਲ ਸਹਿਗਲ ਨਾਮ ਦੇ ਬੰਦੇ ਨੇ ਦੱਸਿਆ ਹੈ ਕਿ ਮਿ੍ਤਕਾ ਸ਼ਾਂਤੀ ਦੇਵੀ ਉਨ੍ਹਾਂ ਦੀ ਮਾਮੀ ਲੱਗਦੀ ਸੀ। ਉਨ੍ਹਾਂ ਨੂੰ ਗੁਆਂਢੀਆਂ ਨੇ ਫੋਨ ਕਰਕੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ।

ਸੁਨੀਲ ਦੇ ਦੱਸਣ ਮੁਤਾਬਕ ਗੇਟ ਨੂੰ ਅੰਦਰੋਂ ਤਾਲਾ ਲੱਗਾ ਹੋਇਆ ਸੀ ਅਤੇ ਕੰਮ ਵਾਲੀ ਕਿਸੇ ਨੂੰ ਬਿਨਾਂ ਦੱਸੇ ਗੇਟ ਟੱਪ ਕੇ ਅੰਦਰ ਗਈ ਹੈ। ਸੁਨੀਲ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਲੁਧਿਆਣੇ ਰਹਿੰਦੀਆਂ ਬੇਟੀਆਂ ਨੇ ਰਾਤ 8-9 ਵਜੇ ਮ੍ਰਿਤਕਾ ਨਾਲ ਗੱਲ ਕੀਤੀ ਸੀ। ਦੋਸ਼ੀ ਮ੍ਰਿਤਕਾ ਦਾ ਗਲ਼ਾ ਅਤੇ ਕੰਨ ਕੱਟ ਗਏ ਹਨ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *