ਇਨੋਵਾ ਵਾਲਿਆਂ ਨੇ ਪੁਲਿਸ ਨੂੰ ਦੇਖ ਸੁੱਟ ਦਿਤਾ ਲਿਫਾਫਾ, ਪੁਲਿਸ ਨੇ ਭੱਜਕੇ ਜਾ ਕੇ ਖੋਲਿਆ ਲਿਫਾਫਾ ਤਾਂ

ਸੂਬੇ ਦੀ ਪੁਲਿਸ ਅਤੇ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੂਬੇ ਵਿਚੋਂ ਅਮਲ ਦੀ ਵਿਕਰੀ ਨੂੰ ਬੰਦ ਕੀਤਾ ਜਾ ਸਕੇ। ਇਸ ਕਰਕੇ ਹਰ ਰੋਜ਼ ਕਿਤੇ ਨਾ ਕਿਤੇ ਕੋਈ ਵਿਅਕਤੀ ਪੁਲਿਸ ਦੇ ਧੱਕੇ ਚੜ੍ਹ ਹੀ ਜਾਂਦਾ ਹੈ। ਇਸ ਅਮਲ ਦੀ ਵਰਤੋਂ ਨੇ ਕਿੰਨੇ ਹੀ ਨੌਜਵਾਨਾਂ ਨੂੰ ਨਕਾਰਾ ਕਰ ਦਿੱਤਾ ਹੈ ਅਤੇ ਕਿੰਨੇ ਹੀ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਹਨ। ਅਮਲ ਦੇ ਸੁਦਾਗਰਾਂ ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ। ਉਹ ਤਾਂ ਬਸ ਪੈਸਾ ਇਕੱਠਾ ਕਰਨ ਵਿੱਚ ਲੱਗੇ ਹੋਏ ਹਨ।

ਅਜਿਹਾ ਹੀ ਇਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨਾਕੇ ਦੌਰਾਨ ਇਨੋਵਾ ਗੱਡੀ ਵਿੱਚ ਸਵਾਰ 4 ਵਿਅਕਤੀਆਂ ਕੋਲੋਂ ਇਕ ਕਿਲੋ ਅਫੀਮ ਬਰਾਮਦ ਕੀਤੀ ਗਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਮੌਕੇ ਉਨ੍ਹਾਂ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ। ਜਦੋਂ ਉਹ ਨਾਕੇ ਦੌਰਾਨ ਜਾਂਚ ਕਰ ਰਹੇ ਸੀ ਤਾਂ ਡੱਬਵਾਲੀ ਪਾਸੇ ਤੋਂ ਇਕ ਚਿੱਟੇ ਰੰਗ ਦੀ ਇਨੋਵਾ ਗੱਡੀ ਆ ਰਹੀ ਸੀ। ਜਦੋਂ ਉਨ੍ਹਾਂ ਨੇ ਗੱਡੀ ਨੂੰ ਰੁਕਣ ਲਈ ਇਸ਼ਾਰਾ ਦਿੱਤਾ ਤਾਂ ਡਰਾਈਵਰ ਨੇ ਗੱਡੀ ਨਾਕੇ ਤੋਂ ਥੋੜਾ ਪਿੱਛੇ ਰੋਕੀ।

ਇਨੋਵਾ ਗੱਡੀ ਵਿਚ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬੈਠੇ ਇੱਕ ਵਿਅਕਤੀ ਨੇ ਗੱਡੀ ਵਿੱਚੋਂ ਇਕ ਲਿਫ਼ਾਫ਼ਾ ਕੱਢ ਕੇ ਕੱਚੀ ਥਾਂ ਤੇ ਸੁੱਟ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ੱਕ ਦੇ ਤੌਰ ਤੇ ਉਸ ਲਿਫਾਫੇ ਦੀ ਜਾਂਚ ਕੀਤੀ। ਦੌਰਾਨੇ ਜਾਂਚ ਉਨ੍ਹਾਂ ਨੂੰ ਪਤਾ ਲੱਗਾ ਕਿ ਲਫਾਫੇ ਵਿੱਚ ਅਫੀਮ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਿਫ਼ਾਫ਼ਾ ਪਾਰਦਰਸ਼ੀ ਹੋਣ ਕਾਰਨ ਉਸ ਵਿੱਚ ਪਈ ਅਫੀਮ ਸਾਫ ਦਿਖਾਈ ਦੇ ਰਹੀ ਸੀ।

ਜਿਸ ਵਿੱਚ ਇੱਕ ਕਿਲੋ ਅਫੀਮ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਵਿਅਕਤੀਆਂ ਵਲੋ ਅਫੀਮ ਰਾਜਸਥਾਨ ਤੋਂ ਲਿਆਂਦੀ ਗਈ ਸੀ। ਜਿਸ ਨੂੰ ਪਿੰਡਾਂ ਵਿੱਚ ਪ੍ਰਚੂਨ ਵਿਚ ਸਪਲਾਈ ਲਈ ਦਿੱਤਾ ਜਾਣਾ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 4 ਵਿਅਕਤੀਆਂ ਮਨਪ੍ਰੀਤ ਸਿੰਘ, ਗੁਰਮੇਲ ਸਿੰਘ , ਰਾਮਪਾਲ ਸਿੰਘ, ਅਤੇ ਗੁਰਪ੍ਰੀਤ ਸਿੰਘ ਜੋ ਕਿ ਮੋਗਾ ਜ਼ਿਲ੍ਹਾ ਨਾਲ ਸਬੰਧਤ ਹਨ ਦੇ ਖਿਲਾਫ ਥਾਣਾ ਸੰਗਤ ਵਿਖੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ।

ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਪੁਲਿਸ ਰਿਮਾਂਡ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਕੋਲੋਂ ਪੁੱਛ ਗਿਛ ਕੀਤੀ ਜਾਵੇਗੀ। ਇਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਾਮਪਾਲ ਜਿਸ ਉੱਤੇ ਪਹਿਲਾਂ ਵੀ ਥਾਣਾ ਹਠੂਰ ਜਗਰਾਉਂ ਵਿਖੇ ਡੋਡਿਆਂ ਦਾ ਪਰਚਾ ਦਰਜ ਸੀ ਅਤੇ ਇਨ੍ਹਾਂ ਖਿਲਾਫ ਹੋਰ ਤਫਤੀਸ਼ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *