ਅਸਲੀ ਨਿਹੰਗਾਂ ਦੇ ਧੱਕੇ ਚੜੇ ਨਕਲੀ ਨਿਹੰਗ, ਜਦ ਲਈ ਤਲਾਸ਼ੀ ਤਾਂ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ

ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਕੁਝ ਨਕਲੀ ਨਿਹੰਗ ਸਿੰਘ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇਨ੍ਹਾਂ ਨੂੰ ਸਿੱਖੀ ਰਹਿਤ ਮਰਿਆਦਾ ਬਾਰੇ ਪੁੱਛਿਆ ਗਿਆ ਤਾਂ ਇਨ੍ਹਾਂ ਨੂੰ ਬਿਲਕੁਲ ਵੀ ਗਿਆਨ ਨਹੀਂ ਸੀ। ਇਨ੍ਹਾਂ ਨੇ ਖੁਦ ਵੀ ਕਛਹਿਰੇ ਨਹੀਂ ਸਨ, ਪਹਿਨੇ ਹੋਏ ਅਤੇ ਨਾ ਹੀ ਸਿਰਾਂ ਤੇ ਦੁਮਾਲੇ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੇ ਕੇਸ ਵੀ ਕੱਟੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ ਦੇ ਦੋਆਬਾ ਜੋਨ ਦੇ ਜਥੇਦਾਰ ਕੁਲਜੀਤ ਸਿੰਘ

ਸੋਢੀ ਜਦੋਂ ਆਪਣੇ ਸਾਥੀਆਂ ਸਮੇਤ ਦਰਬਾਰ ਸਾਹਿਬ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਜਲ੍ਹਿਆਂ ਵਾਲਾ ਬਾਗ ਦੇ ਨੇੜੇ ਕੁਝ ਨਿਹੰਗ ਸਿੰਘ ਬੈਠੇ ਦਿਖਾਈ ਦਿੱਤੇ। ਉਨ੍ਹਾਂ ਨੇ ਇਨ੍ਹਾਂ ਨਿਹੰਗ ਸਿੰਘਾਂ ਨੂੰ ਫਤਿਹ ਬੁਲਾਈ ਪਰ ਇਨ੍ਹਾਂ ਨਿਹੰਗ ਸਿੰਘਾਂ ਨੇ ਫ਼ਤਿਹ ਦਾ ਕੋਈ ਜੁਆਬ ਨਾ ਦਿੱਤਾ। ਜਿਸ ਕਰਕੇ ਕੁਲਜੀਤ ਸਿੰਘ ਸੋਢੀ ਨੂੰ ਸ਼ੱਕ ਪੈ ਗਿਆ। ਜਦੋਂ ਉਨ੍ਹਾਂ ਦੀ ਰਿਹਾਇਸ਼ ਪੁੱਛੀ ਗਈ ਤਾਂ ਇਹ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਗੱਲਾਂ ਕਰਨ ਲੱਗੇ। ਜਿਸ ਤੋਂ ਬਾਅਦ ਉੱਥੇ ਸੰਗਤ ਇਕੱਠੀ ਹੋ ਗਈ।

ਇਨ੍ਹਾਂ ਨਿਹੰਗ ਸਿੰਘਾਂ ਨੇ ਉੱਥੋਂ ਖਿਸਕਣ ਦੀ ਵੀ ਕੋਸ਼ਿਸ਼ ਕੀਤੀ ਪਰ ਸੰਗਤ ਨੇ ਸਫਲ ਨਹੀਂ ਹੋਣ ਦਿੱਤੇ। ਇਹ ਸੰਗਤ ਦੀ ਕਿਸੇ ਵੀ ਗੱਲ ਦਾ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਇਨ੍ਹਾਂ ਨੇ ਅੰਮਿ੍ਤ ਵੀ ਨਹੀਂ ਛਕਿਆ ਸੀ ਅਤੇ ਨਾ ਹੀ ਇਨ੍ਹਾਂ ਨੇ ਪੂਰੇ ਕਕਾਰ ਹੀ ਪਹਿਨੇ ਸਨ। ਇਨ੍ਹਾਂ ਨੇ ਦੁਮਾਲੇ ਵੀ ਨਹੀਂ ਸਜਾਏ ਹੋਏ ਸਨ, ਸਗੋਂ ਸਧਾਰਨ ਪਰਨੇ ਬੰਨ੍ਹੇ ਹੋਏ ਸਨ। ਇਹ ਲੋਕ ਪਜਾਮਿਆਂ ਨੂੰ ਹੀ ਕਛਹਿਰੇ ਦੱਸ ਰਹੇ ਹਨ। ਇਨ੍ਹਾਂ ਨੂੰ ਸਿੱਖੀ ਦੇ ਸਿਧਾਂਤਾਂ ਬਾਰੇ ਕੋਈ ਗਿਆਨ ਨਹੀਂ ਸੀ।

ਇਹ ਲੋਕ ਸਿੱਖ ਸੰਗਤ ਤੋਂ ਮੁਆਫੀ ਮੰਗਦੇ ਨਜ਼ਰ ਆਏ। ਪਿਛਲੇ ਸਮੇਂ ਦੌਰਾਨ ਕਿੰਨੀਆਂ ਹੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਨ੍ਹਾਂ ਨੂੰ ਦੇਖਦੇ ਹੋਏ ਕੁਲਜੀਤ ਸਿੰਘ ਸੋਢੀ ਨੇ ਆਮ ਸੰਗਤ ਨੂੰ ਜਾਗਰੂਕ ਕੀਤਾ ਹੈ। ਉਨ੍ਹਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਇਨ੍ਹਾਂ ਵਿਅਕਤੀਆਂ ਨੂੰ ਚੰਗੀ ਤਰ੍ਹਾਂ ਪਛਾਣ ਲਿਆ ਜਾਵੇ ਅਤੇ ਅੱਗੋਂ ਇਨ੍ਹਾਂ ਦਾ ਧਿਆਨ ਰੱਖਿਆ ਜਾਵੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *