ਤਲਾਕ ਤੋਂ ਬਾਅਦ ਵੀ ਹੋ ਗਿਆ ਵੱਡਾ ਕਾਂਡ, ਪਤੀ ਨੂੰ ਵੀ ਨਹੀਂ ਬਖਸ਼ਿਆ

ਅੱਜ-ਕੱਲ੍ਹ ਲੋਕਾਂ ਦਾ ਇਹ ਹਾਲ ਦੇਖ ਕੇ ਲੱਗਦਾ ਹੈ ਕਿ ਇਨ੍ਹਾਂ ਦੇ ਮਨਾਂ ਵਿੱਚ ਪੁਲਿਸ ਪ੍ਰਸ਼ਾਸਨ ਦਾ ਡਰ ਹੀ ਨਹੀਂ ਹੈ। ਪਤਾ ਹੀ ਨਹੀਂ ਲਗਦਾ ਇਹ ਲੋਕ ਕਦੋ ਅਤੇ ਕਿੱਥੇ ਕਿਸੇ ਤੇ ਵੀ ਜਾਨਲੇਵਾ ਹਮਲਾ ਕਰ ਦਿੰਦੇ ਹਨ ਅਤੇ ਕਿਸੇ ਦੀ ਜਾਨ ਲੈਣ ਲੱਗੇ ਇਹ ਵੀ ਨਹੀਂ ਸੋਚਦੇ ਕਿ ਪਿੱਛੋਂ ਉਨ੍ਹਾਂ ਦੇ ਪਰਿਵਾਰ ਦਾ ਕੀ ਹਾਲ ਹੋਵੇਗਾ। ਪਤਾ ਨਹੀਂ ਇਨ੍ਹਾਂ ਲੋਕਾਂ ਵਿੱਚ ਕਿਸੇ ਦੀ ਜਾਨ ਲੈਣ ਦਾ ਜਿਗਰਾ ਕਿੱਥੋਂ ਆ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ,

ਜਿੱਥੇ ਕਿ ਕੁਝ ਵਿਅਕਤੀਆਂ ਵੱਲੋਂ ਪਤੀ ਪਤਨੀ ਉੱਤੇ ਜਾ ਨ ਲੇ ਵਾ ਹਮਲਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਲੜਕੀ ਦੂਜੀ ਜਗ੍ਹਾ ਵਿਆਹੀ ਹੋਈ ਹੈ। ਜਿਸ ਦੇ ਪਹਿਲੇ ਸਹੁਰੇ ਪਰਿਵਾਰ ਵੱਲੋਂ ਲੜਕੀ ਅਤੇ ਉਸ ਦੇ ਪਤੀ ਉੱਤੇ ਦਾਤਰਾ, ਕਿਰਪਾਨਾਂ ਨਾਲ ਸੱਟਾ ਮਾਰ ਦਿੱਤੀਆਂ ਗਈਆਂ। ਪੀੜਤਾਂ ਨੂੰ ਇਲਾਜ ਲਈ ਹਸਪਤਾਲ ਵਿਚ ਪਹੁੰਚਾਇਆ ਗਿਆ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਨਿਸ਼ਾਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਉਨ੍ਹਾਂ ਦੀ ਪਤਨੀ ਦੇ ਪਹਿਲੇ ਵਿਆਹ ਦਾ ਤਲਾਕ ਅਤੇ ਫ਼ੈਸਲਾ ਹੋ ਗਿਆ ਸੀ। ਫ਼ੈਸਲੇ ਤੋਂ ਬਾਅਦ ਵੀ ਉਸ ਤੇ ਪਹਿਲੇ ਸਹੁਰੇ ਪਰਿਵਾਰ ਵੱਲੋਂ ਘਰ ਆ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਸੱਟਾਂ ਵੀ ਮਾਰੀਆਂ ਗਈਆਂ। ਬੀਤੇ ਦਿਨੀਂ ਪਤਨੀ ਦੇ ਪਹਿਲੇ ਸਹੁਰੇ ਪਰਿਵਾਰ ਨੇ ਉਨ੍ਹਾਂ ਦੇ ਕੋਠੇ ਉੱਤੋਂ ਆ ਕੇ ਉਨ੍ਹਾਂ ਦੇ ਦਾਤਰਾਂ ਕਿਰਪਾਨਾਂ ਨਾਲ ਸੱਟਾਂ ਮਾਰੀਆਂ। ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਬਲਜਿੰਦਰ ਕੌਰ ਦਾ ਫੋਨ ਵੀ ਨਾਲ ਲੈ ਗਏ।

ਜਿਸ ਵਿੱਚ ਸਾਰੇ ਸਬੂਤ ਸਨ। ਉਨ੍ਹਾਂ ਨੇ ਇਸ ਸੰਬੰਧੀ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ। ਡਾਕਟਰ ਦਾ ਕਹਿਣਾ ਹੈ ਕਿ 1-30 ਵਜੇ ਦੇ ਕਰੀਬ ਉਨ੍ਹਾਂ ਕੋਲ 2 ਮਰੀਜ਼ ਬਲਜਿੰਦਰ ਕੌਰ ਪਤਨੀ ਨਿਸ਼ਾਨ ਸਿੰਘ ਵਾਸੀ ਧੁੱਪਸੜ੍ਹੀ, ਨਿਸ਼ਾਨ ਸਿੰਘ ਪੁੱਤਰ ਦਲਵੀਰ ਸਿੰਘ ਇਹ ਦੋਨੋ ਖਿੱਚ-ਧੂਹ ਦੇ ਮਾਮਲੇ ਦੌਰਾਨ ਉਨ੍ਹਾਂ ਕੋਲ ਹਸਪਤਾਲ ਵਿਚ ਪਹੁੰਚੇ। ਉਨ੍ਹਾਂ ਵੱਲੋਂ ਦੋਨਾਂ ਮਰੀਜ਼ਾਂ ਨੂੰ ਡਾਕਟਰੀ ਸਹਾਇਤਾ ਦੇ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਪੁੱਛ ਗਿੱਛ ਕਰ ਸਕਦੀ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਜਿੰਦਰ ਕੌਰ ਪਹਿਲਾ ਨਾਸਰਕੇ ਵਿਆਹੀ ਹੋਈ ਸੀ ਜੋ ਹੋਣ ਨਿਸ਼ਾਨ ਸਿੰਘ ਨਾਲ ਧੁੱਪਸੜੀ ਰਹਿ ਰਹੀ ਹੈ। ਇਸ ਦੇ ਪਹਿਲੇ ਸਹੁਰੇ ਪਰਿਵਾਰ ਨੇ ਉਨ੍ਹਾਂ ਨਾਲ ਖਿੱਚ ਧੂਹ ਕੀਤੀ ਅਤੇ ਉਨ੍ਹਾਂ ਦੇ ਸੱਟਾਂ ਵੀ ਮਾਰੀਆਂ। ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *