ਜੇ ਪੁਲਿਸ ਦੇ ਧੱਕੇ ਨਾ ਚੜ੍ਹਦਾ ਤਾਂ ਬਣ ਜਾਣਾ ਸੀ ਕਰੋੜਪਤੀ, ਕਈ ਮਾਵਾਂ ਦੇ ਪੁੱਤ ਉਤਾਰਨੇ ਸੀ ਮੋਤ ਦੇ ਘਾਟ

ਸੂਬੇ ਦੀ ਪੁਲਿਸ ਅਤੇ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੂਬੇ ਵਿਚੋਂ ਅਮਲ ਦੀ ਵਿਕਰੀ ਨੂੰ ਬੰਦ ਕੀਤਾ ਜਾ ਸਕੇ। ਜਿਸ ਕਰਕੇ ਹਰ ਰੋਜ਼ ਕਿਤੇ ਨਾ ਕਿਤੇ ਕੋਈ ਵਿਅਕਤੀ ਪੁਲਿਸ ਦੇ ਧੱਕੇ ਚੜ੍ਹ ਹੀ ਜਾਂਦਾ ਹੈ। ਇਸ ਅਮਲ ਦੀ ਵਰਤੋਂ ਨੇ ਕਿੰਨੇ ਹੀ ਨੌਜਵਾਨਾਂ ਨੂੰ ਨਕਾਰਾ ਕਰ ਦਿੱਤਾ ਹੈ ਅਤੇ ਕਿੰਨੇ ਹੀ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਹਨ। ਅਮਲ ਦੇ ਸੁਦਾਗਰਾਂ ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ। ਉਹ ਤਾਂ ਬਸ ਪੈਸਾ ਇਕੱਠਾ ਕਰਨ ਵਿੱਚ ਲੱਗੇ ਹੋਏ ਹਨ।

ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ। ਜਦੋਂ ਇਕ ਵਿਅਕਤੀ ਨੂੰ ਇੱਕ ਕਿੱਲੋ ਅਮਲ ਪਦਾਰਥ ਸਮੇਤ ਕਾਬੂ ਕੀਤਾ ਗਿਆ। ਇਸ ਅਮਲ ਪਦਾਰਥ ਦੀ ਅੰਤਰ ਰਾਸ਼ਟਰੀ ਮੰਡੀ ਵਿੱਚ ਕੀਮਤ ਲਗਪਗ 5 ਕਰੋੜ ਰੁਪਏ ਦੱਸੀ ਜਾਂਦੀ ਹੈ। ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰਕੇ ਉਸ ਦਾ 3 ਦਿਨ ਦਾ ਰਿ ਮਾਂ ਡ ਹਾਸਲ ਕਰ ਲਿਆ ਹੈ। ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਸੀਨੀਅਰ ਪੁਲਿਸ ਅਫ਼ਸਰ ਦੇ ਦੱਸਣ ਮੁਤਾਬਕ ਨਾਕੇ ਤੇ

ਪੁਲਿਸ ਨੇ ਪੈਦਲ ਆਉਂਦੇ ਇਕ ਵਿਅਕਤੀ ਨੂੰ ਰੋਕਿਆ। ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਤੋਂ ਇੱਕ ਕਿੱਲੋ ਅਮਲ ਪਦਾਰਥ ਬਰਾਮਦ ਹੋਇਆ। ਜਿਸ ਦੀ ਅੰਤਰ ਰਾਸ਼ਟਰੀ ਮਾਰਕੀਟ ਵਿੱਚ ਕੀਮਤ 5 ਕਰੋੜ ਰੁਪਏ ਦੇ ਲਗਪਗ ਹੈ। ਸੀਨੀਅਰ ਪੁਲਿਸ ਅਫਸਰ ਦਾ ਕਹਿਣਾ ਹੈ ਕਿ ਇਹ ਵਿਅਕਤੀ ਫਿਲੌਰ ਦੇ ਪਿੰਡ ਗੰਨਾ ਦਾ ਰਹਿਣ ਵਾਲਾ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਜਾਂਚ ਕਰ ਰਹੀ ਹੈ

ਕਿ ਇਸ ਮਾਮਲੇ ਵਿਚ ਉਸ ਦੇ ਨਾਲ ਹੋਰ ਕੌਣ ਕੌਣ ਜੁੜਿਆ ਹੋਇਆ ਹੈ? ਇਸ ਵਿਅਕਤੀ ਨੇ ਇਹ ਸਮਾਨ ਕਿੱਥੋਂ ਲਿਆਂਦਾ ਸੀ ਅਤੇ ਅੱਗੇ ਕਿੱਥੇ ਸਪਲਾਈ ਕਰਨਾ ਸੀ? ਪੁਲਿਸ ਨੂੰ ਮੁਢਲੀ ਜਾਂਚ ਦੌਰਾਨ ਉਸ ਤੇ ਪਹਿਲਾਂ ਕੋਈ ਮਾਮਲਾ ਦਰਜ ਹੋਣ ਦੀ ਜਾਣਕਾਰੀ ਨਹੀਂ ਮਿਲੀ। ਰਿਮਾਂਡ ਦੌਰਾਨ ਹੋਰ ਖੁਲਾਸੇ ਹੋ ਸਕਦੇ ਹਨ। ਇਸ ਅਮਲ ਪਦਾਰਥ ਦੀ ਬਰਾਮਦਗੀ ਨੂੰ ਪੁਲਿਸ ਇਕ ਵੱਡੀ ਸਫਲਤਾ ਮੰਨ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *