ਨਾਮੀ ਗਾਇਕਾ ਦੀ ਜਹਾਜ ਕ੍ਰੈਸ਼ ਚ ਹੋਈ ਮੋਤ, ਮੋਤ ਤੋਂ ਪਹਿਲਾ ਪਾਈ ਸੀ ਆਹ ਵੀਡੀਓ

ਬਰਾਜ਼ੀਲ ਵਿਖੇ ਸੰਗੀਤ ਪ੍ਰੇਮੀਆਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਬਰਾਜ਼ੀਲ ਦੀ 26 ਸਾਲਾ ਪ੍ਰਸਿੱਧ ਗਾਇਕਾ ਮਾਰਲੀਆ ਮੈਂਡੋਕਾ ਦਾ ਇਕ ਜਹਾਜ਼ ਹਾਦਸੇ ਵਿਚ ਦੇਹਾਂਤ ਹੋ ਗਿਆ ਹੈ। ਉਹ ਆਪਣੇ ਸਟਾਫ ਸਮੇਤ ਇਕ ਛੋਟੇ ਜਹਾਜ਼ ਰਾਹੀਂ ਗੋਏਯਾਨੀਆਂ ਤੋਂ ਕੈਰਿੰਗ ਜਾ ਰਹੇ ਸਨ। ਉਨ੍ਹਾਂ ਨੇ ਇਕ ਸੰਗੀਤ ਪ੍ਰੋਗਰਾਮ ਕਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਭਾਣਾ ਵਾਪਰ ਗਿਆ। ਹਾਦਸੇ ਕਾਰਨ ਜਹਾਜ਼ ਵਿੱਚ ਸਾਰੇ ਹੀ ਸਵਾਰ ਵਿਅਕਤੀ ਮੌਕੇ ਤੇ ਹੀ ਅੱਖਾਂ ਮੀਟ ਗਏ।

ਮਾਰਲੀਆ ਮੈਂਡੋਕਾ ਦਾ ਬਰਾਜ਼ੀਲ ਵਿਖੇ ਸੰਗੀਤ ਦੀ ਦੁਨੀਆਂ ਵਿੱਚ ਨਾਮ ਚੱਲਦਾ ਸੀ। ਮਾਰਲੀਆ ਮੈਂਡੋਕਾ ਨੂੰ 2019 ਵਿੱਚ ਲੈਟਿਨ ਗਰੈਮੀਆ ਐਵਾਰਡ ਹਾਸਲ ਹੋਇਆ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਹਾਜ਼ ਲੈਂਡ ਕਰਨ ਤੋਂ ਪਹਿਲਾਂ ਹੀ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ ਅਤੇ ਹਾਦਸਾ ਵਾਪਰ ਗਿਆ। ਮਾਰਲੀਆ ਮੈਂਡੋਕਾ ਦੀ ਜਾਨ ਜਾਣ ਦੀ ਖ਼ਬਰ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵੀ ਦੇਖੀ ਗਈ ਸੀ, ਜੋ ਜਹਾਜ਼ ਉੱਡਣ ਸਮੇਂ ਦੀ ਦੱਸੀ ਜਾਂਦੀ ਹੈ।

ਇਹ ਵੀਡੀਓ ਮਾਰਲੀਆ ਮੈਂਡੋਕਾ ਨੇ ਖ਼ੁਦ ਹੀ ਸ਼ੇਅਰ ਕੀਤੀ ਸੀ। ਇਸ ਵੀਡੀਓ ਵਿੱਚ ਉਹ ਕੁਝ ਖਾਂਦੇ ਦਿਖਾਈ ਦੇ ਰਹੇ ਹਨ। ਮਾਰਲੀਆ ਮੈਂਡੋਕਾ ਦੀ ਜਾਨ ਜਾਣ ਦੇ ਮਾਮਲੇ ਤੇ ਉੱਥੋਂ ਦੇ ਰਾਸ਼ਟਰਪਤੀ ਨੇ ਵੀ ਅਫ਼ਸੋਸ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਜਿੱਥੇ ਇਸ ਗਾਇਕਾ ਦੀ ਸਿਫ਼ਤ ਕੀਤੀ ਹੈ ਉੱਥੇ ਹੀ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਨੇ ਆਪਣੇ ਬਹੁਤ ਹੀ ਕਰੀਬੀ ਨੂੰ ਗੁਆ ਲਿਆ ਹੈ। ਹੇਠਾਂ ਦੇਖੋ ਵਾਇਰਲ ਵੀਡੀਓ

Leave a Reply

Your email address will not be published. Required fields are marked *