6 ਮੁੰਡੇ ਅਨੋਖੀ ਸਕੀਮ ਲਗਾਕੇ ਲੁੱਟਦੇ ਸੀ ਬੈੰਕ, ਅੱਧੇ ਬੈੰਕ ਕਰਤੇ ਖਾਲੀ ? ਅੱਜ ਹੋ ਗਈ ਆਹ ਕਲੋਲ

ਪੁਲਿਸ ਦੀਆਂ ਨਜ਼ਰਾਂ ਤੋਂ ਕੋਈ ਵੀ ਦੋਸ਼ੀ ਲੁਕ ਨਹੀਂ ਸਕਦਾ। ਜਿਵੇਂ ਕੁਝ ਮਾੜੇ ਅਨਸਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।ਜਿਨ੍ਹਾਂ ਤੋਂ ਬਾਅਦ ਪੁਲਿਸ ਧੱਕੇ ਚੜ੍ਹ ਹੀ ਜਾਂਦੇ ਹਨ। ਕਿਉਂਕਿ ਪੁਲਿਸ ਪ੍ਰਸਾਸ਼ਨ ਦਾ ਹਰ ਰੋਜ਼ ਇਨ੍ਹਾਂ ਵਰਗਿਆਂ ਨਾਲ ਹੀ ਵਾਹ ਪੈਂਦਾ ਹੈ। ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਉਨ੍ਹਾਂ ਨੇ ਏ.ਟੀ.ਐੱਮ ਅਤੇ ਬੈਂਕਾਂ ਦੀ ਲੁੱਟ-ਖੋਹ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਏ.ਟੀ.ਐਮ ਤੋੜਨ ਵਾਲੇ ਇਕ ਗਿਰੋਹ ਨੂੰ ਕਾਬੂ ਕੀਤਾ। ਐਸ.ਪੀ, ਡੀ.ਸੀ, ਸੀ.ਆਈ.ਏ ਟੀਮ ਨੂੰ ਸੂਚਨਾ ਮਿਲੀ ਸੀ। ਸੂਚਨਾ ਦੇ ਅਧਾਰ ਤੇ ਉਨ੍ਹਾਂ ਨੇ ਪਰਚਾ ਦਰਜ ਕਰਕੇ ਘਟਨਾਂ ਸਥਾਨ ਤੇ ਛਾਪਾ ਮਾਰਿਆ ਹੈ। ਉਨ੍ਹਾਂ ਨੇ 6 ਲੜਕਿਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਉਮਰ 19-24 ਸਾਲ ਦੀ ਹੈ। ਇਨ੍ਹਾਂ ਲੜਕਿਆਂ ਵੱਲੋਂ ਕੁੱਲ 11 ਵਾਰਦਾਤਾਂ ਨੂੰ ਅਲੱਗ-ਅਲੱਗ ਜਿਲ੍ਹਿਆਂ ਵਿੱਚ ਹਰਿਆਣਾ, ਹਿਮਾਚਲ ਅਤੇ ਪਟਿਆਲਾ ਵਿੱਚ ਅੰਜ਼ਾਮ ਦਿੱਤਾ ਗਿਆ।

ਪੁਲੀਸ ਅਧਿਕਾਰੀ ਨੇ ਦੱਸਿਆ ਇਨ੍ਹਾਂ ਦਾ ਮਾਸਟਰ ਅਜੇ ਕੁਮਾਰ ਹੈ। ਇਹ ਗਿਰੋਹ 2 ਮਹੀਨੇ ਤੋ ਪਟਿਆਲਾ ਅਤੇ ਅੰਬਾਲੇ ਵਿੱਚ ਸਰਗਰਮ ਹਨ। ਇਨ੍ਹਾਂ ਵਲੋਂ ਏ.ਟੀ.ਐੱਮ ਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਨ੍ਹਾਂ ਕੋਲੋਂ ਅਲੱਗ-ਅਲੱਗ ਥਾਵਾਂ ਦੀਆਂ ਲੁੱਟੀਆਂ ਹੋਈਆਂ ਰਾਈਫਲਾਂ ਵੀ ਬਰਾਮਦ ਕੀਤੀਆਂ ਗਈਆਂ। ਇਨਾ ਨੇ 1 ਰਾਈਫ਼ਲ ਸੈਦਖੇੜੀ ਬੈਂਕ ਵਿੱਚੋਂ ਅਤੇ ਇਕ ਚਮਾਰੂ ਪਿੰਡ ਦੇ ਗੁਰਤੇਜ ਸਿੰਘ ਨਾਮਕ ਵਿਅਕਤੀ ਕੋਲੋਂ ਚੋਰੀ ਕੀਤੀ ਸੀ।

ਇਨ੍ਹਾਂ ਕੋਲੋਂ 2 ਚਾਕੂ, 1 ਰੋਡ,2 ਕਿਲੋ ਚਾਂਦੀ ਦੇ ਗਹਿਣੇ, ਏ.ਟੀ.ਐੱਮ ਕੱਟਣ ਵਾਲਾ ਕੱਟਰ, ਗੈਸ ਕਟਰ, ਛੋਟਾ ਗੈਸ ਸਿਲੰਡਰ, ਛੋਟਾ ਆਕਸੀਜਨ ਸਿਲੰਡਰ , ਬ੍ਰਿਜਾ ਕਾਰ, ਸਪਲੈਂਡਰ ਮੋਟਰਸਾਈਕਲ ਇਸ ਤੋਂ ਇਲਾਵਾ ਹੋਰ ਵੀ ਸਮਾਨ ਬਰਾਮਦ ਹੋਇਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਖਿਲਾਫ ਹੁਣ ਤਕ ਕੀ ਮੁਕੱਦਮੇ ਦਰਜ ਹਨ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਹੈ ਇਹ ਗਿਰੋਹ ਹੁਣ ਵੀ ਬੈਂਕ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਿਚ ਬੈਠੀ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੜਕਿਆਂ ਦਾ 4 ਦਿਨ ਦਾ ਪੁਲੀਸ ਰਿਮਾਂਡ ਹੈ ਅਤੇ ਇਸ ਰਿਮਾਂਡ ਨੂੰ ਹੋਰ ਵੀ ਅੱਗੇ ਵਧਾਇਆ ਜਾਵੇਗਾ। ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਨ੍ਹਾਂ ਦੀ ਪੁੱਛਗਿੱਛ ਉਪਰੰਤ ਹੋਰ ਵੀ ਵਾਰਦਾਤਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇਹ ਨੌਜਵਾਨ ਵਾਰਦਾਤ ਨੂੰ ਕਿਵੇਂ ਅੰਜਾਮ ਦੇਣਾ ਹੈ ਸਾਰਾ ਕੁਝ ਸੋਸ਼ਲ ਮੀਡੀਆ ਤੋਂ ਸਿੱਖਦੇ ਸਨ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *