ਵੱਡੇ ਭਰਾ ਨੇ ਛੋਟੇ ਨੂੰ ਮਾਰਕੇ ਦੱਬਿਆ ਖੇਤਾਂ ਚ, ਕਾਰਨ ਸਾਹਮਣੇ ਆਇਆ ਤਾਂ ਉੱਡ ਗਏ ਹੋਸ਼

ਕੋਈ ਸਮਾਂ ਸੀ ਜਦੋਂ ਗੁਆਂਢੀ ਵੀ ਭਰਾਵਾਂ ਵਾਂਗ ਰਹਿੰਦੇ ਸਨ। ਅੱਜ ਦੇ ਪਦਾਰਥਵਾਦੀ ਯੁਗ ਵਿਚ ਰਿਸ਼ਤਿਆਂ ਵਿਚ ਮਿਠਾਸ ਅਤੇ ਆਪਣਾਪਨ ਖਤਮ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਸਕੇ ਭਰਾ ਵੀ ਭਰਾਵਾਂ ਵਾਂਗ ਨਹੀਂ ਰਹਿੰਦੇ। ਹਰ ਛੋਟੀ-ਮੋਟੀ ਗੱਲ ਨੂੰ ਲੈ ਕੇ ਨੋਕ-ਝੋਕ ਸ਼ੁਰੂ ਹੋ ਜਾਂਦੀ ਹੈ। ਪਤਾ ਹੀ ਨਹੀਂ ਲੱਗਦਾ ਕਿ ਕਦੋਂ ਇਹ ਨੋਕ ਝੋਕ ਇੱਕ ਵੱਡੇ ਝ ਗ ੜੇ ਦਾ ਰੂਪ ਲੈ ਲੈਂਦੀ ਹੈ। ਜਿਸ ਤੋਂ ਬਾਅਦ ਮਾਮਲਾ ਮਰਨ ਮਰਾਉਣ ਤੱਕ ਪਹੁੰਚ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਲੰਬੀ ਦੇ ਪਿੰਡ ਧੌਲਾ ਤੋਂ ਸਾਹਮਣੇ ਆਇਆ ਹੈ,

ਜਿੱਥੇ 2 ਭਰਾਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਨੋਕ ਝੋਕ ਰਹਿੰਦੀ ਸੀ। ਇਸ ਨੋਕ ਝੋਕ ਦੇ ਚਲਦਿਆਂ ਹੀ ਇਕ ਭਰਾ ਵੱਲੋਂ ਦੂਜੇ ਭਰਾ ਦੀ ਜਾਨ ਲੈਣ ਦੇ ਦੋਸ਼ ਲੱਗੇ ਹਨ। ਜਦੋਂ ਪਰਿਵਾਰਿਕ ਮੈਂਬਰਾਂ ਨੂੰ ਉਸ ਇਸ ਸਬੰਧੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਇਹ ਸਾਰਾ ਮਾਮਲਾ ਪੁਲਿਸ ਦੀ ਨਿਗਰਾਨੀ ਵਿੱਚ ਲਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਮੀਤ ਅਤੇ ਗੁਰਜੀਤ 2 ਭਰਾ ਖੇਤ ਵਿੱਚ ਕਣਕ ਬੀਜਣ ਗਏ ਸਨ।

ਸ਼ਾਮ ਦੇ ਸਮੇਂ ਗੁਰਜੀਤ ਘਰ ਵਾਪਿਸ ਆ ਗਿਆ ਪਰ ਗੁਰਮੀਤ ਵਾਪਿਸ ਨਾ ਆਇਆ। ਜਿਸ ਕਾਰਨ ਪਰਿਵਾਰਕ ਮੈਂਬਰਾਂ ਵੱਲੋਂ ਗੁਰਮੀਤ ਦੀ ਭਾਲ ਕੀਤੀ। ਜਦੋਂ ਗੁਰਮੀਤ ਬਾਰੇ ਕੁਝ ਪਤਾ ਨਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਗੁਰਮੀਤ ਦੀ ਪਤਨੀ ਨੇ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾਏ। ਜਿਸ ਵਿੱਚ ਉਸ ਨੇ ਆਪਣੇ ਜੇਠ ਗੁਰਜੀਤ ਉਤੇ ਸ਼ੱ-ਕ ਜ਼ਾਹਿਰ ਕੀਤਾ। ਉਨ੍ਹਾਂ ਵੱਲੋਂ ਗੁਰਮੀਤ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ।

ਦੌਰਾਨੇ ਤਫਤੀਸ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰਜੀਤ ਨੇ ਹੀ ਆਪਣੇ ਭਰਾ ਨੂੰ ਮਾਰ ਕੇ ਖੇਤ ਵਿੱਚ ਦੱਬ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਗੁਰਜੀਤ ਦੇ ਦੱਸੇ ਅਨੁਸਾਰ ਘਟਨਾ ਸਥਾਨ ਤੋਂ ਗੁਰਮੀਤ ਦੀ ਮ੍ਰਿਤਕ ਦੇਹ ਨੂੰ ਬਾਹਰ ਕੱਢਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਰਜੀਤ ਦੇ ਧੌਲੇ ਪਿੰਡ ਦੀ ਹੀ ਰਹਿਣ ਵਾਲੀ ਸੰਦੀਪ ਕੌਰ ਨਾਲ ਸ-ਬੰ-ਧ ਸਨ। ਜਿਸ ਕਾਰਨ ਗੁਰਮੀਤ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ।

ਇਸ ਗੱਲ ਨੂੰ ਲੈ ਕੇ ਘਰ ਵਿਚ ਅ-ਣ-ਬ-ਣ ਰਹਿੰਦੀ ਸੀ। ਇਸ ਰੰ-ਜਿ-ਸ਼ ਕਾਰਨ ਗੁਰਜੀਤ ਨੇ ਗੁਰਮੀਤ ਦੇ ਸਿਰ ਵਿੱਚ ਸੱ-ਟਾਂ ਮਾਰੀਆਂ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮ੍ਰਿਤਕ ਦੇਹ ਦਾ ਪੋਸ-ਟਮਾ-ਰਟ-ਮ ਕਰਵਾਇਆ ਜਾ ਰਿਹਾ ਹੈ। ਜੋ ਵੀ ਸਾਹਮਣੇ ਆਵੇਗਾ ਉਸ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *