CM ਚੰਨੀ ਦਾ ਪੰਜਾਬੀਆਂ ਨੂੰ ਇੱਕ ਹੋਰ ਵੱਡਾ ਤੋਹਫ਼ਾ, ਪੰਜਾਬ ਚ ਬਣਿਆ ਜਸ਼ਨ ਵਾਲਾ ਮਾਹੌਲ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ਦੇ ਰੇਟਾਂ ਵਿੱਚ ਭਾਰੀ ਕਮੀ ਕੀਤੀ ਗਈ ਹੈ। ਮੁੱਖ ਮੰਤਰੀ ਦੇ ਦੱਸਣ ਮੁਤਾਬਕ ਪਿਛਲੇ 20 ਸਾਲਾਂ ਵਿੱਚ ਉੱਤਰੀ ਭਾਰਤ ਵਿਚ ਪਹਿਲੀ ਵਾਰ ਡੀਜ਼ਲ ਅਤੇ ਪੈਟਰੋਲ ਦੇ ਰੇਟ ਇੰਨੇ ਘਟਾਏ ਗਏ ਹਨ। ਮੁੱਖ ਮੰਤਰੀ ਦੇ ਦੱਸਣ ਮੁਤਾਬਕ ਪੈਟਰੋਲ ਦੇ ਰੇਟ ਵਿੱਚ 10 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੇ ਰੇਟ ਵਿੱਚ 5 ਰੁਪਏ ਪ੍ਰਤੀ ਲਿਟਰ ਦੀ ਕਮੀ ਹੋ ਗਈ ਹੈ।

ਇਹ ਸਭ ਪੰਜਾਬ ਸਰਕਾਰ ਦੁਆਰਾ ਵੈਟ ਵਿੱਚ ਕੀਤੀ ਗਈ ਕਮੀ ਕਾਰਨ ਹੀ ਸੰਭਵ ਹੋਇਆ ਹੈ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਉਨ੍ਹਾਂ ਨੇ ਬਿਜਲੀ ਦੇ ਰੇਟਾਂ ਵਿੱਚ ਕਮੀ ਕਰਕੇ ਦੀਵਾਲੀ ਦਾ ਤੋਹਫਾ ਦਿੱਤਾ ਸੀ। ਇਸ ਦੇ ਨਾਲ ਹੀ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕੀਤੇ ਸਨ, ਪਾਣੀ ਦੇ ਰੇਟਾਂ ਵਿਚ ਵੀ ਕਮੀ ਕੀਤੀ ਸੀ। ਹੁਣ ਡੀਜ਼ਲ ਤੇ 5 ਰੁਪਏ ਅਤੇ ਪੈਟਰੋਲ ਤੇ 10 ਰੁਪਏ ਵੈਟ ਘਟਾ ਦਿੱਤਾ ਹੈ। ਇਸ ਨੂੰ ਵੀ ਦੀਵਾਲੀ ਦਾ ਤੋਹਫਾ ਹੀ ਸਮਝ ਲਿਆ ਜਾਵੇ।

ਮੁੱਖ ਮੰਤਰੀ ਦੇ ਦੱਸਣ ਮੁਤਾਬਕ ਅਜੇ ਤਾਂ ਹੋਰ ਤੋਹਫੇ ਵੀ ਦਿੱਤੇ ਜਾਣੇ ਹਨ। ਸਰਕਾਰ ਲੋਕਾਂ ਦੇ ਵਿੱਤ ਮੁਤਾਬਕ ਹੀ ਉਨ੍ਹਾਂ ਤੇ ਬੋਝ ਪਾਉਣਾ ਚਾਹੁੰਦੀ ਹੈ। ਪਿਛਲੇ ਸਮੇਂ ਦੌਰਾਨ ਲੋਕਾਂ ਤੇ ਜਿੰਨਾ ਬੋਝ ਸੀ, ਲੋਕ ਉਸ ਨੂੰ ਝੱਲਣ ਵਿੱਚ ਅਸਮਰੱਥ ਸਨ। ਮੁੱਖ ਮੰਤਰੀ ਨੇ ਦੱਸਿਆ ਹੈ ਕਿ ਪੈਟਰੋਲ ਹਰਿਆਣੇ ਨਾਲੋਂ 3.23 ਰੁਪਏ ਸਸਤਾ ਹੋ ਗਿਆ ਹੈ ਅਤੇ ਡੀਜ਼ਲ ਹਰਿਆਣੇ ਨਾਲੋਂ 3 ਰੁਪਏ ਸਸਤਾ ਹੈ। ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਪੈਟਰੋਲ ਦਾ ਰੇਟ ਦਿੱਲੀ ਨਾਲੋਂ 9 ਰੁਪਏ ਘੱਟ ਕਰ ਦਿੱਤਾ ਗਿਆ ਹੈ।

ਮੁੱਖ ਮੰਤਰੀ ਨੇ ਤੇਲ ਦੇ ਰੇਟਾਂ ਵਿੱਚ ਕਮੀ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੂੰ ਵੀ ਵਧਾਈ ਦਿੱਤੀ ਹੈ, ਜਿਹੜੇ ਕੱਲ੍ਹ ਉਨ੍ਹਾਂ ਦੇ ਘਰ ਧਰਨਾ ਦੇਣ ਆਏ ਸਨ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੂੰ ਪਤਾ ਸੀ ਕਿ ਅਗਲੇ ਦਿਨ ਪੰਜਾਬ ਸਰਕਾਰ ਨੇ ਤੇਲ ਕੀਮਤਾਂ ਵਿੱਚ ਕਮੀ ਕਰ ਦੇਣੀ ਹੈ ਇਸ ਲਈ ਉਹ ਆਪਣੀ ਬੱਲੇ ਬੱਲੇ ਕਰਵਾਉਣ ਲਈ ਧਰਨਾ ਦੇਣ ਆਏ ਸਨ। ਦੱਸਣਯੋਗ ਹੈ ਕਿ ਪੈਟਰੋਲ, ਡੀਜਲ ਅਤੇ ਬਿਜਲੀ ਦੇ ਰੇਟ ਘੱਟ ਕਰਨ ਤੋਂ ਬਾਅਦ ਪੰਜਾਬ ਵਿਚ ਹਰ ਪਾਸੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਕੀਤੇ ਜਾ ਰਹੇ ਕਾਰਜਾਂ ਦੀ ਸਿਫਤ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *