ਰਾਏਕੋਟ ਦੇ ਗਰਿੱਡ ਚ ਟਰਾਂਸਫਾਰਮਰ ਨੂੰ ਲੱਗੀ ਜ਼ਬਰਦਸਤ ਅੱਗ, ਅਸਮਾਨ ਨੂੰ ਛੂਹ ਗਈਆਂ ਲਾਟਾਂ

ਰਾਏਕੋਟ ਦੇ ਗਰਿੱਡ ਵਿਚ ਟਰਾਂਸਫਾਰਮਰ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲੀ ਹੈ। ਇਸ ਘਟਨਾ ਕਾਰਨ ਕਾਫ਼ੀ ਨੁਕਸਾਨ ਹੋ ਗਿਆ। ਬਿਜਲੀ ਦੀ ਸਪਲਾਈ ਬੰਦ ਹੋ ਗਈ। ਸ਼ਹਿਰ ਵਿੱਚ ਇੱਕ ਵਾਰ ਤਾਂ ਹੜਕੰਪ ਮੱਚ ਗਿਆ। ਦੂਰ ਦੂਰ ਮੌਜੂਦ ਲੋਕਾਂ ਨੂੰ ਅਸਮਾਨ ਵਿਚ ਅੱਗ ਦੀਆਂ ਲਾਟਾਂ ਉਠਦੀਆਂ ਦਿਖਾਈ ਦਿੱਤੀਆਂ। ਮੌਕੇ ਤੇ ਹਾਜ਼ਰ ਇਕ ਵਿਅਕਤੀ ਦਾ ਕਹਿਣਾ ਹੈ ਕਿ ਗਰਿੱਡ ਵਿਚ ਅੱਗ ਲੱਗਣ ਤੇ ਮੌਕੇ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ।

ਨਾ ਤਾਂ ਪੁਲਿਸ ਨੇ ਹੀ ਫੋਨ ਸੁਣਿਆ ਅਤੇ ਨਾ ਹੀ ਨਗਰ ਕੌਂਸਲ ਨੇ। ਇਸ ਵਿਅਕਤੀ ਦੇ ਦੱਸਣ ਮੁਤਾਬਕ ਇੱਥੋਂ ਦੇ ਐੱਮ ਪੀ ਡਾਕਟਰ ਅਮਰ ਸਿੰਘ ਦੇ ਵਾਅਦੇ ਵੀ ਖੋਖਲੇ ਸਾਬਤ ਹੋਏ, ਜੋ ਸ਼ਹਿਰ ਵਾਸੀਆਂ ਲਈ ਫਾਇਰ ਬ੍ਰਿਗੇਡ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਕਰ ਦੇਣ ਦੇ ਦਾਅਵੇ ਕਰਦੇ ਸਨ। ਅੱਗ ਲੱਗੀ ਨੂੰ ਇੱਕ ਘੰਟਾ ਬੀਤ ਜਾਣ ਦੇ ਬਾਵਜੂਦ ਵੀ ਕੋਈ ਅਧਿਕਾਰੀ ਨਹੀਂ ਪਹੁੰਚਿਆ। ਇਸ ਵਿਅਕਤੀ ਨੇ ਦੱਸਿਆ ਹੈ ਕਿ ਐਸ ਡੀ ਓ ਦੁਆਰਾ ਆਪਣੇ ਉੱਚ ਅਧਿਕਾਰੀਆਂ ਨੂੰ ਫੋਨ ਕੀਤੇ ਗਏ ਪਰ ਕੋਈ ਸੁਣਵਾਈ ਨਹੀਂ ਹੋਈ।

ਇਥੇ ਪਹਿਲਾਂ ਵੀ ਬੀਤੇ ਸਮੇਂ ਦੌਰਾਨ ਇੱਕ ਵਾਰ ਅੱਗ ਲੱਗ ਚੁੱਕੀ ਹੈ। ਫਾਇਰ ਬ੍ਰਿਗੇਡ ਦਾ ਕੋਈ ਪ੍ਰਬੰਧ ਨਹੀਂ ਹੈ। ਜਦਕਿ ਤਿਓਹਾਰਾਂ ਦਾ ਸੀਜ਼ਨ ਹੋਣ ਕਾਰਨ ਉਚੇਚੇ ਪ੍ਰਬੰਧ ਕੀਤੇ ਹੋਣੇ ਜ਼ਰੂਰੀ ਹਨ ਤਾਂ ਕਿ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ। ਐਸ ਡੀ ਓ ਨੇ ਜਾਣਕਾਰੀ ਦਿੱਤੀ ਹੈ ਕਿ 15-20 ਮਿੰਟ ਪਹਿਲਾਂ ਹੀ ਉਨ੍ਹਾਂ ਨੂੰ ਫੋਨ ਤੇ ਇਸ ਘਟਨਾ ਬਾਰੇ ਦੱਸਿਆ ਗਿਆ। ਉਹ ਤੁਰੰਤ ਘਟਨਾ ਸਥਾਨ ਤੇ ਪਹੁੰਚੇ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਟਰਾਂਸਫਾਰਮਰ ਨੂੰ ਅੱਗ ਲੱਗ ਚੁੱਕੀ ਸੀ।

ਉਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਆਪਣੇ ਉੱਚ ਅਧਿਕਾਰੀਆਂ ਨੂੰ ਦਿੱਤੀ। ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਗਈ ਤਾਂ ਕਿ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਇਸ ਅਧਿਕਾਰੀ ਦੇ ਦੱਸਣ ਮੁਤਾਬਕ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਅਤੇ ਨਾਲ ਦੇ ਟਰਾਂਸਫਾਰਮਰ ਬਚਾ ਲਏ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਘਟਨਾ ਦੇ ਕਾਰਨਾਂ ਦਾ ਤਾਂ ਬਾਅਦ ਵਿੱਚ ਹੀ ਜਾਂਚ ਦੌਰਾਨ ਪਤਾ ਲੱਗੇਗਾ। ਇਸ ਸਮੇਂ ਤਾਂ ਉਨ੍ਹਾਂ ਦਾ ਧਿਆਨ ਅੱਗ ਤੇ ਕਾਬੂ ਪਾਉਣ ਵਿੱਚ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *