ਪਰਿਵਾਰ ਨੇ ਗੱਡੀ ਚ ਰੱਖ ਕੇ ਲਿਆਂਦੀ ਕੁੜੀ ਦੀ ਲਾਸ਼, ਹਾਈਵੇਅ ਤੇ ਲਾਸ਼ ਰੱਖਕੇ ਲਾ ਦਿੱਤਾ ਜਾਮ

ਟਾਂਡਾ ਹਾਈਵੇਅ ਤੇ ਦਾਰਾਪੁਰ ਬਾਈਪਾਸ ਤੇ ਉਸ ਸਮੇਂ ਟ੍ਰੈਫਿਕ ਰੁਕ ਗਈ, ਜਦੋਂ ਇਕ ਪਰਿਵਾਰ ਨੇ ਗੱਡੀ ਵਿਚ ਮ੍ਰਿਤਕ ਦੇਹ ਰੱਖ ਕੇ ਜਾਮ ਲਗਾ ਦਿੱਤਾ। ਅਸਲ ਵਿੱਚ ਟਾਂਡਾ ਥਾਣੇ ਅਧੀਨ ਪੈਂਦੇ ਪਿੰਡ ਟਾਹਲੀ ਦੀ ਇਕ ਵਿਆਹੁਤਾ ਹਰਜਿੰਦਰ ਕੌਰ ਦੀ ਜਾਨ ਚਲੀ ਗਈ ਸੀ। ਉਸ ਦੇ ਪੇਕਿਆਂ ਦਾ ਦੋਸ਼ ਹੈ ਕਿ ਮ੍ਰਿਤਕਾ ਦੇ ਸਹੁਰੇ ਪਰਿਵਾਰ ਨੇ ਹਰਜਿੰਦਰ ਕੌਰ ਦੀ ਜਾਨ ਲਈ ਹੈ। ਇਸ ਲਈ ਉਨ੍ਹਾਂ ਨੇ ਸਹੁਰੇ ਪਰਿਵਾਰ ਤੇ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਹਾਈਵੇਅ ਜਾਮ ਕਰ ਦਿੱਤਾ।

ਪੁਲਿਸ ਦੁਆਰਾ ਮਾਮਲਾ ਦਰਜ ਕਰਨ ਤੇ ਹੀ ਜਾਮ ਖੋਲ੍ਹਿਆ ਗਿਆ। ਮ੍ਰਿਤਕਾ ਦੇ ਪੇਕੇ ਗੁਰਦਾਸਪੁਰ ਦੇ ਬਹਾਦਰ (ਪੁਰਾਣਾ ਸ਼ਾਲਾ) ਵਿਖੇ ਦੱਸੇ ਜਾਂਦੇ ਹਨ। ਮ੍ਰਿਤਕਾ ਹਰਜਿੰਦਰ ਕੌਰ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ 2015 ਵਿੱਚ ਪਿੰਡ ਟਾਹਲੀ ਦੇ ਜਗਮੀਤ ਸਿੰਘ ਪੁੱਤਰ ਬਲਬੀਰ ਸਿੰਘ ਨਾਲ ਕੀਤਾ ਸੀ। ਜਗਮੀਤ ਸਿੰਘ ਦਾ-ਰੂ ਪੀਣ ਦਾ ਆਦੀ ਸੀ। ਜਿਸ ਕਰਕੇ ਉਹ ਹਰਜਿੰਦਰ ਕੌਰ ਦੀ ਖਿੱਚ ਧੂਹ ਕਰਦਾ ਰਹਿੰਦਾ ਸੀ।

ਹਰਜਿੰਦਰ ਕੌਰ ਦੇ ਪਿਤਾ ਦਾ ਕਹਿਣਾ ਹੈ ਕਿ ਘਟਨਾ ਵਾਲੇ ਦਿਨ ਵੀ ਉਨ੍ਹਾਂ ਦੀ ਧੀ ਨੇ ਫੋਨ ਕਰਕੇ ਦੱਸਿਆ ਸੀ ਕਿ ਉਸ ਦੀ ਖਿੱਚ ਧੂਹ ਕੀਤੀ ਜਾ ਰਹੀ ਹੈ ਪਰ ਬਾਅਦ ਵਿੱਚ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਧੀ ਹੁਣ ਇਸ ਦੁਨੀਆਂ ਤੇ ਨਹੀਂ ਰਹੀ। ਮਿਲੀ ਜਾਣਕਾਰੀ ਮੁਤਾਬਕ ਇਸ ਤੋਂ ਬਾਅਦ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਸਬੰਧੀਆਂ ਸਮੇਤ ਪਿੰਡ ਟਾਹਲੀ ਪਹੁੰਚ ਕੇ ਮ੍ਰਿਤਕ ਦੇਹ ਟਾਂਡਾ ਹਾਈਵੇਅ ਦੇ ਦਾਰਾਪੁਰ ਬਾਈਪਾਸ ਤੇ ਗੱਡੀ ਵਿੱਚ ਰੱਖ ਕੇ ਜਾਮ ਲਗਾ ਦਿੱਤਾ।

ਮ੍ਰਿਤਕਾ ਦੇ ਪੇਕੇ ਪਰਿਵਾਰ ਦਾ ਦੋਸ਼ ਹੈ ਕਿ ਮ੍ਰਿਤਕਾ ਦੇ ਦਿਓਰ ਰਣਜੀਤ ਸਿੰਘ ਰਾਜਾ ਦੀ ਸ਼ਹਿ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਰਣਜੀਤ ਸਿੰਘ ਅਮਰੀਕਾ ਵਿੱਚ ਰਹਿ ਰਿਹਾ ਹੈ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕਾ ਦੇ ਪਤੀ ਜਗਮੀਤ ਸਿੰਘ, ਸੱਸ ਸੁਰਜੀਤ ਕੌਰ, ਦਿਓਰ ਰਣਜੀਤ ਸਿੰਘ ਰਾਜਾ ਵਾਸੀ ਪਿੰਡ ਟਾਹਲੀ ਅਤੇ ਨਿਸ਼ਾਨ ਸਿੰਘ ਰਿੰਕੂ ਵਾਸੀ ਮਿਆਣੀ ਤੇ ਮਾਮਲਾ ਦਰਜ ਕੀਤਾ ਹੈ। ਇਸ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਨੇ ਜਾਮ ਖੋਲ੍ਹ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸੰਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *