15 ਦਿਨ ਦੀ ਮਾਸੂਮ ਬੱਚੀ ਨੂੰ ਹਸਪਤਾਲ ਚੋਂ ਚੋਰੀ ਕਰਕੇ ਲੈ ਗਈ ਸ਼ਾਤਿਰ ਔਰਤ, ਮਾਂ ਦਾ ਰੋ ਰੋ ਬੁਰਾ ਹਾਲ

ਮੀਡੀਆ ਵਿੱਚ ਅਕਸਰ ਹੀ ਬੱਚੇ ਚੋ-ਰੀ ਹੋਣ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਕਈ ਅਜਿਹੇ ਗਿਰੋਹ ਹਨ, ਜੋ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਕਈ ਘ-ਟ-ਨਾ-ਵਾਂ ਪਿੱਛੇ ਕੋਈ ਰੰ-ਜਿ-ਸ਼ ਵੀ ਹੋ ਸਕਦੀ ਹੈ। ਕੁਝ ਦਿਨ ਪਹਿਲਾਂ ਬਟਾਲਾ ਦੇ ਇਕ ਨਿੱਜੀ ਹਸਪਤਾਲ ਵਿੱਚ ਨਵ ਜਨਮਿਆ ਬੱਚਾ ਚੋ-ਰੀ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਪੁਲਿਸ ਨੇ ਇਸ ਮਾਮਲੇ ਨੂੰ ਜਲਦੀ ਹੀ ਟਰੇਸ ਕਰ ਲਿਆ ਸੀ। ਇਸ ਮਾਮਲੇ ਪਿੱਛੇ ਨਵ ਜਨਮੇ ਬੱਚੇ ਦੀ ਮਾਸੀ ਦਾ ਹੀ ਹੱਥ ਸੀ।

ਪੁਲਿਸ ਨੇ ਇਸ ਸੰਬੰਧ ਵਿਚ 3 ਔਰਤਾਂ ਨੂੰ ਕਾਬੂ ਕਰ ਲਿਆ ਸੀ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸੁਣਨ ਨੂੰ ਮਿਲਿਆ ਹੈ। ਜਿੱਥੇ ਹਸਪਤਾਲ ਵਿੱਚੋਂ 15 ਦਿਨਾਂ ਦੀ ਬੱਚੀ ਚੋ-ਰੀ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਨਵ ਜਨਮੀ ਬੱਚੀ ਦੀ ਦਾਦੀ ਘਰ ਖਾਣਾ ਬਣਾਉਣ ਚਲੀ ਗਈ। ਬੱਚੀ ਦਾ ਪਿਤਾ ਵੀ ਕਿਧਰੇ ਚਲਾ ਗਿਆ। ਬੱਚੀ ਦੇ ਕੋਲ ਉਸ ਦੀ ਮਾਂ ਅਤੇ ਨਾਨੀ ਹੀ ਸਨ। ਬੱਚੀ ਦੀ ਮਾਂ ਦੀ ਤਬੀਅਤ ਠੀਕ ਨਹੀਂ ਸੀ। ਉਹ ਬੱਚੀ ਆਪਣੀ ਮਾਂ ਨੂੰ ਸੌਂਪ ਕੇ ਬਾਥਰੂਮ ਚਲੀ ਗਈ।

ਇੰਨੇ ਵਿੱਚ ਬੱਚੀ ਦੀ ਨਾਨੀ ਕੋਲ ਇੱਕ ਔਰਤ ਆਈ। ਉਸ ਔਰਤ ਨੇ ਹਰੇ ਰੰਗ ਦਾ ਸੂਟ ਪਹਿਨਿਆ ਹੋਇਆ ਸੀ ਅਤੇ ਉਸ ਦੇ ਨਾਲ ਇੱਕ ਛੋਟਾ ਬੱਚਾ ਵੀ ਸੀ। ਇਹ ਔਰਤ ਬੱਚੀ ਦੀ ਨਾਨੀ ਨੂੰ ਕਹਿਣ ਲੱਗੀ ਕਿ ਤੁਸੀਂ ਬਾਥਰੂਮ ਵਿੱਚ ਜਾ ਕੇ ਆਪਣੀ ਧੀ ਨੂੰ ਦੇਖੋ ਅਤੇ ਬੱਚੀ ਮੈਨੂੰ ਫੜਾ ਦਿਓ। ਇਸ ਤਰ੍ਹਾਂ ਇਸ ਸ਼ਾਤਰ ਔਰਤ ਨੇ ਬੱਚੀ ਦੀ ਨਾਨੀ ਨੂੰ ਬਾਥਰੂਮ ਵਿਚ ਉਸ ਦੀ ਧੀ ਕੋਲ ਭੇਜ ਦਿੱਤਾ ਅਤੇ ਆਪ ਨਵ ਜਨਮੀ ਬੱਚੀ ਨੂੰ ਲੈ ਕੇ ਦੌੜ ਗਈ।

ਪਰਿਵਾਰ ਨੇ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ ਹੈ। ਬੱਚੀ ਦੀ ਭੂਆ ਨੂੰ ਸ਼ਿ-ਕ-ਵਾ ਹੈ ਕਿ ਬੱਚੀ ਦੀ ਨਾਨੀ ਨੇ ਅ-ਣ-ਗ-ਹਿ-ਲੀ ਵਰਤੀ ਹੈ। ਉਸ ਨੂੰ ਇਸ ਤਰ੍ਹਾਂ ਬੱਚੀ ਕਿਸੇ ਗ਼ੈ-ਰ ਔਰਤ ਦੇ ਹਵਾਲੇ ਨਹੀਂ ਸੀ ਕਰਨੀ ਚਾਹੀਦੀ। ਹੁਣ ਪੁਲਿਸ ਬੱਚੀ ਨੂੰ ਲੱਭ ਲਵੇਗੀ ਜਾਂ ਨਹੀਂ? ਇਹ ਤਾਂ ਸਮਾਂ ਹੀ ਦੱਸੇਗਾ। ਬੱਚੀ ਦੇ ਗੁੰਮ ਹੋ ਜਾਣ ਕਾਰਨ ਪਰਿਵਾਰ ਦੀ ਹਾਲਤ ਖਰਾਬ ਹੈ।

Leave a Reply

Your email address will not be published. Required fields are marked *