ਗੁਰੂ ਕੀ ਨਗਰੀ ਚ ਇਕ ਹਵਾਈ ਨੇ ਮਚਾਈ ਤਬਾਹੀ, ਅੱਖਾਂ ਸਾਹਮਣੇ ਜਿੰਦਗੀ ਭਰ ਦੀ ਕਮਾਈ ਸੜਕੇ ਸੁਆਹ

ਦਿਵਾਲੀ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਜਾਣ ਵਾਲਾ ਤਿਉਹਾਰ ਹੈ। ਕੁਝ ਲੋਕ ਦੀਵਾਲੀ ਵਾਲੇ ਦਿਨ ਆਤਸ਼ਬਾਜੀ ਚਲਾਉਂਦੇ ਹਨ। ਜਿਸ ਕਾਰਨ ਵਾਤਾਵਰਣ ਪ੍ਰਦੂਸ਼ਿਤ ਹੋ ਜਾਂਦਾ ਹੈ। ਇਸ ਤਰ੍ਹਾਂ ਗੰਧਲੀ ਹਵਾ ਵਿੱਚ ਸਾਹ ਲੈਣਾ ਕਿੰਨੀਆਂ ਹੀ ਬਿਮਾਰੀਆਂ ਨੂੰ ਜਨਮ ਲੈਂਦੀਆ ਹਨ। ਆਤਿਸ਼ਬਾਜ਼ੀ ਕਾਰਨ ਕਈ ਝੁੱਗੀਆਂ ਝੌਂਪੜੀਆਂ ਨੂੰ ਅੱਗ ਲੱਗ ਜਾਣ ਕਾਰਨ ਪਤਾ ਨਹੀਂ ਕਿੰਨੇ ਲੋਕ ਬੇਸਹਾਰਾ ਹੋ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਆਤਸ਼ ਬਾਜ਼ੀ ਚੱਲਣ ਕਾਰਨ ਝੁੱਗੀਆਂ ਨੂੰ ਅੱਗ ਲੱਗ ਗਈ।

ਜਿਸ ਵਿੱਚ ਪਿਆ ਸਾਰਾ ਸਮਾਨ ਸੜਿਆ ਗਿਆ। ਇਥੋਂ ਤੱਕ ਹੀ ਨਹੀਂ ਸਗੋਂ ਲੋਕਾਂ ਦੇ ਕੱਪੜੇ ਅਤੇ ਖਾਣ ਪੀਣ ਦਾ ਸਮਾਨ ਵੀ ਨਹੀਂ ਬਚਿਆ। ਪੀੜਤ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਰਹਿਣ ਲਈ ਕੋਈ ਸਹਾਰਾ ਦਿੱਤਾ ਜਾਵੇ। ਕਿਉਂਕਿ ਉਨ੍ਹਾਂ ਦਾ ਸਾਰਾ ਸਮਾਨ ਅੱਗ ਵਿੱਚ ਸੜ ਕੇ ਸਵਾਹ ਹੋ ਗਿਆ। ਇਕ ਔਰਤ ਬਿਸਮਲਾ ਦੇਵੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਉਨ੍ਹਾਂ ਦੀਆਂ ਝੁੱਗੀਆਂ ਵਿੱਚ ਜਦੋਂ ਅੱਗ ਲੱਗੀ ਤਾਂ ਉਨ੍ਹਾਂ ਦੇ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਪਾਣੀ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ

ਪਰ ਅੱਗ ਜਿਆਦਾ ਹੋਣ ਕਾਰਨ ਕਾਬੂ ਨਾ ਪਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਅੱਗ ਕਾਰਨ ਉਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਉਨ੍ਹਾਂ ਦਾ ਰਹਿਣ ਦਾ ਸਹਾਰਾ ਖਤਮ ਹੋ ਗਿਆ। ਘਰ ਵਿੱਚ ਕਪੜੇ-ਲੀੜੇ ਖਾਣ ਵਾਲਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪਾਣੀ ਦੀਆਂ ਗੱਡੀਆਂ ਪਹਿਲਾਂ ਆ ਜਾਂਦੀਆਂ ਤਾਂ ਉਨ੍ਹਾਂ ਦਾ ਕੁਝ ਸਮਾਨ ਬਚ ਜਾਣਾ ਸੀ। ਉਨ੍ਹਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ। ਇਕ ਹੋਰ ਲੜਕੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਗ ਲੱਗੀ ਨੂੰ 2 ਘੰਟੇ ਦੇ ਕਰੀਬ ਹੋ ਗਏ ਸਨ। ਜਿਸ ਕਾਰਨ ਅੱਗ ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ।

ਅੱਗ ਕਾਰਨ ਉਨ੍ਹਾਂ ਦਾ ਸਾਰਾ ਸਾਮਾਨ ਸੜ ਗਿਆ ਪਰ ਉਨ੍ਹਾਂ ਦੇ ਬੱਚਿਆਂ ਦਾ ਅਤੇ ਕਿਸੇ ਵੀ ਵਿਅਕਤੀ ਦਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਫਾਇਰ ਬ੍ਰਿਗੇਡ ਦੀਆਂ ਗਡੀਆਂ ਪਹਿਲਾਂ ਆ ਜਾਂਦੀਆਂ ਤਾਂ ਸ਼ਾਇਦ ਉਨ੍ਹਾਂ ਦਾ ਨੁਕਸਾਨ ਹੋਣ ਤੋਂ ਬਚ ਜਾਂਦਾ। ਉਨ੍ਹਾਂ ਨੇ ਅੱਗ ਬਝਾਉਣ ਲਈ ਕਿਚੜ ਵਿਚੋਂ ਪਾਣੀ ਕੱਢ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਫੋਨ ਕੀਤਾ ਤਾਂ ਉਨ੍ਹਾਂ ਦੀਆਂ ਗੱਡੀਆਂ ਸਮੇਂ ਸਿਰ ਨਾ ਪਹੁੰਚੀਆਂ। ਇਸ ਕਾਰਨ ਉਹ ਪ੍ਰਸ਼ਾਸ਼ਨ ਨੂੰ ਹੀ ਜ਼ਿੰਮੇਵਾਰ ਠਹਿਰਾ ਰਹੇ ਹਨ।

ਲਵਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਹਕਮਪੁਰਾ ਇਲਾਕੇ ਵਿੱਚ ਕਈ ਝੁੱਗੀਆਂ ਨੂੰ ਅੱਗ ਲੱਗ ਗਈ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਘਟਨਾ ਸਥਾਨ ਤਕ ਪਹੁੰਚਣਾ ਥੋੜਾ ਮੁਸ਼ਕਲ ਹੋ ਗਿਆ ਕਿਉਂਕਿ ਉਥੇ ਤੱਕ ਜਾਣ ਨੂੰ ਕੋਈ ਰਸਤਾ ਵੀ ਨਹੀਂ ਸੀ। ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਗੱਡੀਆਂ ਨੂੰ ਘਟਨਾ ਸਥਾਨ ਤੱਕ ਪਹੁੰਚਾਇਆ। ਉਨ੍ਹਾਂ ਦੀਆਂ 5 ਗੱਡੀਆਂ ਨੇ ਅੱਗ ਨੂੰ ਬੁਝਾ ਦਿੱਤਾ। ਜਿਸ ਕਾਰਨ ਆਸ ਪਾਸ ਦੀਆਂ ਝੁੱਗੀਆਂ ਨੂੰ ਵੀ ਅੱਗ ਤੋਂ ਬਚਾ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਅੱਗ ਵਿਚ ਕਿਸੇ ਵੀ ਬੱਚੇ, ਵਿਅਕਤੀ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ।

ਸਬ ਇੰਸਪੈਕਟਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪ੍ਰੀਤ ਨਗਰ ਇਲਾਕੇ ਵਿੱਚ ਸਾਰੀਆਂ ਝੁੱਗੀਆਂ ਨੂੰ ਉਸ ਸਮੇਂ ਅੱਗ ਲੱਗ ਗਈ ਜਦੋਂ ਝੁੱਗੀਆਂ ਕੋਲ ਬੱਚੇ ਆਤਸ਼ਬਾਜੀ ਕਰਦੇ ਸਨ। ਇਸ ਦੌਰਾਨ ਕੋਈ ਹਵਾਈਂ ਜਾ ਕੇ ਝੁੱਗੀ ਵਿੱਚ ਡਿੱਗ ਪਈ। ਜਿਸ ਕਾਰਨ ਝੁੱਗੀਆਂ ਨੂੰ ਅੱਗ ਲੱਗ ਗਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਝੁੱਗੀਆਂ ਵਾਲੇ ਪਲਾਸਟਿਕ ਦਾ ਸਮਾਨ ਇਕੱਠਾ ਕਰਕੇ ਇਥੇ ਲਿਆਉਂਦੇ ਹਨ। ਅੱਗ ਕਾਰਨ ਇੱਕਠਾ ਕੀਤਾ ਪਲਾਸਟਿਕ ਦਾ ਸਮਾਨ ਜਲ ਗਿਆ। ਪਹਿਲਾਂ ਤਾਂ ਝੁੱਗੀਆਂ ਵਾਲੇ ਆਪ ਹੀ ਅੱਗ ਨੂੰ ਬੁਝਾਉਦੇ ਰਹੇ ਪਰ ਬਾਅਦ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾ ਲਿਆ। ਇਸ ਮਾਮਲੇ ਦੀ ਹੋਰ ਵੀ ਤਫਤੀਸ਼ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *