ਦੀਵਾਲੀ ਤੋਂ ਪਹਿਲਾਂ ਵੱਡੀ ਅਣਹੋਣੀ, ਟਰਾਲੀ ਵਾਲਾ ਘੜੀਸਦਾ ਹੀ ਲੈ ਗਿਆ, ਹੋਈ ਮੋਤ

ਦੀਵਾਲੀ ਦਾ ਤਿਉਹਾਰ ਹੈ। ਹਰ ਕੋਈ ਖ਼ੁਸ਼ੀ ਮਨਾ ਰਿਹਾ ਹੈ ਪਰ ਖੰਨਾ ਨੇੜਲੇ ਪਿੰਡ ਗਗੜਾ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਟਰੈਕਟਰ ਟਰਾਲੀ ਨੇ ਕੁਚਲ ਦਿੱਤਾ। ਜਿਸ ਕਰਕੇ ਉਸ ਦੀ ਜਾਨ ਚਲੀ ਗਈ ਹੈ। ਮ੍ਰਿਤਕ ਰਾਜਗਿਰੀ ਦੇ ਕੰਮ ਦੀ ਠੇਕੇਦਾਰੀ ਕਰਦਾ ਸੀ। ਪੁਲੀਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਇਕ ਵਿਅਕਤੀ ਨੇ ਦੱਸਿਆ ਹੈ ਕਿ ਠੇਕੇਦਾਰ ਦੀ ਉਮਰ ਲਗਪਗ 55 ਸਾਲ ਸੀ। ਉਸ ਦੀਆਂ 3 ਧੀਆਂ ਅਤੇ 2 ਪੁੱਤਰ ਹਨ ਧੀਆਂ ਵਿਆਹੀਆਂ ਹੋਈਆਂ ਹਨ

ਜਦਕਿ ਪੁੱਤਰ ਵਿਆਹੁਣ ਵਾਲੇ ਹਨ। ਉਹ ਮੋਟਰਸਾਈਕਲ ਤੇ ਸਵਾਰ ਸੀ ਅਤੇ ਤੇਜ਼ ਰਫਤਾਰ ਟਰੈਕਟਰ ਟਰਾਲੀ ਦੀ ਲਪੇਟ ਵਿਚ ਆ ਗਿਆ। ਮ੍ਰਿਤਕ ਦੇ ਭਤੀਜੇ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਹਾਦਸੇ ਦੀ ਫੋਨ ਤੇ ਜਾਣਕਾਰੀ ਮਿਲੀ ਹੈ। ਤੇਜ਼ ਰਫਤਾਰ ਟਰੈਕਟਰ ਟਰਾਲੀ ਨੇ ਉਨ੍ਹਾਂ ਦੇ ਚਾਚੇ ਦੀ ਜਾਨ ਲੈ ਲਈ ਹੈ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਮ੍ਰਿਤਕ ਉਸ ਦਾ ਫੁੱਫੜ ਲੱਗਦਾ ਸੀ। ਹਾਦਸਾ ਝੋਨੇ ਵਾਲੀ ਟਰਾਲੀ ਨਾਲ ਵਾਪਰਿਆ ਹੈ। ਇਹ ਟਰਾਲੀ ਵਰਮਾ ਸ਼ੈੱਲਰ ਵਾਲਿਆਂ ਦੀ ਸੀ

ਅਤੇ ਟਰੈਕਟਰ ਨੂੰ ਪਿੰਡ ਕੌੜੀ ਦਾ ਡਰਾਈਵਰ ਚਲਾ ਰਿਹਾ ਸੀ। ਇਸ ਵਿਅਕਤੀ ਦੇ ਦੱਸਣ ਮੁਤਾਬਕ ਟਰੈਕਟਰ ਦਾ ਟਾਇਰ ਖੁੱਲ੍ਹ ਜਾਣ ਕਾਰਨ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਠੇਕੇਦਾਰ ਤੇ ਜਾ ਚੜ੍ਹੇ। ਟਰੈਕਟਰ ਚਾਲਕ ਮੌਕੇ ਤੋਂ ਦੌੜ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਗਗਡ਼ੇ ਪਿੰਡ ਦਾ ਰਹਿਣ ਵਾਲਾ ਸੀ। ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਖੰਨਾ ਵੱਲ ਤੋਂ ਕੌੜੀ ਪਿੰਡ ਵੱਲ ਨੂੰ ਜਾ ਰਿਹਾ ਸੀ।

ਟਰੈਕਟਰ ਟਰਾਲੀ ਥੱਲੇ ਆ ਜਾਣ ਕਾਰਨ ਇਸ ਵਿਅਕਤੀ ਦੀ ਜਾਨ ਚਲੀ ਗਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੀਵਾਲੀ ਦਾ ਤਿਉਹਾਰ ਹੋਣ ਕਾਰਨ ਇੱਕ ਪਾਸੇ ਤਾਂ ਲੋਕ ਖੁਸ਼ੀਆਂ ਮਨਾ ਰਹੇ ਹਨ। ਹਰ ਘਰ ਵਿੱਚ ਦੀਵੇ ਜਗਾਏ ਜਾ ਰਹੇ ਹਨ ਪਰ ਇਸ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।

Leave a Reply

Your email address will not be published. Required fields are marked *