ਚੰਡੀਗੜ੍ਹ ਵਾਲਿਆਂ ਨੂੰ ਲੱਗ ਗਈਆਂ ਮੌਜਾਂ, ਪੈਟਰੋਲ ਡੀਜ਼ਲ ਹੋ ਗਿਆ ਇੰਨਾ ਜਿਆਦਾ ਸਸਤਾ

ਜਿੱਥੇ ਦੀਵਾਲੀ ਮੌਕੇ ਕੇਂਦਰ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ ਤੇ ਐਕਸਾਈਜ਼ ਡਿਊਟੀ ਘਟਾ ਕੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਹੈ। ਉਥੇ ਹੀ ਹੁਣ ਜਿਨ੍ਹਾਂ ਵੱਖ ਵੱਖ ਸੂਬਿਆਂ ਵਿਚ ਭਾਜਪਾ ਦਾ ਸ਼ਾਸਨ ਹੈ। ਉਨ੍ਹਾਂ ਸਰਕਾਰਾਂ ਵੱਲੋਂ ਵੀ ਵੈਟ ਵਿੱਚ ਕਮੀ ਕਰਕੇ ਸੂਬੇ ਦੇ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਪੈਟਰੋਲ ਤੇ 5 ਰੁਪਏ ਅਤੇ ਡੀਜ਼ਲ ਤੇ 10 ਰੁਪਏ ਐਕਸਾਈਜ਼ ਡਿਊਟੀ ਘੱਟ ਕੀਤੀ ਸੀ। ਕੇਂਦਰ ਸਰਕਾਰ ਵੱਲੋਂ ਪਹਿਲਾਂ ਪੈਟਰੋਲ ਤੇ 32.90 ਰੁਪਏ ਐਕਸਾਈਜ਼ ਡਿਊਟੀ ਲਗਾਈ ਜਾਂਦੀ ਸੀ, ਜੋ 5 ਰੁਪਏ ਘਟਾਉਣ ਨਾਲ 27.90 ਰੁਪਏ ਰਹਿ ਗਈ।

ਇਸ ਤਰ੍ਹਾਂ ਹੀ ਡੀਜ਼ਲ ਤੇ ਪਹਿਲਾਂ ਐਕਸਾਈਜ਼ ਡਿਊਟੀ 31.80 ਰੁਪਏ ਸੀ। ਜੋ 10 ਰੁਪਏ ਘਟਣ ਨਾਲ 21.80 ਰੁਪਏ ਰਹਿ ਗਈ। ਇਸ ਤੋਂ ਬਾਅਦ ਭਾਜਪਾ ਦੀਆਂ ਸੂਬਾ ਸਰਕਾਰਾਂ ਨੇ ਵੈਟ ਵਿੱਚ ਕੁਝ ਕਮੀ ਕਰ ਦਿੱਤੀ। ਪਹਿਲਾਂ ਹਰਿਆਣਾ ਸਰਕਾਰ ਨੇ ਇਹ ਰਾਹਤ ਦਿੱਤੀ ਅਤੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਅਤੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਵੀ ਇਸ ਪਾਸੇ ਕਦਮ ਪੁੱਟਿਆ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੈਟਰੋਲ ਅਤੇ ਡੀਜ਼ਲ ਤੇ ਵੈਟ ਵਿੱਚ ਕਮੀ ਕੀਤੀ ਗਈ ਹੈ। ਹੁਣ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਰਾਹਤ ਤੋਂ ਬਾਅਦ ਪੈਟਰੋਲ ਦੀ ਕੀਮਤ 94.22 ਰੁਪਏ ਅਤੇ ਡੀਜ਼ਲ ਦੀ ਕੀਮਤ 80.90 ਰੁਪਏ ਰਹਿ ਗਈ ਹੈ।

ਪੰਜਾਬ ਦੇ ਦੂਸਰੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਵੀ ਆਪਣੇ ਲੋਕਾਂ ਨੂੰ ਰਾਹਤ ਦਿੱਤੀ ਹੈ। ਕੇਂਦਰ ਸਰਕਾਰ ਵੱਲੋਂ ਘਟਾਈ ਗਈ ਐਕਸਾਈਜ਼ ਡਿਊਟੀ ਅਤੇ ਸੂਬਾ ਸਰਕਾਰ ਵੱਲੋਂ ਘਟਾਏ ਗਏ ਵੈਟ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ ਪੈਟਰੋਲ ਦੀ ਕੀਮਤ ਵਿੱਚ 17 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 12 ਰੁਪਏ ਪ੍ਰਤੀ ਲਿਟਰ ਦੀ ਕਮੀ ਹੋਈ ਹੈ। ਹੁਣ ਪੰਜਾਬ ਨਾਲੋਂ ਪੰਜਾਬ ਦੇ ਗੁਆਂਢ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗਡ਼੍ਹ ਵਿੱਚ ਪੈਟਰੋਲ ਤੇ ਡੀਜ਼ਲ ਸਸਤਾ ਹੈ।

ਹੁਣ ਪੰਜਾਬ ਵਾਸੀ ਵੀ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਪੰਜਾਬ ਸਰਕਾਰ ਵੈਟ ਵਿੱਚ ਕਮੀ ਕਰੇ। ਪੰਜਾਬ ਵਾਸੀ ਗੁਆਂਢੀ ਸੂਬਿਆਂ ਦੇ ਨੇੜਲੇ ਪੰਪਾਂ ਤੋਂ ਪੈਟਰੋਲ ਅਤੇ ਡੀਜ਼ਲ ਖ਼ਰੀਦਣ ਲੱਗੇ ਹਨ। ਇੱਥੇ ਪੰਜਾਬ ਵਿਚ ਪੈਟਰੋਲ ਪੰਪਾਂ ਤੇ ਸੇਲ ਘਟ ਗਈ ਹੈ। ਇਸ ਕਰਕੇ ਹੀ ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਨੇ 15 ਦਿਨਾਂ ਲਈ ਪੈਟਰੋਲ ਪੰਪ ਇੱਕ ਸ਼ਿਫਟ ਵਿੱਚ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਉਮੀਦ ਕੀਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਵਲੋਂ ਬੁਲਾਏ ਗਏ ਸੈਸ਼ਨ ਦੌਰਾਨ ਪੰਜਾਬ ਵਿੱਚ ਪੈਟਰੋਲ ਡੀਜ਼ਲ ਤੇ ਵੈਟ ਦੀ ਦਰ ਵਿੱਚ ਕੁਝ ਕਮੀ ਕਰ ਦਿੱਤੀ ਜਾਵੇ।

Leave a Reply

Your email address will not be published. Required fields are marked *