ਪੋਤਰੀ ਦੇ ਜਨਮ ਤੇ ਦਾਦੇ ਨੂੰ ਚੜਿਆ ਚਾਅ, ਪੋਤਰੀ ਦੇ ਵਜਨ ਬਰਾਬਰ ਸਿੱਕੇ ਤੋਲ ਕੇ ਕੀਤੇ ਦਾਨ

ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਵਿੱਚ ਧੀ ਨੇ ਜਨਮ ਲਿਆ ਤਾਂ ਪਰਿਵਾਰ ਨੇ ਖੁਸ਼ੀ ਵਿੱਚ ਮਠਿਆਈਆਂ ਵੰਡਦੇ ਹੋਏ, ਨਵ ਜਨਮੀ ਬੱਚੀ ਨੂੰ ਸਿੱਕਿਆਂ ਨਾਲ ਤੋਲਿਆ। ਜਿਹੜੇ ਲੋਕ ਲੜਕੇ ਅਤੇ ਲੜਕੀਆਂ ਵਿਚਕਾਰ ਫ਼ਰਕ ਸਮਝਦੇ ਹਨ, ਉਨ੍ਹਾਂ ਨੂੰ ਇਸ ਪਰਿਵਾਰ ਤੋਂ ਸਿਖਿਆ ਮਿਲੀ ਹੈ ਕਿ ਸਾਨੂੰ ਲੜਕੇ ਅਤੇ ਲੜਕੀ ਵਿਚਕਾਰ ਫਰਕ ਨਹੀਂ ਰੱਖਣਾ ਚਾਹੀਦਾ। ਨਵਜੰਮੀ ਲੜਕੀ ਦੇ ਦਾਦਾ ਹਰਪਾਲ ਸਿੰਘ ਖਾਲਸਤਾਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਆਪਣੀ ਨਵਜੰਮੀ ਪੋਤਰੀ ਦਾ ਨਾਮ ਹਰਪ੍ਰੀਤ ਕੌਰ ਖਾਲਸਤਾਨੀ ਰੱਖਿਆ ਹੈ।

ਉਹਨਾਂ ਨੂੰ ਬਹੁਤ ਖੁਸ਼ੀ ਅਤੇ ਚਾਅ ਹੈ ਕਿ ਉਨ੍ਹਾਂ ਦੇ ਘਰ ਇਕ ਲੜਕੀ ਨੇ ਜਨਮ ਲਿਆ। ਉਨ੍ਹਾਂ ਨੇ ਆਪਣੀ ਨਵਜੰਮੀ ਪੋਤੀ ਨੂੰ ਸਿੱਕਿਆਂ ਨਾਲ ਤੋਲਿਆ। ਹਰਪਾਲ ਸਿੰਘ ਦਾ ਕਹਿਣਾ ਹੈ ਕਿ ਜਿਸ ਹਸਪਤਾਲ ਵਿੱਚ ਉਨ੍ਹਾਂ ਦੀ ਪੋਤਰੀ ਨੇ ਜਨਮ ਲਿਆ, ਉੱਥੇ ਹੀ ਇਕ ਹੋਰ ਲੜਕੀ ਨੇ ਵੀ ਜਨਮ ਲਿਆ ਹੈ। ਉਸ ਨੂੰ ਵੀ ਉਨ੍ਹਾਂ ਨੇ ਸਿੱਕਿਆਂ ਨਾਲ ਤੋਲਿਆ। ਪੋਤਰੀ ਦੇ ਜਨਮ ਉੱਤੇ ਉਨ੍ਹਾਂ ਨੇ ਲੱਡੂ ਵੀ ਵੰਡੇ। ਹਰਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਹਿਲਾਂ ਵੀ ਇੱਕ ਪੋਤਰੀ ਹੈ। ਜਿਸਦਾ ਨਾਮ ਸਿਮਰਨ ਕੌਰ ਖਾਲਸਤਾਨੀ ਅਤੇ 2 ਪੋਤਰੇ ਜਸਪ੍ਰੀਤ ਸਿੰਘ ਖਾਲਸਤਾਨੀ ਅਤੇ ਜੁਗਰਾਜ ਸਿੰਘ ਖਾਲਿਸਤਾਨੀ।

ਉਨ੍ਹਾਂ ਦਾ ਦੁਨੀਆਂ ਨੂੰ ਇੱਕ ਸੁਨੇਹਾ ਹੈ ਕਿ ਧੀਆਂ ਦਾ ਸਤਿਕਾਰ ਕਰੋ, ਕਿਉਂਕਿ ਧੀ ਦੇ ਆਉਣ ਨਾਲ ਹੀ ਸਾਰੇ ਰਿਸ਼ਤੇ ਚਲਦੇ ਹਨ। ਇਸ ਕਰਕੇ ਸਾਨੂੰ ਰੱਬ ਦੀ ਰਜ਼ਾ ਵਿਚ ਖੁਸ਼ ਰਹਿਣਾ ਚਾਹੀਦਾ ਹੈ। ਡਾਕਟਰ ਨਿਕਿਤਾ ਸ਼ਰਮਾ ਨੇ ਦੱਸਿਆ ਕਿ ਇਸ ਪਰਿਵਾਰ ਨੂੰ ਬੱਚੀ ਦੇ ਜਨਮ ਦੀ ਬਹੁਤ ਖੁਸ਼ੀ ਹੈ। ਜਿਸ ਕਾਰਨ ਉਨ੍ਹਾਂ ਨੇ ਬੱਚੀ ਨੂੰ ਸਿੱਕਿਆਂ ਨਾਲ ਤੋਲਿਆ। ਉਨ੍ਹਾਂ ਨੂੰ ਵੀ ਇਸ ਤੋਂ ਪ੍ਰੇਰਨਾ ਮਿਲੀ ਕਿ ਜੇਕਰ ਪਰਮਾਤਮਾ ਉਨ੍ਹਾਂ ਦੇ ਘਰ ਵਿੱਚ ਵੀ ਬੱਚੀ ਭੇਜੇਗਾ ਤਾਂ ਉਹ ਉਸ ਦੇ ਜਨਮ ਨੂੰ ਇਸੇ ਤਰ੍ਹਾਂ ਖ਼ੁਸ਼ੀ ਨਾਲ ਮਨਾਉਣਗੇ।

ਡਾਕਟਰ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਨੂੰ ਲੜਕੇ ਅਤੇ ਲੜਕੀ ਦੇ ਪੈਦਾ ਹੋਣ ਤੇ ਕੋਈ ਫਰਕ ਨਹੀਂ ਪੈਂਦਾ। ਉਹ ਦੋਨੋਂ ਸਮੇਂ ਖੁਸ਼ੀ ਮਨਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਰਮਾਤਮਾ ਦੀ ਦੇਣ ਦਾ ਹਮੇਸ਼ਾ ਹੀ ਸਤਿਕਾਰ ਕਰਨਾ ਚਾਹੀਦਾ ਹੈ। ਜੇਕਰ ਲੜਕੀਆਂ ਨੂੰ ਵੀ ਘਰ ਵਿੱਚ ਵਧੀਆ ਮਾਹੌਲ ਅਤੇ ਅੱਗੇ ਵਧਣ ਦੇ ਮੌਕੇ ਦਿੱਤੇ ਜਾਣਗੇ ਤਾਂ ਉਹ ਵੀ ਲੜਕਿਆਂ ਦੀ ਤਰਾਂ ਹੀ ਮਾਂ ਬਾਪ ਦਾ ਨਾਮ ਰੋਸ਼ਨ ਕਰਨਗੀਆਂ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *