ਟਰੈਕਟਰ ਤੇ ਬੈਠੇ ਗੱਭਰੂ ਜਵਾਨ ਮੁੰਡੇ ਨੂੰ ਮਾਰੀ ਗੋ-ਲੀ, ਰੋਂਦੀ ਮਾਂ ਚੁੱਕ ਲਿਆ ਪੁੱਤ ਦੀ ਲਾਸ਼

ਜ਼ਮੀਨ ਜਾਇਦਾਦ ਪਿੱਛੇ ਟਕਰਾਅ ਹੁੰਦਾ ਤਾਂ ਅਨੇਕਾਂ ਵਾਰ ਦੇਖਿਆ ਹੈ ਪਰ ਕਈ ਲੋਕ ਰਸਤੇ ਪਿੱਛੇ ਹੀ ਵੱਡਾ ਭਾਣਾ ਵਰਤਾ ਦਿੰਦੇ ਹਨ ਅਤੇ ਫਿਰ ਪਛਤਾਉਂਦੇ ਰਹਿੰਦੇ ਹਨ। ਹਾਲਾਂਕਿ ਰਸਤਾ ਹਰ ਕਿਸੇ ਦੇ ਲੰਘਣ ਲਈ ਹੁੰਦਾ ਹੈ ਪਰ ਕਈ ਲੋਕ ਇੱਥੇ ਵੀ ਪੰਗੇ ਕਰਦੇ ਰਹਿੰਦੇ ਹਨ। ਜਲੰਧਰ ਦੇ ਥਾਣਾ ਮਹਿਤਪੁਰ ਅਧੀਨ ਇਕ ਵਿਅਕਤੀ ਨੇ ਰਸਤੇ ਵਿੱਚ ਹੀ ਦੂਸਰੇ ਦੀ ਜਾਨ ਲੈ ਲਈ। ਮ੍ਰਿਤਕ ਦੀ ਮਾਂ ਨੇ ਆਪਣੇ ਪੁੱਤਰ ਗੁਰਵਿੰਦਰ ਸਿੰਘ ਲਾਡੀ ਦੀ ਮ੍ਰਿਤਕ ਦੇਹ ਥਾਣੇ ਅੱਗੇ ਰੱਖ ਕੇ ਧਰਨਾ ਲਗਾਇਆ ਹੈ।

ਉਨ੍ਹਾਂ ਦੀ ਮੰਗ ਹੈ ਕਿ ਦੋਸ਼ੀ ਪ੍ਰਿਤਪਾਲ ਉਸ ਦੀ ਪਤਨੀ ਅਤੇ ਸੱਸ ਨੂੰ ਕਾਬੂ ਕੀਤਾ ਜਾਵੇ। ਪੁਲਿਸ ਜਾਂਚ ਕਰਨ ਦੀ ਗੱਲ ਆਖ ਰਹੀ ਹੈ। ਮ੍ਰਿਤਕ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਗੁਰਵਿੰਦਰ ਸਿੰਘ ਲਾਡੀ ਖੇਤ ਵਿੱਚ ਕਣਕ ਬੀਜਣ ਗਿਆ ਸੀ। ਜਦੋਂ ਲਾਡੀ ਟਰੈਕਟਰ ਚਲਾ ਰਿਹਾ ਸੀ ਤਾਂ ਪ੍ਰਿਤਪਾਲ ਨੇ ਓਹਲੇ ਹੋ ਕੇ ਰ ਵਾ ਲ ਵ ਰ ਨਾਲ ਲਾਡੀ ਨੂੰ ਛਲਣੀ ਕਰ ਦਿੱਤਾ। ਜਿਸ ਨਾਲ ਲਾਡੀ ਦਮ ਤੋੜ ਗਿਆ। ਲਾਡੀ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੋਈ ਜ਼ਮੀਨ ਦਾ ਜਾਂ ਵੱਟ ਦਾ ਵਿ-ਵਾ-ਦ ਨਹੀਂ ਸੀ।

ਉਨ੍ਹਾਂ ਨੂੰ ਰਸਤੇ ਤੋਂ ਲੰਘਣ ਤੋਂ ਰੋਕਿਆ ਜਾਂਦਾ ਸੀ। ਜਿਸ ਕਰਕੇ ਉਨ੍ਹਾਂ ਨੇ ਕਈ ਵਾਰ ਦਰਖਾਸਤ ਵੀ ਦਿੱਤੀ ਸੀ। ਮ੍ਰਿਤਕ ਦੀ ਮਾਂ ਦੇ ਦੱਸਣ ਮੁਤਾਬਕ ਪ੍ਰਿਤਪਾਲ ਆਪਣੇ ਸਹੁਰੇ ਘਰ ਰਹਿ ਰਿਹਾ ਹੈ ਅਤੇ ਰ ਵਾ ਲ ਵ ਰ ਉਸ ਦੀ ਪਤਨੀ ਦੇ ਨਾਮ ਹੈ। ਪਿ੍ਤਪਾਲ ਦਾ ਪਰਿਵਾਰ ਉਸ ਨੂੰ ਹਰ ਸਮੇਂ ਭ-ੜ-ਕਾ-ਉਂ-ਦਾ ਰਹਿੰਦਾ ਸੀ। ਲਾਡੀ ਦੀ ਮਾਂ ਨੇ ਮੰਗ ਕੀਤੀ ਹੈ ਕਿ ਪਿ੍ਤਪਾਲ ਨੂੰ ਕਾਬੂ ਕੀਤਾ ਜਾਵੇ। ਉਸ ਦੀ ਸੱਸ ਅਤੇ ਪਤਨੀ ਨੂੰ ਵੀ ਇੱਥੇ ਲਿਆਂਦਾ ਜਾਵੇ।

ਉਨ੍ਹਾਂ ਨੇ ਪੁਲਿਸ ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਗੁਰਵਿੰਦਰ ਸਿੰਘ ਲਾਡੀ ਨਾਮ ਦੇ ਵਿਅਕਤੀ ਦੀ ਜਾਨ ਰਹਿ ਗਈ ਹੈ। ਪਿ੍ਤਪਾਲ ਇਨ੍ਹਾਂ ਦੀ ਰਿਸ਼ਤੇਦਾਰੀ ਵਿੱਚੋਂ ਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਕੋਈ ਗ੍ਰਿ-ਫ਼-ਤਾ-ਰੀ ਨਹੀਂ ਹੋਈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਿੰਨੀ ਦੇਰ ਵਿੱਚ ਦੋਸ਼ੀ ਨੂੰ ਕਾਬੂ ਕਰਦੀ ਹੈ? ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *