ਟਰੱਕ ਚ ਜਾ ਵੱਜੀ ਤੇਜ ਰਫਤਾਰ ਕਾਰ, ਇੱਕ ਹੀ ਪਰਿਵਾਰ ਦੇ 3 ਜੀਆਂ ਦੀ ਹੋਈ ਮੌਕੇ ਤੇ ਮੋਤ

ਲਾਪ੍ਰਵਾਹੀ ਨਾਲ ਕੀਤੀ ਗਈ ਡਰਾਈਵਿੰਗ ਅਕਸਰ ਹੀ ਹਾਦਸਿਆਂ ਦਾ ਕਾਰਨ ਬਣਦੀ ਹੈ। ਕਈ ਵਾਰ ਤਾਂ ਜ਼ਰਾ ਜਿੰਨੀ ਲਾਪਰਵਾਹੀ ਕਾਰਨ ਹੀ ਵੱਡਾ ਨੁਕਸਾਨ ਹੋ ਜਾਂਦਾ ਹੈ। ਜਿਸ ਦੀ ਭਰਪਾਈ ਕਰਨੀ ਸੰਭਵ ਨਹੀਂ ਹੁੰਦੀ। ਓਵਰ ਸਪੀਡ ਕਾਰਨ ਵੀ ਹਾਦਸੇ ਵਾਪਰਦੇ ਹਨ। ਜਿਸ ਕਰਕੇ ਟਰਾਂਸਪੋਰਟ ਵਿਭਾਗ ਵੱਲੋਂ ਸੀਮਤ ਸਪੀਡ ਦੇ ਅੰਦਰ ਹੀ ਗੱਡੀ ਚਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੀ ਉਲੰਘਣਾ ਕਰਨ ਤੇ ਚਲਾਨ ਕੀਤਾ ਜਾਂਦਾ ਹੈ। ਫੇਰ ਵੀ ਕਈ ਲੋਕ ਆਵਾਜਾਈ ਦੇ ਨਿਯਮਾਂ ਦੀ ਅ ਣ ਦੇ ਖੀ ਕਰਦੇ ਹਨ।

ਹਾਲਾਂਕਿ ਇਸ ਨਾਲ ਸਾਡਾ ਆਪਣਾ ਹੀ ਨੁਕਸਾਨ ਹੁੰਦਾ ਹੈ। ਗੁਜਰਾਤ ਵਿੱਚ ਵਾਪਰੇ ਹਾਦਸੇ ਕਾਰਨ ਇਕ ਹੀ ਪਰਿਵਾਰ ਦੇ 3 ਜੀਆਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਅਤੇ 2 ਜੀਆਂ ਦੇ ਸੱ-ਟਾਂ ਲੱਗੀਆਂ ਹਨ। ਜਿਨ੍ਹਾਂ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ ਹੈ। ਘਟਨਾ ਅਹਿਮਦਾਬਾਦ ਜ਼ਿਲ੍ਹੇ ਦੀ ਦੱਸੀ ਜਾਂਦੀ ਹੈ। ਮ੍ਰਿਤਕ ਦੇਹਾਂ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਪਰਿਵਾਰ ਕਾਰ ਵਿੱਚ ਸਵਾਰ ਹੋ ਕੇ ਅਹਿਮਦਾਬਾਦ ਤੋਂ ਵਡੋਦਰਾ ਜਾ ਰਿਹਾ ਸੀ।

ਇਨ੍ਹਾਂ ਦੀ ਕਾਰ ਇਕ ਖੜ੍ਹੇ ਟਰੱਕ ਵਿਚ ਜਾ ਟਕਰਾਈ। ਕਾਰ ਸਪੀਡ ਜ਼ਿਆਦਾ ਹੋਣ ਕਾਰਨ ਇੰਨੀ ਜ਼ੋਰ ਨਾਲ ਟਰੱਕ ਵਿੱਚ ਵੱਜੀ ਕਿ 3 ਮੈਂਬਰ ਮੌਕੇ ਤੇ ਹੀ ਦਮ ਤੋੜ ਗਏ ਅਤੇ 2 ਦੇ ਸੱ-ਟਾਂ ਲੱਗੀਆਂ ਹਨ। ਮੌਕੇ ਤੇ ਹਾਜ਼ਰ ਲੋਕਾਂ ਨੇ ਇਨ੍ਹਾਂ ਦੋਵੇਂ ਮੈਂਬਰਾਂ ਨੂੰ ਹਸਪਤਾਲ ਪਹੁੰਚਾਇਆ ਅਤੇ ਮ੍ਰਿਤਕ ਦੇਹਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਕੇ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤਾ ਹੈ। ਜਿੱਥੇ ਪੂਰੇ ਮੁਲਕ ਵਿੱਚ ਦੀਵਾਲੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਸਨ,

ਉਥੇ ਹੀ ਇਸ ਪਰਿਵਾਰ ਨਾਲ ਇਹ ਭਾਣਾ ਵਾਪਰ ਗਿਆ। ਕਾਰ ਦੀ ਸਪੀਡ ਜ਼ਿਆਦਾ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਤੇਜ਼ ਰਫ਼ਤਾਰ ਦੀ ਇਸ ਪਰਿਵਾਰ ਨੂੰ ਵੱਡੀ ਕੀਮਤ ਚੁਕਾਉਣੀ ਪੈ ਗਈ ਹੈ।

Leave a Reply

Your email address will not be published. Required fields are marked *