ਦੇਖੋ ਦੁਨੀਆਂ ਦਾ ਸਭ ਤੋਂ ਵੱਧ ਉਮਰ ਵਾਲਾ ਜਾਨਵਰ, ਉਮਰ ਸੁਣਕੇ ਉੱਡ ਜਾਣਗੇ ਹੋਸ਼, ਦੇਖੋ ਤਸਵੀਰਾਂ

ਜਦੋਂ ਵੀ ਗੱਲ ਉਮਰ ਦੀ ਕੀਤੀ ਜਾਵੇ ਤਾਂ ਹਮੇਸ਼ਾ ਇਨਸਾਨ ਦਾ ਹੀ ਜ਼ਿਕਰ ਕੀਤਾ ਜਾਂਦਾ ਹੈ। ਕਿਉਂਕਿ ਜਦੋਂ ਕੋਈ ਇਨਸਾਨ 100 ਜਾਂ 100 ਸਾਲ ਦੀ ਉਮਰ ਤੋਂ ਵੱਧ ਟੱਪ ਜਾਂਦਾ ਹੈ ਤਾਂ ਉਹ ਚਰਚਾ ਦਾ ਵਿਸ਼ਾ ਬਣ ਹੀ ਜਾਂਦਾ ਹੈ ਪਰ ਅੱਜ ਗੱਲ ਕਿਸੇ ਇਨਸਾਨ ਦੀ ਨਹੀਂ, ਸਗੋਂ ਇੱਕ ਜੀਵ ਦੀ ਕੀਤੀ ਜਾ ਰਹੀ ਹੈ। ਜੋ ਆਪਣੀ ਉਮਰ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਇਕ ਆਮ ਕੱਛੂਕੁੰਮੇ ਦੀ ਉਮਰ ਬਹੁਤ ਲੰਬੀ ਹੁੰਦੀ ਹੈ ਪਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਾਲਾ ਜੋਨਾਥਨ ਨਾਮ ਦਾ ਕੱਛੂਕੁੰਮਾ, ਜਿਸਦੀ ਉਮਰ ਆਮ ਕੱਛੂਕੁੰਮੇ ਨਾਲੋਂ ਕਿਤੇ ਵੱਧ ਹੈ।

ਆਪਣੇ ਇਸ ਗੁਣ ਕਾਰਨ ਉਹ ਧਰਤੀ ਦਾ ਸਭ ਤੋਂ ਪੁਰਾਣਾ ਜੀਵ ਬਣ ਗਿਆ ਹੈ। ਜੋਨਾਥਨ ਨਾਮਕ ਕੱਛੂਕੁੰਮਾ ਟੈਡਪੋਲ ਸ਼ਿੰਪਸ ਨਸਲ ਦਾ ਹੈ। ਇਹ ਨਸਲ ਧਰਤੀ ਦੇ ਸਾਰੇ ਜੀਵਾਂ ਵਿੱਚੋਂ ਸਭ ਤੋਂ ਦੀ ਪੁਰਾਣੀ ਪ੍ਰਜਾਤੀ ਹੈ। ਇਹ ਕੱਛੂ ਲੰਡਨ ਦੇ ਸੇਂਟ ਹੇਲੇਨਾ ਟਾਪੂ ਦਾ ਰਹਿਣ ਵਾਲਾ ਹੈ, ਜਿਸ ਦੀ ਉਮਰ ਲਗਭਗ 178 ਸਾਲ ਆਂਕੀ ਗਈ ਹੈ। 1882 ਵਿੱਚ ਸੇਂਟ ਹੇਲੇਨਾ ਟਾਪੂ ਉੱਤੇ ਪਹੁੰਚਣ ਵਾਲੇ 3 ਕੱਛੂਆਂ ਵਿੱਚੋਂ ਸਿਰਫ਼ ਜੋਨਾਥਨ ਹੀ ਬਚਿਆ ਹੈ।
ਦੱਸ ਦੇਈਏ ਜੋਨਾਥਨ ਇਕੱਲਾ ਨਹੀਂ ਰਹਿੰਦਾ, ਸਗੋਂ ਉਹ ਪੰਜ ਹੋਰ ਕੱਛੂਆਂ ਹੋਰਡੇਵਿਡ, ਸਪੀਡੀ, ਐਮਾ, ਫਰੈਡਰੀਕਾ ਅਤੇ ਮਾਰਟੀਲ ਨਾਲ ਸੇਂਟ ਹੇਲੇਨਾ ਦੇ ਦੱਖਣੀ ਐਟਲਾਂਟਿਕ ਟਾਪੂ ਤੇ ਰਹਿੰਦਾ ਹੈ।

ਜੋਨਾਥਨ 1834 ਵਿਚ ਪੈਦਾ ਹੋਇਆ ਸੀ, ਜਿਸ ਨੇ ਆਪਣੀ ਆਮ ਔਸਤ ਉਮਰ 150 ਸਾਲਾ ਪਾਰ ਕਰ ਲਈ ਹੈ। ਜੋਨਾਥਨ ਕੱਛੂਕੁੰਮਾ ਆਈਫਲ ਟਾਵਰ ਤੋਂ ਵੀ ਪੁਰਾਣਾ ਹੈ, ਕਿਉਂਕਿ ਆਈਫਲ ਟਾਵਰ 1887 ਵਿੱਚ ਪੂਰਾ ਹੋਇਆ ਸੀ। ਜੋਨਾਥਨ ਦੀ ਪ੍ਰਜਾਤੀ ਦੇ ਕੱਛੂ, ਐਲਡਾਬਰਾ ਜਾਇੰਟ ਕੱਛੂ ਦੀ ਇਕ ਉਪ ਪ੍ਰਜਾਤੀ ਹਨ। ਪਹਿਲਾਂ ਇਨ੍ਹਾਂ ਦੀ ਪ੍ਰਜਾਤੀ ਨੂੰ ਅਲੋਪ ਮੰਨਿਆ ਜਾਂਦਾ ਸੀ ਪਰ ਇਨ੍ਹਾਂ ਦੀ ਗਿਣਤੀ 80 ਦੇ ਦਹਾਕੇ ਵਿਚ ਦਰਜ ਕੀਤੀ ਗਈ ਸੀ।

ਮਿਲੀ ਜਾਣਕਾਰੀ ਅਨੁਸਾਰ ਡਾਕਟਰਾਂ ਨੇ ਦੱਸਿਆ ਸੀ ਕਿ ਜੋਨਾਥਨ ਨੂੰ ਮੋਤੀਆਬਿੰਦ ਹੋਣ ਦੇ ਕਾਰਨ ਉਹ ਅੱਖਾਂ ਤੋਂ ਲਗਭਗ ਅੰ ਨ੍ਹਾ ਹੀ ਹੈ। ਸ਼ਾਇਦ ਉਹ ਆਪਣੀ ਸੁੰਘਣ ਦੀ ਸਾਰੀ ਸ਼ਕਤੀ ਵੀ ਗੁਆ ਚੁੱਕਾ ਹੋਵੇ ਪਰ ਜੋਨਾਥਨ ਅਜੇ ਵੀ ਬਹੁਤ ਵਧੀਆ ਸੁਣਨ ਦਾ ਹੁਨਰ ਰੱਖਦਾ ਹੈ। ਦੱਸ ਦਈਏ ਹੈਰੀਏਟ ਨਾਂ ਦਾ ਆਸਟ੍ਰੇਲੀਆਈ ਕੱਛੂ ਜੋਨਾਥਨ ਤੋਂ ਪਹਿਲਾਂ ਸਭ ਤੋਂ ਵੱਧ ਉਮਰ ਵਾਲਾ ਕੱਛੂ ਸੀ ਪਰ 2005 ਵਿੱਚ 175 ਸਾਲ ਦੀ ਉਮਰ ਵਿੱਚ ਉਸ ਦੀ ਮੋਤ ਹੋ ਗਈ ਸੀ। ਜੋਨਾਥਨ ਇਕੱਲਾ ਸਭ ਤੋਂ ਉਮਰਦਰਾਜ਼ ਜਾਨਵਰ ਨਹੀਂ ਹੈ।

‘ਤੂਈ ਮਲੀਲਾ’ ਨਾਂ ਦਾ ਕੱਛੂ ਹੁਣ ਤੱਕ ਧਰਤੀ ਤੇ ਸਭ ਤੋਂ ਪੁਰਾਣੇ ਜਾਨਵਰ ਦਾ ਗਿਨੀਜ਼ ਰਿਕਾਰਡ ਰੱਖਦਾ ਹੈ, ਜਿਸ ਦੀ 1966 ਵਿੱਚ 189 ਸਾਲ ਦੀ ਉਮਰ ਵਿੱਚ ਮੋਤ ਹੋ ਗਈ ਸੀ। ‘ਅਦਵੈਤਾ’ ਇੱਕ ਹੋਰ ਅਲਡਾਬਰਾ ਵਿਸ਼ਾਲ ਕੱਛੂਕੁੰਮਾ ਸੀ, ਜਿਸ ਦੀ 2006 ਵਿੱਚ ਅਲੀਪੁਰ ਜ਼ੂਲੋਜੀਕਲ ਗਾਰਡਨ ਵਿੱਚ ਮੋਤ ਹੋ ਗਈ ਸੀ। ਕਈ ਲੋਕਾਂ ਦਾ ਮੰਨਣਾ ਹੈ ਕਿ ਉਹ 255 ਸਾਲਾਂ ਦਾ ਸੀ। ਮਿਲੀ ਜਾਣਕਾਰੀ ਅਨੁਸਾਰ ਟਾਪੂ ਦੇ ਲੋਕਾਂ ਦਾ ਕਹਿਣਾ ਹੈ ਕਿ ਸੇਂਟ ਹੇਲੇਨਾ ਦੀ ਸਰਕਾਰ ਜੋਨਾਥਨ ਦੀ ਚੰਗੀ ਦੇਖਭਾਲ ਕਰਦੀ ਹੈ।

Leave a Reply

Your email address will not be published. Required fields are marked *