ਚੰਨੀ ਸਰਕਾਰ ਨੂੰ ਲੱਗਿਆ ਸਭ ਤੋਂ ਵੱਡਾ ਝਟਕਾ, ਹੁਣ ਕੀ ਕਰਨਗੇ ਮੁੱਖ ਮੰਤਰੀ ਚੰਨੀ

ਤਾਜ਼ਾ ਖ਼ਬਰ ਬਿਜਲੀ ਸਮਝੌਤਿਆਂ ਨਾਲ ਜੁੜੀ ਹੋਈ ਆ ਰਹੀ ਹੈ। ਜਿਸ ਨਾਲ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਕੁਝ ਦਿਨਾਂ ਤੋਂ ਪੰਜਾਬ ਵਾਸੀ ਬੜੇ ਖ਼ੁਸ਼ ਸਨ ਕਿ ਉਨ੍ਹਾਂ ਨੂੰ ਸਸਤੀ ਬਿਜਲੀ ਮੁਹੱਈਆ ਹੋਵੇਗੀ। ਸਰਕਾਰ ਨੇ ਪ੍ਰਾਈਵੇਟ ਬਿਜਲੀ ਸਮਝੌਤੇ ਰੱਦ ਕਰ ਦਿੱਤੇ ਹਨ ਪਰ ਹੁਣ ਸਰਕਾਰ ਫੇਰ ਉਸੇ ਸਥਿਤੀ ਵਿੱਚ ਆ ਗਈ ਹੈ, ਕਿਉਂਕਿ ਪ੍ਰਾਈਵੇਟ ਕੰਪਨੀਆਂ ਬਿਜਲੀ ਟਿ੍ਬਿਊਨਲ ਕੋਲ ਚਲੀਆਂ ਗਈਆਂ ਹਨ ਅਤੇ ਬਿਜਲੀ ਟ੍ਰਿਬਿਊਨਲ ਨੇ ਇਨ੍ਹਾਂ ਫ਼ੈਸਲਿਆਂ ਤੇ ਫਿਲਹਾਲ ਰੋਕ ਲਗਾ ਦਿੱਤੀ ਹੈ।

ਜਿੱਥੇ ਇਸ ਨਾਲ ਪ੍ਰਾਈਵੇਟ ਕੰਪਨੀਆਂ ਨੂੰ ਰਾਹਤ ਮਿਲੀ ਹੈ। ਉੱਥੇ ਹੀ ਪੰਜਾਬ ਸਰਕਾਰ ਲਈ ਇਹ ਇਕ ਝਟਕਾ ਕਿਹਾ ਜਾ ਸਕਦਾ ਹੈ। ਪੰਜਾਬ ਸਰਕਾਰ ਨੇ 31 ਅਕਤੂਬਰ ਤੋਂ 4 ਨਿੱਜੀ ਬਿਜਲੀ ਸਮਝੌਤੇ ਰੱਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ। ਜਿਸ ਅਧੀਨ ਦਮੋਦਰ ਵੈਲੀ ਕਾਰਪੋਰੇਸ਼ਨ ਦੁਰਗਾਪੁਰ, ਰਘੂਨਾਥਪੁਰ ਅਤੇ ਬੋਕਾਰੋ ਸਮੇਤ 4 ਊਰਜਾ ਪਾਵਰ ਪ੍ਰਾਜੈਕਟਾਂ ਨੂੰ ਨੋਟਿਸ ਭੇਜ ਦਿੱਤਾ ਗਿਆ ਸੀ। ਸਰਕਾਰ ਨੇ ਤਰਕ ਦਿੱਤਾ ਸੀ ਕਿ ਬਿਜਲੀ ਦਾ ਰੇਟ ਜ਼ਿਆਦਾ ਹੈ।

ਇਸ ਤੋਂ ਬਾਅਦ ਇਹ ਪ੍ਰਾਈਵੇਟ ਕੰਪਨੀਆਂ ਬਿਜਲੀ ਟ੍ਰਿਬਿਊਨਲ ਕੋਲ ਚਲੀਆਂ ਗਈਆਂ ਅਤੇ ਬਿਜਲੀ ਟ੍ਰਿਬਿਊਨਲ ਨੇ ਸਰਕਾਰ ਦੇ ਫ਼ੈਸਲੇ ਤੇ ਰੋਕ ਲਗਾ ਦਿੱਤੀ ਹੈ। ਪੰਜਾਬ ਸਰਕਾਰ ਇਹ ਸਮਝੌਤੇ ਰੱਦ ਕਰਕੇ ਪੰਜਾਬ ਵਾਸੀਆਂ ਦੀਆਂ ਨਜ਼ਰਾਂ ਵਿੱਚ ਖੁਦ ਨੂੰ ਲੋਕ ਹਿਤੈਸ਼ੀ ਦਿਖਾਉਣਾ ਚਾਹੁੰਦੀ ਹੈ। ਸੱਤਾਹ ਤੋਂ ਬਾਹਰ ਪਾਰਟੀਆਂ ਅਤੇ ਪੰਜਾਬ ਵਾਸੀ ਮਹਿੰਗੀ ਬਿਜਲੀ ਦਾ ਮੁੱਦਾ ਉਠਾ ਰਹੇ ਹਨ। ਇਸ ਲਈ ਹੋ ਸਕਦਾ ਹੈ। ਪੰਜਾਬ ਸਰਕਾਰ ਵਿਧਾਨ ਸਭਾ ਵਿੱਚ ਹੀ ਇਹ ਬਿਜਲੀ ਸਮਝੌਤੇ ਰੱਦ ਕਰ ਦੇਵੇ।

2022 ਦੀਆ ਚੋਣਾਂ ਵਿੱਚ ਕੁਝ ਮਹੀਨੇ ਹੀ ਬਾਕੀ ਹਨ। ਇਸ ਲਈ ਇਨ੍ਹਾਂ ਚੋਣਾਂ ਤੋਂ ਪਹਿਲਾਂ ਪਹਿਲਾਂ ਸਰਕਾਰ ਨੂੰ ਕੋਈ ਨਾ ਕੋਈ ਕਦਮ ਚੁੱਕਣਾ ਹੀ ਪੈਣਾ ਹੈ। ਬਿਜਲੀ ਟ੍ਰਿਬਿਊਨਲ ਦੇ ਇਸ ਫੈਸਲੇ ਤੋਂ ਬਾਅਦ ਸਰਕਾਰ ਕੀ ਕਦਮ ਚੁੱਕਦੀ ਹੈ? ਇਹ ਵੀ ਜਲਦੀ ਹੀ ਸਾਹਮਣੇ ਆ ਜਾਵੇਗਾ। ਕਿਉਂਕਿ 2022 ਦੀਆਂ ਚੋਣਾਂ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਪਹਿਲਾਂ ਇਹ ਕਦਮ ਚੁੱਕਣਾ ਹੀ ਪੈਣਾ ਹੈ। ਪੰਜਾਬ ਦੀ ਜਨਤਾ ਦੀਆਂ ਨਜ਼ਰਾਂ ਹੁਣ ਸਰਕਾਰ ਦੇ ਅਗਲੇ ਫੈਸਲੇ ਤੇ ਲੱਗੀਆਂ ਹੋਈਆਂ ਹਨ।

Leave a Reply

Your email address will not be published. Required fields are marked *