ਮੱਥਾ ਟੇਕ ਕੇ ਵਾਪਿਸ ਆਇਆ ਮਾਲਕ ਤਾਂ ਢਾਬੇ ਨੂੰ ਦੇਖ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ

ਅੱਜ ਕੱਲ ਲੋਕਾਂ ਵਿਚ ਪ੍ਰੇਮ ਪਿਆਰ ਦੀ ਭਾਵਨਾ ਲੱਗਭਗ ਖਤਮ ਹੀ ਹੋ ਚੁੱਕੀ ਹੈ। ਹਰ ਛੋਟੀ-ਮੋਟੀ ਗੱਲ ਉੱਤੇ ਵੱਡੇ ਝਗੜੇ ਹੋ ਜਾਂਦੇ ਹਨ। ਇਹ ਝਗੜੇ ਇਕ ਵਾਰ ਵਿੱਚ ਖ਼ਤਮ ਨਹੀਂ ਹੁੰਦੇ, ਸਗੋਂ ਅੱਗੇ ਤੋਂ ਅੱਗੇ ਵਧਦੇ ਹੀ ਜਾਂਦੇ ਹਨ। ਲੋਕ ਮਨਾਂ ਵਿੱਚ ਬਦਲੇ ਦੀ ਭਾਵਨਾ ਰੱਖ  ਕੋਈ ਵੱਡਾ ਨੁਕਸਾਨ ਕਰ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿਸੇ ਨੇ ਢਾਬੇ ਦੀ ਕੰਧ ਢਾਹ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਆਪਸੀ ਰੰਜਿਸ਼ ਦੇ ਕਾਰਨ ਇਕ ਧਿਰ ਵੱਲੋਂ ਦੂਜੀ ਧਿਰ ਦੇ ਢਾਬੇ ਦੀ ਕੰਧ ਢਾਹ ਦਿੱਤੀ ਗਈ ਹੈ।

ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਹ ਦੀਵਾਲੀ ਵਾਲੇ ਦਿਨ ਤੋਂ ਹੀ ਬੱਚਿਆਂ ਨੂੰ ਨਾਲ ਲੈ ਕੇ ਯਾਤਰਾ ਤੇ ਗਏ ਹੋਏ ਸੀ। ਪਿੱਛੋਂ ਕਿਸੇ ਵੱਲੋਂ ਉਨ੍ਹਾਂ ਦੇ ਢਾਬੇ ਦੀ ਕੰਧ ਢਾਹ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਵੀ ਉਨ੍ਹਾਂ ਦੇ ਢਾਬੇ ਦੀ ਪਿਛਲੀ ਕੰਧ ਢਾਹ ਦਿੱਤੀ ਗਈ ਸੀ। ਉਸ ਨੂੰ ਵੀ ਉਨ੍ਹਾਂ ਨੇ ਟੀਨਾ ਨਾਲ ਕਵਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਿਲੰਡਰ ਵੀ ਚੋਰੀ ਹੋਏ ਹਨ।

ਉਨ੍ਹਾਂ ਵਲੋਂ ਇਹ ਸਭ ਲਈ ਮਨਜੀਤ ਸਿੰਘ ਮਿਸਤਰੀ ਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਕਿਉਕਿ ਉਨ੍ਹਾਂ ਦੇ ਪਿਤਾ ਦੀ ਹੁੰਦਿਆਂ ਹੀ ਅਜਿਹਾ ਕਰਦੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੋਹਾਂ ਭਰਾਵਾਂ ਤੇ 279 ਦਾ ਨਜਾਇਜ਼ ਪਰਚਾ ਵੀ ਕਰਵਾਇਆ ਹੈ। ਇਸ ਕਰਕੇ ਉਨ੍ਹਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰਿਕ ਮੈਂਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1998 ਤੋਂ ਉਨ੍ਹਾਂ ਦੇ ਪਿਤਾ ਢਾਬਾ ਚਲਾ ਰਹੇ ਸਨ। ਜਿਨ੍ਹਾਂ ਦੀ 4 ਮਹੀਨੇ ਪਹਿਲਾਂ ਜਾਨ ਜਾ ਚੁੱਕੀ ਹੈ।

ਜਿਸ ਤੋਂ ਬਾਅਦ ਉਹ ਦੋਨੋ ਭਰਾ ਇਸ ਢਾਬੇ ਤੇ ਕੰਮ ਕਰਦੇ ਹਨ। ਦੀਵਾਲੀ ਵਾਲੇ ਦਿਨ ਉਹ ਯਾਤਰਾ ਤੇ ਗਏ ਹੋਏ ਸਨ ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਢਾਬੇ ਦੀ ਕੰਧ ਟੁੱਟੀ ਹੋਈ ਸੀ। ਇਸ ਕਾਰਨ ਉਨ੍ਹਾਂ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਤਨਾਮ ਸਿੰਘ ਸਨੀ ਪੁੱਤਰ ਸੋਹਣ ਸਿੰਘ ਦਾ ਮਨਜੀਤ ਸਿੰਘ ਨਾਲ ਕੋਈ ਰੌਲਾ ਚੱਲ ਰਿਹਾ ਸੀ। ਇਸ ਸੰਬੰਧ ਵਿੱਚ ਉਨ੍ਹਾਂ ਨੂੰ ਦਰਖਾਸਤ ਮਿਲੀ। ਉਨ੍ਹਾਂ ਦਾ ਕਹਿਣਾ ਹੈ

ਕਿ ਉਨ੍ਹਾਂ ਵੱਲੋਂ ਮੌਕਾ ਦੇਖਿਆ ਜਾ ਚੁੱਕਿਆ ਹੈ। ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਦੂਜੀ ਪਾਰਟੀ ਨਾਲ ਵੀ ਇਸ ਸਬੰਧ ਵਿਚ ਗੱਲ ਕਰਨ ਗਏ ਪਰ ਉਨ੍ਹਾਂ ਦੇ ਘਰ ਕੋਈ ਨਹੀ ਮਿਲਿਆ। ਇਸ ਕਰਕੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਤਫਤੀਸ਼ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *